• Home
 • »
 • News
 • »
 • punjab
 • »
 • UNIQUE EXAMPLE MUSLIM GIRL IS BECOMING THE SUPPORT OF HELPLESS COWS

ਅਨੋਖੀ ਮਿਸਾਲ: ਮੁਸਲਿਮ ਕੁੜੀ ਬਣ ਰਹੀ ਹੈ ਬੇਸਹਾਰਾ ਗਾਵਾਂ ਦਾ ਸਹਾਰਾ

ਪਾਇਲ ਵਿੱਚ ਇਕ ਮੁਸਲਿਮ ਸਮਾਜ ਦੀ ਕੁੜੀ ਸਲਮਾ ਨੇ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਸਲਮਾ ਬੇਸਹਾਰਾ ਗਾਵਾਂ ਨੂੰ ਭਟਕਦੇ ਵੇਖਦੀ ਹੈ ਤਾਂ ਉਸਨੂੰ ਆਪਣੇ ਘਰ ਲੈ ਆਉਂਦੀ ਹੈ ਅਤੇ ਉਸਦਾ ਪਾਲਣ ਪੋਸ਼ਣ ਕਰਦੀ ਹੈ।

ਅਨੋਖੀ ਮਿਸਾਲ: ਮੁਸਲਿਮ ਕੁੜੀ ਬਣ ਰਹੀ ਹੈ ਬੇਸਹਾਰਾ ਗਾਵਾਂ ਦਾ ਸਹਾਰਾ

 • Share this:


  Gurdeep Singh


  ਅੱਜ ਦੇ ਦੌਰ ਵਿੱਚ ਜਿੱਥੇ ਜਾਤ ਪਾਤ ਅਤੇ ਧਰਮ ਦੇ ਵਖਰੇਵਿਆਂ ਕਾਰਨ ਸਮਾਜ ਵਿੱਚ ਨਫ਼ਰਤ ਦੇ ਬੀਜ ਪੈਦਾ ਹੋ ਰਹੇ ਹੈ ਉੱਥੇ ਹੀ ਪਾਇਲ ਵਿੱਚ ਇਕ ਮੁਸਲਿਮ ਸਮਾਜ ਦੀ ਕੁੜੀ ਸਲਮਾ ਨੇ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਸਲਮਾ ਬੇਸਹਾਰਾ ਗਾਵਾਂ ਨੂੰ ਭਟਕਦੇ ਵੇਖਦੀ ਹੈ ਤਾਂ ਉਸਨੂੰ ਆਪਣੇ ਘਰ ਲੈ ਆਉਂਦੀ ਹੈ ਅਤੇ ਉਸਦਾ ਪਾਲਣ ਪੋਸ਼ਣ ਕਰਦੀ ਹੈ। ਸਲਮਾ 40 ਵਰ੍ਹਿਆਂ ਦੀ ਹੈ ਅਤੇ ਐਮ ਏ ਤੱਕ ਪੜ੍ਹਾਈ ਕੀਤੀ ਹੈ। ਸੇਵਾ ਦੇ ਚਾਅ ਕਾਰਨ ਸਲਮਾ ਨੇ ਆਪਣੇ ਘਰ ਵਿੱਚ ਹੀ ਗਊਸ਼ਾਲਾ ਬਣਾ ਰੱਖੀ ਹੈ। ਹੁਣ ਸਲਮਾ ਦਾ ਪਰਿਵਾਰ ਵੀ ਉਸਦੀ ਮਦਦ ਕਰਦਾ ਹੈ।

  ਮੁਸਲਿਮ ਪਰਿਵਾਰ ਜਿਸ ਨੇ ਆਪਣੇ ਘਰ ਵਿਚ ਹੀ ਬੇਸਹਾਰਾ ਗਾਵਾਂ ਲਈ ਗਊਸ਼ਾਲਾ ਬਣਾਈ ਹੈ। ਗਾਵਾਂ ਦੀ ਸਾਂਭ ਸੰਭਾਲ ਕਰ ਰਹੀ ਸਲਮਾ ਨੇ ਦੱਸਿਆ ਕਿ ਉਸ ਦੀ ਉਮਰ 40 ਦੇ ਕਰੀਬ ਹੋ ਚੁੱਕੀ ਹੈ, ਉਸ ਨੇ ਇੰਨਾਂ ਬੇਸਹਾਰਾ ਗਾਵਾਂ ਦੀ ਖਾਤਰ ਵਿਆਹ ਤੱਕ ਨਹੀ ਕਰਵਾਇਆ, 2007 ਤੋਂ  ਹੁਣ ਤੱਕ ਉਹ ਇੰਨਾਂ ਗਾਵਾਂ ਤੇ 85 ਲੱਖ ਤੋਂ ਜਿਆਦਾ ਰੁਪਏ ਖਰਚ ਕਰ ਚੁੱਕੇ ਹਨ। ਬਿਨ੍ਹਾਂ ਕਿਸੇ ਸੁਆਰਥ ਤੋਂ, ਸਲਮਾ ਨੇ ਪੋਲੀਟੀਕਲ ਸਾਇੰਸ ਦੀ ਐਮ.ਏ. ਕੀਤੀ ਹੋਈ ਹੈ, ਚੰਗੀ ਪੜੀ ਲਿਖੀ ਹੋ ਕੇ ਵੀ ਉਹ ਆਪ ਹੀ ਇੰਨਾਂ ਗਾਵਾਂ ਦਾ ਗੋਹਾ, ਪੱਠੇ, ਤੂੜੀ ਚਾਰਾ ਆਦਿ ਆਪ ਹੀ ਪਾਉਂਦੀ ਹੈ। ਸਲਮਾ ਦੇ ਪਿਤਾ ਹਰਨੇਕ ਸਿੰਘ ਦੇਖਣ ਨੂੰ ਇਕ ਸਧਾਰਨ ਜਿਹੇ ਬੰਦੇ ਲੱਗਦੇ ਨੇ ਪਰ ਉਹ ਵੀ ਹੈਲਥ ਵਿਭਾਗ ਵਿਚ ਇਸੰਪੈਕਟਰ ਦੀ ਪੋਸਟ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਆਪਣੀ ਬੇਟੀ ਦੇ ਨਾਲ ਹੀ ਇੰਨਾਂ ਬੇਸਹਾਰਾ ਗਾਵਾਂ ਦੀ ਸਾਂਭ ਸੰਭਾਲ ਕਰਦੇ ਹਨ ਅਤੇ ਜਿੰਨੀ ਵੀ ਪੈਨਸ਼ਲ ਆਉਂਦੀ ਹੈ ਉਹ ਸਾਰੀ ਦੀ ਸਾਰੀ ਇੰਨਾਂ ਗਾਵਾਂ ਦੀ ਸੰਭਾਲ ਤੇ ਖਰਚ ਕਰ ਦਿੰਦੇ ਹਨ, ਸਲਮਾ ਨੇ ਆਪਣੇ ਗਹਿਣੇ ਤੱਕ ਇੰਨਾਂ ਗਾਵਾਂ ਲਈ ਵੇਚ ਦਿੱਤੇ ਹਨ।
  Published by:Ashish Sharma
  First published: