Home /News /punjab /

29 ਜਨਵਰੀ ਨੂੰ ਪਟਿਆਲਾ 'ਚ ਰੈਲੀ ਨੂੰ ਸੰਬੋਧਨ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

29 ਜਨਵਰੀ ਨੂੰ ਪਟਿਆਲਾ 'ਚ ਰੈਲੀ ਨੂੰ ਸੰਬੋਧਨ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

 ਅਮਿਤ ਸ਼ਾਹ ਪਟਿਆਲਾ 'ਚ ਰੈਲੀ ਕਰ ਕੇ ਰਾਹੁਲ ਗਾਂਧੀ ਨੂੰ ਦੇਣਗੇ ਜਵਾਬ

ਅਮਿਤ ਸ਼ਾਹ ਪਟਿਆਲਾ 'ਚ ਰੈਲੀ ਕਰ ਕੇ ਰਾਹੁਲ ਗਾਂਧੀ ਨੂੰ ਦੇਣਗੇ ਜਵਾਬ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਆ ਰਹੇ ਹਨ । ਕਿਉਂਕਿ ਪਟਿਆਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ। ਕੈਪਟਨ ਅਮਰਿੰਦਰ ਸਿੰਘ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਇਹ ਕੈਪਟਨ ਅਮਰਿੰਦਰ ਸਿੰਘ ਲਈ ਤਾਕਤ ਦਾ ਪ੍ਰਦਰਸ਼ਨ ਹੋਵੇਗਾ।

ਹੋਰ ਪੜ੍ਹੋ ...
  • Last Updated :
  • Share this:

ਕਾਂਗਰਸ ਦੇ ਵੱਲੋਂ ਭਾਰਤ ਜੋੜੋ ਯਾਤਰਾ ਸ਼ੂਰੂ ਕੀਤੀ ਗਈ ਹੈ ਇਸ ਯਾਤਰਾ ਦੀ ਅਗਵਾਈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਕਰ ਰਹੇ ਹਨ ਪਰ ਭਾਰਤ ਜੋੜੋ ਯਾਤਰਾ ਨਾਲ ਪੰਜਾਬ ਦੀ ਸਿਆਸਤ ਵੀ ਕਾਫੀ ਭਖ ਗਈ ਹੈ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੰਜਾਬ ਦਾ ਦੌਰਾ ਕਰਨ ਵਾਲੇ ਹਨ । ਦਰਅਸਲ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਆ ਰਹੇ ਹਨ । ਕਿਉਂਕਿ ਪਟਿਆਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ। ਕੈਪਟਨ ਅਮਰਿੰਦਰ ਸਿੰਘ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਇਹ ਕੈਪਟਨ ਅਮਰਿੰਦਰ ਸਿੰਘ ਲਈ ਤਾਕਤ ਦਾ ਪ੍ਰਦਰਸ਼ਨ ਹੋਵੇਗਾ।

ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਦੌਰੇ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।ਕਿਉਂਕਿ ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਵੱਲੋਂ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ। ਅਜਿਹੇ ਵਿੱਚ ਰਾਹੁਲ ਗਾਂਧੀ ਦੇ ਦੌਰੇ ਨਾਲ ਭਾਜਪਾ ਨੂੰ ਹੋਏ ਨੁਕਸਾਨ 'ਤੇ ਕੰਟਰੋਲ ਕਰਨ ਦੇ ਨਜ਼ਰੀਏ ਨਾਲ ਭਾਜਪਾ ਦੀ ਸਿਆਸਤ ਵੀ ਅਮਿਤ ਸ਼ਾਹ ਦੇ ਇਸ ਦੌਰੇ ਦੇ ਨਾਲ ਜੁੜੀ ਹੋਈ ਹੈ।

ਤੁਹਾਨੂੰ ਦੱਸ ਦਈਏ ਕਿ ਅਮਿਤ ਸ਼ਾਹ ਦਾ ਦੌਰਾ ਇਸ ਲਈ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਰਾਹੁਲ ਗਾਂਧੀ ਆਪਣੀਆਂ ਰੈਲੀਆਂ ਦੇ ਵਿੱਚ ਭਾਜਪਾ 'ਤੇ ਨਿਸ਼ਾਨਾ ਸਾਧਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ। ਪੰਜਾਬ ਦੀ ਯਾਤਰਾ ਦੌਰਾਨ ਉਹ ਸੂਬਾ ਸਰਕਾਰ ਯਾਨੀ ਆਮ ਆਦਮੀ ਪਾਰਟੀ ਬਾਰੇ ਕੁਝ ਨਹੀਂ ਕਹਿ ਰਹੇ।ਰਾਹੁਲ ਗਾਂਧੀ ਦਾ ਨਿਸ਼ਾਨਾ ਪ੍ਰਧਾਨ ਨਰਿੰਦਰ ਮੰਤਰੀ ਮੋਦੀ ਹਨ। ਉਹ ਜੀਐਸਟੀ ਅਤੇ ਨੋਟਬੰਦੀ ਵਰਗੇ ਮੁੱਦੇ ਚੁੱਕ ਰਹੇ ਹਨ। ਜਿਸ ਰਾਹੀਂ ਉਹ ਕਾਰੋਬਾਰ ਨੂੰ ਬਰਬਾਦ ਕਰਨ ਅਤੇ ਕੁਝ ਵਪਾਰੀਆਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰ ਰਹੇ ਹਨ।ਅਮਿਤ ਸ਼ਾਹ ਰਾਹੁਲ ਗਾਂਧੀ ਨੂੰ ਇਸ ਦਾ ਜਵਾਬ ਰੈਲੀ ਰਾਹੀਂ ਦੇ ਸਕਦੇ ਹਨ।

ਅਮਿਤ ਸ਼ਾਹ ਦੀ ਪਟਿਆਲਾ ਫੇਰੀ ਨੂੰ ਭਾਜਪਾ ਦੀ ਮਜ਼ਬੂਤੀ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਵਿੱਚ ਭਾਜਪਾ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਤੋਂ ਇਲਾਵਾ ਹਾਲ ਹੀ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਸਣੇ ਕਈ ਦਿੱਗਜ ਸਾਬਕਾ ਮੰਤਰੀਆਂ ਦੀ ਹਮਾਇਤ ਮਿਲੀ ਹੈ। ਅਜਿਹੇ 'ਚ ਉਹ ਉਨ੍ਹਾਂ ਰਾਹੀਂ ਪਾਰਟੀ ਨੂੰ ਪੂਰੇ ਪੰਜਾਬ 'ਚ ਮਜ਼ਬੂਤੀ ਨਾਲ ਸਥਾਪਤ ਕਰਨ ਅਤੇ ਲੋਕ ਸਭਾ ਚੋਣਾਂ 'ਚ ਵਧੀਆ ਪ੍ਰਦਰਸ਼ਨ ਕਰਨ ਦੀ ਰਣਨੀਤੀ ਵੀ ਬਣਾਉਣਗੇ।

ਪਰ ਉਥੇ ਹੀ ਭਾਜਪਾ ਦੀ ਪਟਿਆਲਾ ਇਕਾਈ ਵਿੱਚ ਕਾਟੋ-ਕਲੇਸ਼ ਵੀ ਉਭਰਦਾ ਨਜ਼ਰ ਆ ਰਿਹਾ ਹੈ। ਪਟਿਆਲਾ ਸ਼ਹਿਰ ਦੀ 28 ਮੈਂਬਰੀ ਕਾਰਜਕਾਰੀ ਕਮੇਟੀ ਉਤੇ ਮਹਿਲ ਵਾਲਿਆਂ ਦਾ ਕਬਜ਼ਾ ਹੈ। 28 ਵਿਚੋਂ ਸਿਰਫ਼ 10 ਮੈਂਬਰ ਹੀ ਪੁਰਾਣੇ ਭਾਜਪਾ ਦੇ ਆਗੂ  ਹਨ। ਇਸ ਦੌਰਾਨ ਨਵੇਂ ਬਣੇ ਮੀਤ ਪ੍ਰਧਾਨ ਵਰੁਣ ਜਿੰਦਲ ਵੱਲੋਂ ਬਗਾਵਤੀ ਸੁਰ ਦਿਖਾਏ ਜਾ ਰਹੇ ਹਨ। ਉਨ੍ਹਾਂ ਨੇ ਫੇਸਬੁੱਕ ਉਤੇ ਲਿ ਖਿਆ ਕਿ ਉਹ ਸਮਰਥਕਾਂ ਨਾਲ ਮੀਟਿੰਗ ਕਰ ਰਹੇ ਹਨ।

ਭਾਜਪਾ ਦੇ ਸੀਨੀਅਰ ਆਗੂ ਨੀਰਜ ਕੌੜਾ ਨੇ ਵੀ ਫੇਸਬੁੱਕ ਪੋਸਟ ਉਤੇ ਨਾਰਾਜ਼ਗੀ ਜਤਾਈ ਹੈ। ਭਾਜਪਾ ਟਕਸਾਲੀ ਆਗੂ ਨੀਰਜ ਕੌੜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ਕਿ "ਹਮ ਕੋ ਆਪਣੀ ਅਨਾ ਆਜ ਭੀ ਹੈ ਪਿਆਰੀ, ਤੁਮ੍ਹੇ ਮੁਬਾਰਕ ਮਹਿਲੋਂ ਕੀ ਖਿਦਮਤਦਾਰੀ"। ਆਰਐੱਸਐੱਸ ਵਰਕਰ ਸੁਸ਼ੀਲ ਨਈਅਰ ਨੇ ਤਾਂ ਪਟਿਆਲਾ ਪ੍ਰਧਾਨ ਨੂੰ ਬਦਲਣ ਤਕ ਦੀ ਮੰਗ ਕਰ ਦਿੱਤੀ ਹੈ।

Published by:Shiv Kumar
First published:

Tags: Amit Shah, BJP, Punjab, Rahul Gandhi, Rally