Home /News /punjab /

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਸੂਦ ਦੇ ਘਰ ਜਾਕੇ ਦੁੱਖ ਸਾਂਝਾ ਕੀਤਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਭਾਜਪਾ ਪ੍ਰਧਾਨ ਸੂਦ ਦੇ ਘਰ ਜਾਕੇ ਦੁੱਖ ਸਾਂਝਾ ਕੀਤਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਭਾਜਪਾ ਪ੍ਰਧਾਨ ਸੂਦ ਦੇ ਘਰ ਜਾਕੇ ਦੁੱਖ ਸਾਂਝਾ ਕੀਤਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਭਾਜਪਾ ਪ੍ਰਧਾਨ ਸੂਦ ਦੇ ਘਰ ਜਾਕੇ ਦੁੱਖ ਸਾਂਝਾ ਕੀਤਾ

ਪਹਿਲਾਂ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਚਾਰ ਥਾਵਾਂ 'ਤੇ 30 ਹਜ਼ਾਰ ਕਿਲੋ ਤੋਂ ਵੱਧ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ।

 • Share this:
  ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਦੌਰੇ ਉਤੇ ਆਏ।ਸ਼ਾਹ ਸ਼ਾਮ ਨੂੰ ਚੰਡੀਗੜ੍ਹ ਭਾਜਪਾ ਪ੍ਰਧਾਨ ਸੂਦ ਦੇ ਘਰ ਪਹੁੰਚੇ। ਅਮਿਤ ਸ਼ਾਹ ਨੇ ਅਰੁਣ ਸੂਦ ਦੀ ਮਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। ਕੁਝ ਦਿਨ ਪਹਿਲਾਂ ਸੂਦ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਪੰਜਾਬ ਰਾਜ ਭਵਨ 'ਚ ਡਰੱਗ ਕੰਟਰੋਲ 'ਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਾਨਫਰੰਸ 'ਚ ਸ਼ਿਰਕਤ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਚਾਰ ਥਾਵਾਂ 'ਤੇ 30 ਹਜ਼ਾਰ ਕਿਲੋ ਤੋਂ ਵੱਧ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ।  ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 21 ਰਾਜਾਂ ਵਿੱਚ ਨਸ਼ਾ ਵਿਰੋਧੀ ਕਮੇਟੀ ਬਣੀ ਹੈ, ਜਿਹੜੇ ਰਾਜ ਬਚੇ ਹਨ, ਉਨ੍ਹਾਂ ਦਾ ਵੀ ਜਲਦੀ ਗਠਨ ਹੋਣਾ ਚਾਹੀਦਾ ਹੈ। ਜਿਸ ਮੰਤਵ ਲਈ ਕਮੇਟੀ ਬਣਾਈ ਗਈ, ਉਸ ਨੂੰ ਹੇਠਾਂ ਤੱਕ ਲਿਜਾਉਣ ਲਈ ਕੰਮ ਕਰੋ। ਬੱਚਿਆਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ।  ਸ਼ਾਹ ਨੇ ਕਿਹਾ ਕਿ ਨਵੀਂ ਤਕਨੀਕ ਨੂੰ ਅਪਣਾਉਣਾ ਹੋਵੇਗਾ। ਜੇਕਰ ਕੋਈ ਰਾਜ ਨੈਸ਼ਨਲ ਫੋਰੈਂਸਿਕ ਲੈਬ ਸਥਾਪਤ ਕਰਨਾ ਚਾਹੁੰਦਾ ਹੈ, ਤਾਂ NCB ਇਸਦੀ ਮਦਦ ਕਰੇਗਾ। ਇਸ ਨੂੰ ਸਥਾਪਤ ਕਰਨ ਲਈ ਐਸਓਪੀ ਵੀ ਤਿਆਰ ਕੀਤੀ ਜਾ ਰਹੀ ਹੈ। ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਪੰਜਾਬ ਵਿੱਚ ਸਮੱਸਿਆ ਜ਼ਿਆਦਾ ਹੈ। ਮੈਂ ਇਹ ਵੀ ਮੰਨਦਾ ਹਾਂ ਕਿ ਸਮੱਸਿਆ ਹੋਰ ਹੈ। ਸਮੱਸਿਆ ਹੋਰ ਵੀ ਵੱਧ ਹੈ ਕਿਉਂਕਿ ਇਹ ਸਰਹੱਦੀ ਸੂਬਾ ਹੈ। ਜੇਕਰ ਮੁੱਖ ਮੰਤਰੀ ਭਗਵੰਤ ਮਾਨ ਮੌਕਾ ਦਿੰਦੇ ਹਨ ਤਾਂ ਉਹ ਇੱਥੇ ਫੋਰੈਂਸਿਕ ਲੈਬ ਖੋਲ੍ਹਣਗੇ। ਅੰਮ੍ਰਿਤਸਰ ਵਿਖੇ ਸੈਂਟਰ ਸਥਾਪਿਤ ਕਰਨਗੇ। ਇਸ ਨਾਲ ਨਜਿੱਠਣ ਲਈ ਸੂਬੇ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
  Published by:Ashish Sharma
  First published:

  Tags: Amit Shah, BJP, Chandigarh

  ਅਗਲੀ ਖਬਰ