Pre Budget 2019: ਜੁਮਲਾ ਬਜਟ ਕਿਸਾਨਾਂ ਦੀ ਖਿੱਲੀ ਉਡਾਉਣ ਦੇ ਤੁਲ: ਕੈਪਟਨ


Updated: February 1, 2019, 6:15 PM IST
Pre Budget 2019: ਜੁਮਲਾ ਬਜਟ ਕਿਸਾਨਾਂ ਦੀ ਖਿੱਲੀ ਉਡਾਉਣ ਦੇ ਤੁਲ: ਕੈਪਟਨ

Updated: February 1, 2019, 6:15 PM IST
ਕੇਂਦਰੀ ਬਜਟ 2019-20 ਨੂੰ ਮੋਦੀ ਸਰਕਾਰ ਦਾ ''ਜੁਮਲਾ ਬਜਟ'' ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਜਟ ਨੂੰ ਫਜ਼ੂਲ ਦੱਸਿਆ ਜਿਸ ਵਿਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਵੀ ਨਹੀਂ ਹੈ ਅਤੇ ਇਹ ਆਮ ਲੋਕਾਂ 'ਤੇ ਹੋਰ ਬੋਝ ਪਾਵੇਗਾ। 'ਜੁਮਲਾ ਸਰਕਾਰ' ਦੇ ਬਜਟ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਚੋਣਾਂ 'ਤੇ ਕੇਂਦਰਤ ਬਜਟ ਹੈ ਜਿਸ ਦਾ ਉਦੇਸ਼ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁਮਰਾਹ ਕਰਨਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਇਹ ਢਕਵੰਜ ਦੇ ਰੂਪ ਵਿਚ ਲੋਕ ਲਭਾਉਣਾ ਹੈ ਪਰ ਇਹ ਆਖਰੀ ਮੁਕਾਮ 'ਤੇ ਖੜ੍ਹੀ ਸਰਕਾਰ ਦੇ ਬਜਟ ਦਾ ਇਕ ਨਮੂਨਾ ਹੈ ਜਿਸ ਵਿਚ ਭਾਰਤ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਗਏ ਹਨ। ਸੀਮਾਂਤ ਕਿਸਾਨਾਂ ਲਈ ਸਲਾਨਾ 6000 ਰੁਪਏ ਦੇ ਐਲਾਨ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਮੂੰਗਫਲੀ ਦੇ ਦਾਣਿਆਂ ਬਰਾਬਰ ਦੱਸਦੇ ਹੋਏ ਕਿਹਾ ਕਿ ਸੰਕਟ ਵਿਚ ਘਿਰੇ ਕਿਸਾਨਾਂ ਲਈ ਮਹੀਨੇ ਦੇ ਕੇਵਲ 500 ਰੁਪਏ ਦਾ ਐਲਾਨ ਕਰਕੇ ਮੋਦੀ ਸਰਕਾਰ ਨੇ ਇਸ ਸਮੱਸਿਆ ਦੀ ਡੂੰਘਿਆਈ ਨੂੰ ਕੋਈ ਮਾਨਤਾ ਨਹੀਂ ਦਿੱਤੀ। ਉਨ੍ਹਾਂ ਨੇ ਇਸ ਨੂੰ ਕਿਸਾਨ ਭਾਈਚਾਰੇ ਦੇ ਹਿੱਤਾਂ ਦੀ ਖਿੱਲੀ ਉਡਾਉਣਾ ਦੱਸਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਨੇ ਹਰੇਕ ਦੇ ਖਾਤੇ ਵਿਚ 15 ਲੱਖ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਹੁਣ ਆਪਣੇ ਕਾਲ ਦੇ ਅੰਤ ਤੱਕ 2 ਹੈਕਟੇਅਰ ਤੱਕ ਦੇ ਕਿਸਾਨਾਂ ਨੂੰ ਕੇਵਲ 6000 ਰੁਪਏ ਸਲਾਨਾ ਦੇਣ ਤੱਕ ਆ ਗਏ ਹਨ। ਇਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਉਨ੍ਹਾਂ ਦੀ ਕਿਸਾਨ ਭਾਈਚਾਰੇ ਦੀ ਭਲਾਈ ਦੇ ਹਿੱਤਾਂ ਵਿਚ ਕੁਝ ਵੀ ਨਾ ਕਰਨ ਦੀ ਮਨਸਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਿਚ ਭਵਿੱਖੀ ਗੱਲਾਂ ਕੀਤੀਆਂ ਗਈਆਂ ਹਨ ਜਿਵੇਂ ਕਿ ਪੰਜਾਂ ਸਾਲਾਂ ਵਿਚ 5 ਟ੍ਰਿਲਿਅਨ ਅਮਰੀਕੀ ਡਾਲਰ ਅਰਥਚਾਰੇ ਅਤੇ ਅਗਲੇ 8 ਸਾਲਾਂ ਵਿਚ 10 ਟ੍ਰਿਲਿਅਨ ਅਮਰੀਕੀ ਡਾਲਰ ਅਰਥਚਾਰੇ ਦੀ ਗੱਲ ਕੀਤੀ ਗਈ ਹੈ ਪਰ ਇਸ ਵਿਚੋਂ ਕਿਤੇ ਵੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਪੰਜ ਸਾਲ ਦੀਆਂ ਪ੍ਰਾਪਤੀਆਂ ਦਾ ਝਲਕਾਰਾ ਨਹੀਂ ਮਿਲਦਾ ਹੈ।
First published: February 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...