Home /News /punjab /

ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਚੌਲ ਲੈਣ ਤੋਂ ਇਨਕਾਰ, ਕਿਸਾਨਾਂ ਤੇ ਸ਼ੈਲਰ ਮਾਲਕਾਂ ਵਿਚ ਰੋਸ

ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਚੌਲ ਲੈਣ ਤੋਂ ਇਨਕਾਰ, ਕਿਸਾਨਾਂ ਤੇ ਸ਼ੈਲਰ ਮਾਲਕਾਂ ਵਿਚ ਰੋਸ

ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਚੌਲ ਲੈਣ ਤੋਂ ਇਨਕਾਰ, ਕਿਸਾਨਾਂ ਤੇ ਸ਼ੈਲਰ ਮਾਲਕਾਂ ਵਿਚ ਰੋਸ

ਕੇਂਦਰ ਸਰਕਾਰ ਵੱਲੋਂ ਪੰਜਾਬ ਤੋਂ ਚੌਲ ਲੈਣ ਤੋਂ ਇਨਕਾਰ, ਕਿਸਾਨਾਂ ਤੇ ਸ਼ੈਲਰ ਮਾਲਕਾਂ ਵਿਚ ਰੋਸ

 • Share this:
  ਮੋਗਾ: ਕੇਂਦਰ ਵੱਲੋਂ ਪੰਜਾਬ ਸਰਕਾਰ ਤੋਂ ਚੌਲ ਨਾ ਲੈਣ ਦੇ ਫੈਸਲੇ ਉਤੇ ਜਿਥੇ ਕਾਂਗਰਸ ਸਰਕਾਰ ਅਤੇ ਕੇਂਦਰ ਆਹਮੋ ਸਾਹਮਣੇ ਹੋ ਗਏ ਹਨ, ਉਥੇ ਹੀ ਮੋਗਾ ਦੇ ਕਿਸਾਨ ਆਗੂ ਅਤੇ ਮੋਗਾ ਜਿਲ੍ਹਾ ਦੇ ਸ਼ੈਲਰ ਯੂਨੀਅਨ ਦੇ ਪ੍ਰਧਾਨ ਵਿਨੋਦ ਬਾਂਸਲ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਅਤੇ ਕਿਸਾਨੀ ਨੂੰ ਖਤਮ ਕਰਨਾ ਚਾਹੰਦੀ ਹੈ।

  ਭਾਰਤੀ ਕਿਸਾਨ ਯੂਨੀਅਨ ਏਕਤਾ ਓਗਰਾਹਾਂ ਦੇ ਮੋਗਾ ਦੇ ਵਿਤ ਸਕੱਤਰ ਬਲੋਰ ਸਿੰਘ ਦਾ ਕਹਿਣਾ ਹੈ ਕੀ ਸਰਕਾਰ ਇਹ ਪਹਿਲਾਂ ਵੀ ਕਰ ਚੁੱਕੀ ਹੈ ਅਤੇ ਹੁਣ ਇਹ ਵੇਰੀਫਿਕੇਸ਼ਨ ਦਾ ਬਹਾਨਾ ਬਣਾ ਕੇ ਕਿਸਾਨੀ ਖਤਮ ਕਰਨਾ ਚਾਹੰਦੀ ਹੈ ।

  ਉਨ੍ਹਾਂ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਕਰ ਰਹੀ ਹੈ, ਇਸ ਨਾਲ ਸ਼ੈਲਰਾਂ ਵਿਚੋਂ ਜੇਕਰ ਚੌਲ ਨਹੀਂ ਚੁੱਕੇ ਜਾਂਦੇ ਤਾਂ ਸ਼ੈਲਰ ਖਾਲੀ ਨਹੀਂ ਹੋਣੇ, ਜੇਕਰ ਸ਼ੈਲਰ ਖਾਲੀ ਨਹੀਂ ਹੁੰਦੇ ਤਾਂ ਝੋਨਾ ਨਹੀਂ ਲਗੇਗਾ। ਸਰਕਾਰ ਹੌਲੀ ਹੌਲੀ ਖਰੀਦ ਬੰਦ ਕਰਨਾ ਚਾਹੰਦੀ ਹੈ।

  ਕਿਸੇ ਨਾ ਕਿਸੇ ਤਰੀਕੇ ਸਰਕਾਰ ਖਰੀਦ ਬੰਦ ਕਰਕੇ ਖੇਤੀ ਕਾਨੂੰਨ ਲਾਗੂ ਕਰਨਾ ਚਾਹੰਦੀ ਹੈ । ਉਥੇ ਹੀ ਦੂਜੇ ਪਾਸੇ ਮੋਗਾ ਜਿਲ੍ਹਾ ਦੇ ਸ਼ੈਲਰ ਯੂਨੀਅਨ ਦੇ ਪ੍ਰਧਾਨ ਵਿਨੋਦ ਬਾਂਸਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੰਦੀ ਹੈ। ਪੰਜਾਬ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਅਤੇ ਪੰਜਾਬ ਖੇਤੀਬਾੜੀ ਉਤੇ ਹੀ ਚਲਦਾ ਹੈ।

  ਹੁਣ ਇਹ ਸਰਕਾਰ ਵੈਰੀਫਿਕੇਸ਼ਨ ਦਾ ਬਹਾਨਾ ਬਣਾ ਰਹੀ ਹੈ । ਵੈਰੀਫਿਕੇਸ਼ਨ ਤਾਂ ਪੰਜਾਬ ਕਰ ਸਕਦੀ ਹੈ। ਇਸ ਨਾਲ ਸ਼ੈਲਰ ਕਾਰੋਬਾਰ ਨੂੰ ਬਹੁਤ ਨੁਕਸਾਨ ਹੋਏਗਾ।  ਜੇਕਰ ਸ਼ੈਲਰ ਵਿਚੋਂ ਝੋਨਾ ਨਹੀਂ ਚੁੱਕਿਆ ਜਾਂਦਾ ਤਾਂ ਉਸ ਦੀ ਗੁਣਵਤਾ ਘਟ ਜਾਵੇਗੀ ਅਤੇ ਚੌਲ ਵੀ ਖਰਾਬ ਹੋਵੇਗਾ। ਸਰਕਾਰ ਕਿਸੇ ਕਾਰਨ ਪੰਜਾਬ ਨੂੰ ਬਰਬਾਦ ਕਰਨਾ ਚਾਹੰਦੀ ਹੈ ।
  Published by:Gurwinder Singh
  First published:

  Tags: Paddy, Punjab farmers

  ਅਗਲੀ ਖਬਰ