Home /News /punjab /

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ ਭਰੀ ਚਿੱਠੀ

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ ਭਰੀ ਚਿੱਠੀ

Youtube Video

 • Share this:
  ਚੰਡੀਗੜ੍ਹ-  ਕੇਂਦਰ ਰਾਜ ਮੰਤਰੀ  ਸੋਮ ਪ੍ਰਕਾਸ਼ ਨੂੰ ਧਮਕੀ ਭਰੀ ਚਿੱਠੀ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਚਿੱਠੀ ਉਹਨਾਂ ਦੀ ਮੁਹਾਲੀ ਸਥਿਤ ਕੋਠੀ ਵਿਚ ਚਿੱਠੀ ਆਈ ਹੈ। ਕੇਂਦਰੀ ਮੰਤਰੀ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਹੈ।

  ਦੱਸ ਦਈਏ ਕਿ ਚਿੱਠੀ ਵਿੱਚ ਕੁਝ ਲਿਖਿਆ ਨਹੀਂ ਹੋਇਆ ਹੈ। ਚਿੱਠੀ ਵਿੱਚ ਤਸਵੀਰਾਂ ਬਣਾਈਆਂ ਹਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਸੋਮ ਪ੍ਰਕਾਸ਼ ਦਾ ਘਰ ਸੈਕਟਰ 70 ਵਿਚ ਹੈ, ਜਿਸ ਦਾ ਥਾਣਾ ਮਟੌਰ ਹੈ ਅਤੇ ਇਲਾਕੇ ਦੇ ਡੀ.ਐਸ.ਪੀ ਸੁਖਨਾਜ਼ ਸਿੰਘ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਸੋਮ ਪ੍ਰਕਾਸ਼ ਦੇ ਘਰ ਦੇ ਬਿਲਕੁਲ ਸਾਹਮਣੇ ਪੀ.ਜੀ.'ਤੇ ਇਕ ਲੜਕੀ ਰਹਿੰਦੀ ਹੈ, ਜਿਸ ਨੇ ਸਾਈਡ ਗਰਾਊਂਡ ਵਿਚ ਪਏ ਪੇਪਰ ਨੂੰ ਚੁੱਕ ਲਿਆ  ਅਤੇ ਘਰ ਦੀ ਰਾਖੀ ਲਈ ਤਾਇਨਾਤ ਗਾਰਡ ਨੂੰ ਇਹ ਚਿੱਠੀ ਫੜਾਈ। ਹਾਲਾਂਕਿ ਇਸ ਵਿਚ ਕਿਸੇ ਵੀ ਤਰ੍ਹਾਂ ਸੋਮ ਪ੍ਰਕਾਸ਼ ਦਾ ਨਾਂ ਨਹੀਂ ਹੈ, ਪਰ ਸਿਰਫ ਉਸ ਡੱਬੇ ਦੀ ਡਰਾਇੰਗ ਬਣਾਈ ਗਈ ਹੈ ਅਤੇ ਅਜੇ ਅਜਿਹਾ ਕੁਝ ਨਹੀਂ ਹੈ।

  ਹਾਲਾਂਕਿ ਪੁਲਿਸ ਸੀਸੀਟੀਵੀ ਕੈਮਰਿਆਂ ਅਤੇ ਸਾਰੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਕੋਈ ਵੀ ਸ਼ੱਕੀ ਜਾਂ ਸ਼ੱਕੀ ਵਿਅਕਤੀ ਨਹੀਂ ਮਿਲਿਆ ਹੈ।

  ਕੇਂਦਰੀ ਮੰਤਰੀ ਨੇ ਜਾਂਚ ਦੀ ਮੰਗ ਕੀਤੀ ਹੈ ਕਿ ਧਮਕੀ ਭੇਜਣ ਵਾਲੇ ਕੌਣ ਹੈ ਅਤੇ ਕਿਸ ਵੱਲੋਂ ਇਹ ਧਮਕੀ ਦਿੱਤੀ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਕਈ ਸਿਆਸੀ ਆਗੂਆਂ ਓਪੀ ਸੋਨੀ ਅਤੇ ਅੰਮ੍ਰਿਤਪਾਲ ਬੋਨੀ ਨੂੰ ਧਮਕੀਆਂ ਮਿਲ ਚੁਕੀਆਂ ਹਨ ਜਿਨਾਂ ਕੋਲੋ ਰੰਗਦਾਰੀ ਮੰਗੀ ਸੀ। ਹੁਣ ਕੇਂਦਰੀ ਮੰਤਰੀ ਦੇ ਘਰ ਧਮਕੀ ਭਰੀ ਚਿੱਠੀ ਆਈ ਹੈ। ਦੱਸ ਦਈਏ ਸੋਮ ਪ੍ਰਕਾਸ਼ 2019 ਦੀ ਚੋਣਾਂ ਵਿੱਚ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ।
  Published by:Ashish Sharma
  First published:

  ਅਗਲੀ ਖਬਰ