ਬਠਿੰਡਾ 'ਚ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੀ ਆੜ੍ਹਤੀਆਂ ਨਾਲ ਮੀਟਿੰਗ, ਖੇਤੀ ਬਿੱਲਾਂ ਨੂੰ ਕਿਸਾਨ ਹਿੱਤ 'ਚ ਦੱਸਿਆ..

News18 Punjabi | News18 Punjab
Updated: October 15, 2020, 4:05 PM IST
share image
ਬਠਿੰਡਾ 'ਚ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੀ ਆੜ੍ਹਤੀਆਂ ਨਾਲ ਮੀਟਿੰਗ, ਖੇਤੀ ਬਿੱਲਾਂ ਨੂੰ ਕਿਸਾਨ ਹਿੱਤ 'ਚ ਦੱਸਿਆ..
ਬਠਿੰਡਾ 'ਚ ਸਮਰਿਤੀ ਇਰਾਨੀ ਦੀ ਆੜ੍ਹਤੀਆਂ ਨਾਲ ਮੀਟਿੰਗ, ਖੇਤੀ ਬਿੱਲਾਂ ਨੂੰ ਕਿਸਾਨ ਹਿੱਤ 'ਚ ਦੱਸਿਆ..

ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀ ਬਿਲ ਕਿਸਾਨ ਹਿੱਤ ਵਿੱਚ ਹਨ। ਜਿਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਅਤੇ ਮੋਦੀ ਸਰਕਾਰ ਨੇ ਕਰੋੜਾਂ ਰੁਪਏ ਦੇ ਪੈਕੇਜ ਦੇ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ...

  • Share this:
  • Facebook share img
  • Twitter share img
  • Linkedin share img
ਬਠਿੰਡਾ : ਭਾਰਤ ਸਰਕਾਰ ਦੀ ਕਿਸਾਨਾਂ ਨਾਲ ਬੇਸਿੱਟਾ ਰਹੀ ਮੀਟਿੰਗ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਵਿਰੁੱਧ ਖੇਤੀ ਬਿੱਲਾਂ ਨੂੰ ਲੈ ਕੇ ਭਖੇ ਵਿਰੋਧ ਪ੍ਰਤੀ ਸਫਾਈ ਦੇਣ ਲਈ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਆੜ੍ਹਤੀਏ ਅਤੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਤੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਜਿਸ ਹੋਟਲ ਵਿੱਚ ਕਾਨਫਰੰਸ ਰੱਖੀ ਗਈ ਉਸ ਨੂੰ ਪੁਲਿਸ ਵੱਲੋਂ ਮਜ਼ਬੂਤ ਸੁਰੱਖਿਆ ਪ੍ਰਬੰਧ ਦਿੱਤੇ ਗਏ । ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀ ਬਿਲ ਕਿਸਾਨ ਹਿੱਤ ਵਿੱਚ ਹਨ। ਜਿਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਅਤੇ ਮੋਦੀ ਸਰਕਾਰ ਨੇ ਕਰੋੜਾਂ ਰੁਪਏ ਦੇ ਪੈਕੇਜ ਦੇ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ,ਪ੍ਰੰਤੂ ਕਾਂਗਰਸ ਸਾਜ਼ਿਸ਼ ਤਹਿਤ ਵਿਰੋਧ ਕਰ ਰਹੀ ਹੈ ਜਦੋਂ ਕਿ ਲੋਕ ਸਭਾ ਅਤੇ ਰਾਜ ਸਭਾ ਵਿੱਚ ਖੇਤੀ ਬਿੱਲ ਪੂਰਨ ਬਹੁਮਤ ਨਾਲ ਪਾਸ ਹੋਏ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਯੁਵਰਾਜ ਰਾਹੁਲ ਗਾਂਧੀ ਖੇਤੀ ਬਿੱਲਾਂ ਦਾ ਵਿਰੋਧ ਕਰਨ ਦਾ ਡਰਾਮਾ ਕਰ ਰਹੇ ਹਨ। ਕੇਂਦਰੀ ਮੰਤਰੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਏ ਵਿਸ਼ੇਸ਼ ਸੈਸ਼ਨ ਨੂੰ ਸਿਆਸੀ ਕਰਾਰ ਦਿੰਦਿਆਂ ਕਿਹਾ ਕਿ ਖੁਦ ਕਾਂਗਰਸ ਸਰਕਾਰ ਐਮਐਸਪੀ ਨੂੰ ਖ਼ਤਮ ਕਰਨ ਦੀ ਹਮਾਇਤ ਕਰ ਰਹੀ ਹੈ, ਫਿਰ ਹੁਣ ਵਿਰੋਧ ਕਿਉਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੱਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਭ ਵਿੱਚ ਸਾਬਤ ਹੋ ਗਿਆ ਹੈ ਕਿ ਭਾਜਪਾ ਵਰਕਰਾਂ ਅਤੇ ਦਫਤਰਾਂ ਤੇ ਹਮਲੇ ਯੂਥ ਕਾਂਗਰਸ ਕਰਵਾ ਰਹੀ ਹੈ। ਇਸ ਮਸਲੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਰਚੇ ਦਰਜ ਕਰਨੇ ਚਾਹੀਦੇ ਹਨ ।
Published by: Sukhwinder Singh
First published: October 15, 2020, 3:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading