ਜਲੰਧਰ ਦੇ ਲਾਂਬੜਾ ਪਿੰਡ ਗੱਦੋਵਾਲੀ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਹੇਜ ਦੇ ਲਾਲਚੀਆਂ ਵੱਲੋਂ ਦਹੇਜ ਨਾ ਮਿਲਣ ਕਾਰਨ ਨਵ ਵਿਆਹੁਤਾ ਨੂੰ ਵਿਆਹ ਦੇ ਤਿੰਨ ਦਿਨ ਬਾਅਦ ਹੀ ਉਸ ਦੇ ਪੇਕੇ ਭੇਜ ਦਿੱਤਾ ਗਿਆ। ਵੀਹ ਫਰਵਰੀ ਨੂੰ ਵੋਟ ਪਾ ਕੇ ਆਈ ਨਵ ਵਿਆਹੁਤਾ ਤੋਂ ਸਹੁਰੇ ਘਰ ਵੱਲੋਂ ਕਾਰ ਦੀ ਮੰਗ ਕਰ ਝਟਕਾ ਦਿੱਤਾ, ਜਿਸ ਤੋਂ ਬਾਅਦ ਇਹਦਾ ਦੀ ਗੱਲ ਸੁਣ ਕੇ ਕੁੜੀ ਡਿਪਰੈਸ਼ਨ ਵਿੱਚ ਚਲੀ ਗਈ।
ਪੀੜਤ ਲੜਕੀ ਵੱਲੋਂ ਕਿਹਾ ਗਿਆ ਹੈ ਕਿ ਸਹੁਰੇ ਪਰਿਵਾਰ ਵਿੱਚ ਲਾੜੇ ਦੇ ਭਰਾ, ਉਸ ਦੀ ਭਾਬੀ ਉਸ ਦੀ ਨਣਦ ਨੇ ਪਰੇਸ਼ਾਨ ਦੀ ਹਾਲਤ ਜ਼ਬਰਦਸਤੀ ਉਸਦੇ ਸੋਨੇ ਦੇ ਗਹਿਣੇ ਉਤਾਰ ਦਿੱਤੇ ਗਏ। ਡਿਪਰੈਸ਼ਨ ਹਾਲਤ ਚ ਪਰਿਵਾਰ ਵਾਲੇ ਕੁੜੀ ਨੂੰ ਘਰ ਵਾਪਸ ਲੈ ਕੇ ਆਏ ਅਤੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਦਾ ਰਿਸ਼ਤਾ ਜੰਮੂ ਤੋਂ ਆਇਆ ਸੀ। ਵਿਆਹ ਤੈਅ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਹਿਸਾਬ ਦੇ ਨਾਲ ਕੁੜੀ ਨੂੰ ਸੋਨੇ ਦੇ ਗਹਿਣੇ ਨਕਦੀ ਅਤੇ ਹੋਰ ਸਮਾਨ ਦਿੱਤਾ। ਕੁੜੀ ਵੱਲੋਂ ਖੁਸ਼ੀ ਖੁਸ਼ੀ ਵੋਟ ਪਾ ਕੇ ਆਪਣੇ ਪਰਿਵਾਰ ਦੇ ਨਾਲ ਪੁੱਜੀ। ਉਸ ਤੋਂ ਬਾਅਦ ਜਵਾਈ ਮਨਜੀਤ ਰਾਜ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਕਿਸੇ ਰਸਮ ਦੇ ਬਹਾਨੇ ਉੱਥੇ ਬੁਲਾਇਆ। ਇਸ ਦੌਰਾਨ ਉਨ੍ਹਾਂ ਤੋਂ ਬਾਜ਼ਾਰ ਵਿੱਚ ਕੁਝ ਸਾਮਾਨ ਲਿਆਉਣ ਨੂੰ ਕਿਹਾ ਜਦੋਂ ਉਹ ਵਾਪਸ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੀ ਬੇਟੀ ਅਜੀਬ ਅਜੀਬ ਗੱਲਾਂ ਕਰ ਰਹੀ ਸੀ।
ਕਾਰ ਦੀ ਮੰਗ ਕਰਦੇ ਹੋਏ ਬੇਟੀ ਤੋ ਜ਼ਬਰਦਸਤੀ ਉਸ ਦੇ ਜਵਾਈ, ਜੇਠ ਜੇਠਾਣੀ, ਸੱਸ ਸਹੁਰੇ ਅਤੇ ਨਣਦ ਤੋਂ ਸੋਨੇ ਦੇ ਗਹਿਣੇ ਉਤਾਰ ਦਿੱਤੇ। ਜਦੋਂ ਉਹ ਬਾਜ਼ਾਰ ਤੋਂ ਵਾਪਿਸ ਦੇਖਿਆ ਤਾਂ ਉਨ੍ਹਾਂ ਦੀ ਕੁੜੀ ਡਿਪਰੈਸ਼ਨ ਹਾਲਤ ਵਿਚ ਪੁੱਜੀ ਅਤੇ ਉਨ੍ਹਾਂ ਨੇ ਕੁੜੀ ਦੇ ਸਹੁਰੇ ਪਰਿਵਾਰ ਵਾਲਿਆਂ ਦੇ ਨਾਲ ਹੱਥ ਪੈਰ ਵੀ ਜੋੜੇ ਪਰ ਉਹ ਨਹੀਂ ਮੰਨੇ ਤਾਂ ਕਹਿਣ ਲੱਗੇ ਕਿ ਕੁੜੀ ਕਾਰ ਲੈ ਕੇ ਆਏਗੀ ਤਦ ਹੀ ਉਸ ਨੂੰ ਇੱਥੇ ਰੱਖਿਆ ਜਾਵੇਗਾ। ਪੀੜਤ ਲੜਕੀ ਦਾ ਨਿੱਜੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਬੇਟੀ ਦੀ ਅੱਧਨੰਗੀ ਹਾਲਤ ਦੇਖ ਕੇ ਪੂਰੇ ਪਰਿਵਾਰ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਥੰਮ ਰਹੇ।
ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਇਸ ਬਾਰੇ ਵਿਚ ਉਹਨਾਂ ਨੇ ਥਾਣਾ ਲਾਂਬੜਾ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੇ ਵਿਚੋਲਣ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਆਖੀ ਹੈ। ਕਿਉਂਕਿ ਵਿਚੋਲਣ ਵੱਲੋਂ ਹੀ ਇਹ ਰਿਸ਼ਤਾ ਕਰਵਾ ਕੇ ਉਸਦੀ ਲੜਕੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।