Home /News /punjab /

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੇ ਇਕ ਰੋਜ਼ਾ ਦੌਰੇ 'ਤੇ ਆਉਣਗੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੇ ਇਕ ਰੋਜ਼ਾ ਦੌਰੇ 'ਤੇ ਆਉਣਗੇ

ਅਮਿਤ ਸ਼ਾਹ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ਸਿੱਧੂ ਮੂਸੇਵਾਲਾ ਦੇ ਮਾਪੇ (ਫਾਇਲ ਫੋਟੋ)

ਅਮਿਤ ਸ਼ਾਹ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ਸਿੱਧੂ ਮੂਸੇਵਾਲਾ ਦੇ ਮਾਪੇ (ਫਾਇਲ ਫੋਟੋ)

 • Share this:

  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਚੰਡੀਗੜ੍ਹ ਵਿੱਚ ਕਰੀਬ 500 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਉਹ ਸੈਕਟਰ-17 ਵਿੱਚ ਨਵੇਂ ਬਣੇ ਅਰਬਨ ਪਾਰਕ ਦਾ ਉਦਘਾਟਨ ਕਰਨਗੇ।

  ਇਸ ਦੇ ਨਾਲ ਹੀ ਉਹ ਸੈਕਟਰ 17 ਵਿੱਚ 274 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਦਾ ਉਦਘਾਟਨ ਕਰਨਗੇ।

  ਅਮਿਤ ਸ਼ਾਹ ਸਵੇਰੇ ਕਰੀਬ 10.45 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਚੰਡੀਗੜ੍ਹ ਪੁੱਜਣਗੇ। 11.20 ਵਜੇ ਸੈਕਟਰ 9 ਸਥਿਤ ਹਾਊਸਿੰਗ ਬੋਰਡ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਸਵੇਰੇ 11.35 ਵਜੇ ਸੈਕਟਰ 17 ਵਿੱਚ ਇੰਟੇਗ੍ਰੇਟਿਡ ਪੁਲਿਸ ਕਮਾਂਡ ਕੰਟਰੋਲ ਸੈਂਟਰ ਦਾ ਉਦਘਾਟਨ ਕਰਨਗੇ।

  12 ਵਜੇ ਸੈਕਟਰ 17 ਦੇ ਅਰਬਨ ਪਾਰਕ ਦਾ ਉਦਘਾਟਨ ਕਰਨਗੇ। ਉਥੋਂ 5 ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਥੋਂ ਪੰਜਾਬ ਰਾਜ ਭਵਨ ਲਈ ਰਵਾਨਾ ਹੋਣਗੇ।

  ਸ਼ਾਮ 4.15 ਵਜੇ ਧਨਾਸ 'ਚ ਬਣੇ ਪੁਲਿਸ ਮੁਲਾਜ਼ਮਾਂ ਲਈ ਫਲੈਟਾਂ ਦਾ ਉਦਘਾਟਨ ਕਰਨਗੇ। ਅਮਿਤ ਸ਼ਾਹ ਦੇਰ ਸ਼ਾਮ ਸੈਕਟਰ 33 ਸਥਿਤ ਚੰਡੀਗੜ੍ਹ ਭਾਜਪਾ ਦਫਤਰ ਜਾ ਸਕਦੇ ਹਨ।

  Published by:Gurwinder Singh
  First published:

  Tags: Amit Shah, Modi government, Punjab BJP