ਚੰਡੀਗੜ੍ਹ ਦੇ ਹੋਟਲ ਵਿਚ ਯੂਕੇ ਦੀ ਮਹਿਲਾ ਨਾਲ ਬਲਾਤਕਾਰ

  • Share this:
    ਚੰਡੀਗੜ੍ਹ ਦੇ ਇਕ ਨਾਮੀ ਹੋਟਲ ਵਿਚ ਭਾਰਤ ਵਿਚ ਘੁੰਮਣ ਆਈ ਵਿਦੇਸ਼ੀ ਮਹਿਲਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਹੋਟਲ ਦਾ ਹੀ ਇਕ ਮੁਲਾਜ਼ਮ ਸੀ। ਥਾਣਾ ਆਈਟੀ ਪਾਰਕ ਅਧੀਨ ਆਉਂਦੇ ਇਕ ਹੋਟਲ ਵਿਚ ਆਪਣੇ ਪਤੀ ਨਾਲ ਠਹਿਰੀ ਯੂਕੇ ਦੀ ਮਹਿਲਾ ਨਾਲ ਇਹ ਸ਼ਰਮਨਾਕ ਕਾਰਾ ਕੀਤਾ ਗਿਆ।

    ਮਿਲੀ ਜਾਣਕਾਰੀ ਮੁਤਾਬਕ ਪੀੜਤ ਮਹਿਲਾ ਸਵੇਰੇ ਹੋਟਲ ਵਿਚ ਬਣੇ ਮਸਾਜ ਰੂਮ ਵਿਚ ਗਈ ਸੀ। ਫਰੂਟ ਮਸਾਜ ਦੌਰਾਨ ਮੁਲਜ਼ਮ ਨੇ ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਮਹਿਲਾ ਨਾਲ ਧੱਕੇਸ਼ਾਹੀ ਕੀਤੀ। ਪੀੜਤ ਮਹਿਲਾ ਨੇ ਇਹ ਜਾਣਕਾਰੀ ਆਪਣੇ ਪਤੀ ਨੂੰ ਦਿੱਤੀ। ਇਸ ਤੋਂ ਬਾਅਦ ਉਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਮੌਕੇ ਉਤੇ ਪਹੁੰਚੀ ਪੁਲਿਸ ਨੇ ਪੀੜਤਾ ਤੋਂ ਪੁੱਛਗਿੱਛ ਕੀਤੀ। ਮਹਿਲਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮਹਿਲਾ ਦੇ ਡਿਊਟੀ ਮਜਿਸਟ੍ਰੇਟ ਸਾਹਮਣੇ ਬਿਆਨ ਦਰਜ ਕੀਤੇ ਹਨ। ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਬਿਜਨੌਰ ਦਾ ਰਹਿਣ ਵਾਲਾ ਹੈ। ਜਿਸ ਦੀ ਗ੍ਰਿਫਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ।

     
    First published: