Home /News /punjab /

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਸਹੇਲੀ ਨੂੰ ਵਟਸਐਪ ਰਾਹੀਂ ਸੁਸਾਈਡ ਨੋਟ ਭੇਜ ਕੇ ਕੀਤੀ ਖੁਦਕੁਸ਼ੀ

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਸਹੇਲੀ ਨੂੰ ਵਟਸਐਪ ਰਾਹੀਂ ਸੁਸਾਈਡ ਨੋਟ ਭੇਜ ਕੇ ਕੀਤੀ ਖੁਦਕੁਸ਼ੀ

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਸਹੇਲੀ ਨੂੰ ਵਾਟਸਐਪ ਰਾਹੀਂ ਸੁਸਾਈਡ ਨੋਟ ਭੇਜ ਕੇ ਕੀਤੀ ਖੁਦਕੁਸ਼ੀ (ਫਾਇਲ ਫੋਟੋ)

ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਸਹੇਲੀ ਨੂੰ ਵਾਟਸਐਪ ਰਾਹੀਂ ਸੁਸਾਈਡ ਨੋਟ ਭੇਜ ਕੇ ਕੀਤੀ ਖੁਦਕੁਸ਼ੀ (ਫਾਇਲ ਫੋਟੋ)

 • Share this:
  Surinder Kamboj

  ਜਲੰਧਰ ਵਿਚ ਸਹੁਰਾ ਪਰਿਵਾਰ ਦੇ ਤਾਨਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਸਹੇਲੀ ਨੂੰ ਵਟਸਐਪ ਰਾਹੀਂ ਸੁਸਾਈਡ ਨੋਟ ਭੇਜ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਆਦਰਸ਼ ਨਗਰ ਦੀ ਰਹਿਣ ਵਾਲੀ ਮ੍ਰਿਤਕਾ ਨੂੰ ਸਹੁਰਾ ਪਰਿਵਾਰ ਵਾਲੇ ਮੰਗਲੀਕ ਕਹਿ ਕੇ ਚੜ੍ਹਾਉਂਦੇ ਸਨ ਅਤੇ ਪ੍ਰੇਸ਼ਾਨ ਕਰਦੇ ਸੀ। ਜਿਸ ਦੇ ਬਾਅਦ ਉਹ ਪੇਕੇ ਆ ਗਈ।

  ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਮ੍ਰਿਤਕਾ ਦੇ ਪਤੀ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਬਸਤੀ ਬਾਵਾ ਖੇਲ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਇੰਦਰਪ੍ਰਸਤ ਹੋਟਲ ਦੇ ਨਜ਼ਦੀਕ ਆਦਰਸ਼ ਨਗਰ ਦੇ ਰਹਿਣ ਵਾਲੇ ਹਰੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸ਼ਿਲਪਾ ਦਾ ਵਿਆਹ 27 ਅਪਰੈਲ 2019 ਵਿੱਚ ਰਾਮਾ ਮੰਡੀ ਦੇ ਦਕੋਹਾ ਸਥਿਤ ਭੁੱਲਰ ਕਾਲੋਨੀ ਦੇ ਸੋਨੂੰ ਨਾਲ ਹੋਇਆ ਸੀ।

  ਵਿਆਹ ਦੇ ਬਾਅਦ ਉਸ ਦਾ ਪਤੀ ਸੋਨੂੰ ਅਤੇ ਸਹੁਰਾ ਗਿਰਦਾਰੀ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪਏ ਸਨ। ਉਹ ਸ਼ਿਲਪਾ ਨੂੰ ਕਹਿੰਦੇ ਕਿ ਉਹ ਮੰਗਲੀਕ ਹੈ ਅਤੇ ਹਰ ਵੇਲੇ ਬਿਮਾਰ ਰਹਿੰਦੀ ਹੈ।| ਪਤੀ ਕਹਿੰਦਾ ਸੀ ਕਿ ਉਸ ਨੂੰ ਛੱਡ ਦੇਵੇਗਾ ਅਤੇ ਤਲਾਕ ਦੇ ਦੇਵੇਗਾ, ਜਿਸ ਨਾਲ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗੀ ਸੀ। ਕਰੀਬ ਇੱਕ ਸਾਲ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਉਹ ਦੁਖੀ ਹੋ ਕੇ ਅਗਸਤ ਮਹੀਨੇ ਵਿੱਚ ਰੱਖੜੀ ਵਾਲੇ ਦਿਨ ਆਪਣੇ ਪੇਕੇ ਆਦਰਸ਼ ਨਗਰ ਆ ਗਈ।

  ਉਨ੍ਹਾਂ ਕਿਹਾ ਕਿ ਸਹੁਰੇ ਪਰਿਵਾਰ ਵਾਲੇ ਉਸ ਨੂੰ ਤੰਗ ਕਰਦੇ ਸੀ ਅਤੇ ਉਸ ਦੀ ਕੋਈ ਇੱਜ਼ਤ ਨਹੀਂ ਕਰਦੇ ਸੀ। ਸ਼ੁੱਕਰਵਾਰ ਦੇਰ ਸ਼ਾਮ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਦ ਉਸ ਦੀ ਤਬੀਅਤ ਵਿਗੜਨ ਲੱਗੀ ਤਾਂ ਘਰ ਵਾਲਿਆਂ ਦੇ ਪੁੱਛਣ ਉਤੇ ਉਸ ਦੇ ਬਾਰੇ ਵਿੱਚ ਪਤਾ ਚੱਲਿਆ ਕਿ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਹੈ। ਉਹ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਏ, ਉਥੇ ਪਹੁੰਚਣ ਦੇ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

  ਇਸ ਸਬੰਧੀ ਪੱਤਰਕਾਰਾਂ ਨੇ ਪੁਲਿਸ ਤੋਂ ਇਸ ਮਾਮਲੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
  Published by:Gurwinder Singh
  First published:

  Tags: Crime, Suicide

  ਅਗਲੀ ਖਬਰ