Home /News /punjab /

ਕੇਂਦਰ ਸਰਕਾਰ ਖ਼ਿਲਾਫ਼ ਬਠਿੰਡਾ ਵਿਚ ਅਨੋਖਾ ਪ੍ਰਦਰਸ਼ਨ, ਸੰਘਰਸ਼ ਕਮੇਟੀ ਨੇ ਵੰਡੇ 'ਲੌਲੀਪੋਪ'  

ਕੇਂਦਰ ਸਰਕਾਰ ਖ਼ਿਲਾਫ਼ ਬਠਿੰਡਾ ਵਿਚ ਅਨੋਖਾ ਪ੍ਰਦਰਸ਼ਨ, ਸੰਘਰਸ਼ ਕਮੇਟੀ ਨੇ ਵੰਡੇ 'ਲੌਲੀਪੋਪ'  

ਕੇਂਦਰ ਸਰਕਾਰ ਖ਼ਿਲਾਫ਼ ਬਠਿੰਡਾ ਵਿਚ ਅਨੋਖਾ ਪ੍ਰਦਰਸ਼ਨ, ਸੰਘਰਸ਼ ਕਮੇਟੀ ਨੇ ਵੰਡੇ 'ਲੌਲੀਪੋਪ'  

ਕੇਂਦਰ ਸਰਕਾਰ ਖ਼ਿਲਾਫ਼ ਬਠਿੰਡਾ ਵਿਚ ਅਨੋਖਾ ਪ੍ਰਦਰਸ਼ਨ, ਸੰਘਰਸ਼ ਕਮੇਟੀ ਨੇ ਵੰਡੇ 'ਲੌਲੀਪੋਪ'  

  • Share this:

Suraj Bhan

ਬਠਿੰਡਾ: ਦੇਸ਼ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਘੱਟ ਕਰਨ ਲਈ ਐਕਸਾਈਜ਼ ਡਿਊਟੀ ਘਟਾਉਣ ਅਤੇ ਉਜਵਲਾ ਸਕੀਮ ਤਹਿਤ ਵੰਡੇ ਸਿਲੰਡਰਾਂ ਉਤੇ 200 ਰੁਪਏ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਹੈ।

ਪੈਟਰੋਲ-ਡੀਜ਼ਲ ਦੇ ਰੇਟਾਂ ਵਿੱਚ ਕਮੀ ਆਉਣ ਕਰਕੇ ਭਾਵੇਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਪਰ ਸਿਲੰਡਰਾਂ ਉਤੇ ਸਬਸਿਡੀ ਦੇਣ ਦੇ ਫ਼ੈਸਲੇ ਨੂੰ ਲੋਕ ਹੈਰਾਨੀਜਨਕ ਫੈਸਲਾ ਕਰਾਰ ਦੇ ਰਹੇ ਹਨ। ਅੱਜ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਐੱਮ ਸੀ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਅਤੇ ਗਲ ਵਿੱਚ ਹਾਰ ਪਾ ਕੇ, ਹੱਥ ਵਿੱਚ ਸਿਲੰਡਰ ਫੜ ਕੇ ਲੋਕਾਂ ਨੂੰ ਟੋਕਰੀਆਂ ਭਰ-ਭਰ ਲੌਲੀਪੌਪ ਵੰਡੇ ਗਏ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਕੁਮਾਰ ਐਮ ਸੀ ਨੇ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਮੋਦੀ ਸਰਕਾਰ ਅੱਛੇ ਦਿਨ ਲਿਆਉਣ ਦੇ ਨਾਮ ਉਤੇ ਲੋਕਾਂ ਨੂੰ ਕਿਵੇਂ ਬਰਬਾਦ ਕਰ ਰਹੀ ਹੈ, ਪਹਿਲਾਂ ਪੈਟਰੋਲ ਅਤੇ ਡੀਜ਼ਲ ਦੇ ਰੇਟ 20-20  ਰੁਪਏ ਵਧਾ ਦਿੱਤੇ ਗਏ ਅਤੇ ਪੈਟਰੋਲ ਤੇ ਡੀਜ਼ਲ ਪ੍ਰਤੀ ਲਿਟਰ 100 ਰੁਪਏ ਤੋਂ ਪਾਰ ਪਹੁੰਚ ਚੁੱਕਿਆ ਹੈ, ਹੁਣ ਅਕਸਾਈਜ਼ ਡਿਊਟੀ ਘਟਾ ਕੇ 9:50 ਰੁਪਏ ਪੈਟਰੋਲ ਅਤੇ 7 ਰੁਪਏ ਡੀਜ਼ਲ ਘਟਾਉਣ ਦਾ ਡਰਾਮਾ ਕੀਤਾ ਗਿਆ ਹੈ। ਇਸ ਦੇ ਨਾਲ ਸਿਲੰਡਰ ਉਤੇ 200 ਰੁਪਏ ਸਬਸਿਡੀ ਦੇਣ ਦਾ ਫ਼ੈਸਲਾ ਮਹਿਜ਼ ਲੌਲੀਪੌਪ ਹੈ ।

ਉਨ੍ਹਾਂ ਕਿਹਾ ਕਿ ਭਾਅ ਹੀ ਇੰਨੇ ਵਧਾ ਦਿੱਤੇ ਗਏ ਹਨ ਕਿ ਲੋਕ ਸਿਲੰਡਰ ਭਰਾਉਣ ਤੋਂ ਹੀ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਅੱਛੇ ਦਿਨ ਦਿਖਾਉਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਸਿਲੰਡਰਾਂ ਦੇ ਰੇਟ ਘਟਾਏ ਜਾਣ, ਪੈਟਰੋਲ ਡੀਜ਼ਲ ਦੇ ਰੇਟ ਤੋਂ ਵੈਟ ਅਤੇ ਟੈਕਸ ਘਟਾ ਕੇ ਰਾਹਤ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਵਰਤੋਂ ਵਾਲੀਆਂ ਘਰੇਲੂ ਚੀਜ਼ਾਂ ਸਸਤੀਆਂ ਮਿਲ ਸਕਣ ਕਿਉਂਕਿ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਮਹਿੰਗੀ ਹੋਣ ਕਰਕੇ ਹਰ ਵਿਅਕਤੀ ਉਤੇ ਆਰਥਿਕ ਬੋਝ ਵਧ ਚੁੱਕਿਆ ਹੈ।

ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਐੱਮ ਸੀ ਵੱਲੋਂ ਕੀਤੇ ਪ੍ਰਦਰਸ਼ਨ ਦੀ ਹਮਾਇਤ ਕਰਦੇ ਹੋਏ ਕੇਂਦਰ ਸਰਕਾਰ ਦੇ ਫ਼ੈਸਲਿਆਂ ਨੂੰ ਲੌਲੀਪੌਪ ਹੀ ਕਰਾਰ ਦਿੱਤਾ।

Published by:Gurwinder Singh
First published:

Tags: Modi government