Home /News /punjab /

ਹਿਮਾਚਲ ਗਏ ਬਨੂੜ ਦੇ 11 'ਚੋਂ 7 ਨੌਜਵਾਨ ਗੋਬਿੰਦ ਸਾਗਰ ਝੀਲ ਵਿਚ ਡੁੱਬੇ

ਹਿਮਾਚਲ ਗਏ ਬਨੂੜ ਦੇ 11 'ਚੋਂ 7 ਨੌਜਵਾਨ ਗੋਬਿੰਦ ਸਾਗਰ ਝੀਲ ਵਿਚ ਡੁੱਬੇ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਇਨ੍ਹਾਂ 'ਚੋਂ 4 ਨੌਜਵਾਨ ਪਾਣੀ 'ਚੋਂ ਬਾਹਰ ਆ ਗਏ ਪਰ 7 ਨੌਜਵਾਨ ਡੁੱਬ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮ ਮੌਕੇ ਉਤੇ ਪਹੁੰਚ ਗਈ ਅਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

  • Share this:

    ਹਿਮਾਚਲ ਦੇ ਊਨਾ ਜ਼ਿਲ੍ਹੇ 'ਚ ਗਰੀਬਨਾਥ ਮੰਦਰ ਨੇੜੇ ਸਥਿਤ ਗੋਬਿੰਦ ਸਾਗਰ ਝੀਲ 'ਚ ਸੋਮਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ 7 ਨੌਜਵਾਨ ਪਾਣੀ ਵਿਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ 11 ਨੌਜਵਾਨ ਬਨੂੜ ਤੋਂ ਘੁੰਮਣ ਆਏ ਸਨ। ਇਸ ਦੌਰਾਨ ਸਾਰੇ ਨੌਜਵਾਨ ਗੋਬਿੰਦ ਸਾਗਰ ਝੀਲ 'ਚ ਨਹਾਉਣ ਲਈ ਉਤਰ ਗਏ।

    ਇਨ੍ਹਾਂ 'ਚੋਂ 4 ਨੌਜਵਾਨ ਪਾਣੀ 'ਚੋਂ ਬਾਹਰ ਆ ਗਏ ਪਰ 7 ਨੌਜਵਾਨ ਡੁੱਬ ਗਏ। ਸੂਚਨਾ ਮਿਲਦੇ ਹੀ ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮ ਮੌਕੇ ਉਤੇ ਪਹੁੰਚ ਗਈ ਅਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

    ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੋਲਕਾ ਬਾਬਾ ਗ਼ਰੀਬ ਦਾਸ ਮੰਦਰ ਦੇ ਕੋਲ ਗੋਬਿੰਦ ਸਾਗਰ ਝੀਲ ਵਿੱਚ ਦੁਪਹਿਰ ਕਰੀਬ 3.50 ਵਜੇ 7 ਲੋਕਾਂ ਦੇ ਡੁੱਬਣ ਦੀ ਸੂਚਨਾ ਮਿਲੀ। 11 ਜਣੇ ਬਨੂੜ ਜ਼ਿਲ੍ਹਾ ਮੋਹਾਲੀ ਤੋਂ ਬਾਬਾ ਬਾਲਕ ਨਾਥ ਮੰਦਰ ਜਾ ਰਹੇ ਸਨ। ਬਾਬਾ ਗ਼ਰੀਬ ਦਾਸ ਮੰਦਰ ਦੇ ਕੋਲ ਗੋਵਿੰਦ ਸਾਗਰ ਝੀਲ ਵਿਚ ਨਹਾਉਣ ਲੱਗੇ। ਜਿਨ੍ਹਾਂ ਵਿਚੋਂ 7 ਲੋਕ ਪਾਣੀ ਵਿਚ ਡੁੱਬ ਗਏ।

    ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਨੌਜਵਾਨਾਂ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਦਾ ਕਿਧਰੇ ਵੀ ਪਤਾ ਨਹੀਂ ਲੱਗ ਸਕਿਆ। ਇਸ ਦੇ ਨਾਲ ਹੀ ਹੁਣ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਲਗਾਤਾਰ ਪਾਣੀ 'ਚ ਨੌਜਵਾਨਾਂ ਦੀ ਭਾਲ ਕਰ ਰਹੀ ਹੈ।

    Published by:Gurwinder Singh
    First published: