ਜਗਜੀਤ ਧੰਜੂ
ਕਪੂਰਥਲਾ: Punjab Crime News: ਪਿੰਡ ਸੰਗੋਜਲਾ ਵਿਖੇ ਅਣਪਛਾਤਿਆਂ ਵੱਲੋਂ ਇੱਕ ਪੈਟਰੋਲ ਪੰਪ (Petrol Pump Loot) ਦੇ ਕਰਿੰਦੇ ਤੋਂ 2:20 ਲੱਖ ਰੁਪਏ ਨਕਦੀ ਲੁੱਟੇ (Loot in Punjab) ਜਾਣ ਦੀ ਸੂਚਨਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੈਟਰੋਲ ਪੰਪ ਦਾ ਸਾਗਰ ਨਾਮੀ ਕਰਿੰਦਾ ਉਕਤ ਰਾਸ਼ੀ ਨੇੜਲੇ ਪਿੰਡ ਦੀ ਬੈਂਕ ਵਿੱਚ ਜਮਾਂ ਕਰਵਾਉਣ ਜਾ ਰਿਹਾ ਸੀ। ਜਦੋਂ ਉਹ ਪਿੰਡ ਸੰਗੋਜਲਾ ਤੇ ਜਾਤੀਕੇ ਦਰਮਿਆਨ ਪਹੁੰਚਿਆ ਤਾਂ ਪਿੱਛੇ ਤੋਂ ਆਏ ਦੋ ਐਕਟਿਵਾ ਸਵਾਰ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ 2.20 ਲੱਖ ਰੁਪਏ ਦੀ ਲੁੱਟ ਕੇ ਫ਼ਰਾਰ ਹੋ ਗਏ।
ਗੱਲਬਾਤ ਦੌਰਾਨ ਸਾਗਰ ਜੋ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਪਿੰਡ ਸੰਗੋਜਲਾ ਦੇ ਇੱਕ ਪੈਟਰੋਲ ਪੰਪ 'ਤੇ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਸਵੇਰੇ 10-11 ਦਰਮਿਆਨ ਜਦੋਂ ਭੰਡਾਲ ਬੇਟ ਵਿਖੇ ਸਥਿਤ ਬੈਂਕ 'ਚ ਪੈਸੇ ਜਮਾਂ ਕਰਵਾਉਣ ਜਾ ਰਿਹਾ ਸੀ ਤਾ ਪਿੱਛੇ ਤੋਂ ਦੋ ਅਣਪਛਾਤੇ ਨੌਜਵਾਨ ਆਏ ਅਤੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰਕੇ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਫ਼ਰਾਰ ਹੋ ਗਏ।
ਉਸ ਨੇ ਕਿਹਾ ਕਿ ਉਸ ਨੇ ਨੌਜਵਾਨ ਦੇ ਸਕੂਟਰ ਦਾ ਨੰਬਰ ਪੀਬੀ 09-9340 ਨੋਟ ਕਰ ਲਿਆ। ਹੁਣ ਪੁਲਿਸ ਜਾਂਚ ਵਿੱਚ ਪਤਾ ਲਗਾਉਣ ਦੀ ਕੋਸਿਸ਼ ਕਰ ਰਹੀ ਹੈ ਕਿ ਇਹ ਨੰਬਰ ਅਸਲੀ ਹੈ ਜਾਂ ਨਕਲੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੇ ਡੀਐਸਪੀ ਭੁਲੱਥ ਅਮਰੀਕ ਸਿੰਘ ਚਾਹਲ ਅਤੇ ਥਾਣਾ ਢਿੱਲਵਾਂ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੀ ਫੋਟੋਜ ਚੈਕ ਕਰਕੇ ਲੁਟੇਰਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।