ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ  , ਹੱਥਾਂ ਵਿੱਚ ਤਖ਼ਤੀਆਂ ਚੁੱਕ ਲਿਖਿਆ ਮੈਂ ਵੀ ਹਾਂ ਡਾ ਗੁਰਮੇਲ ਸਿੰਘ ਮੈਂ ?

News18 Punjabi | News18 Punjab
Updated: July 2, 2021, 4:41 PM IST
share image
ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ  , ਹੱਥਾਂ ਵਿੱਚ ਤਖ਼ਤੀਆਂ ਚੁੱਕ ਲਿਖਿਆ ਮੈਂ ਵੀ ਹਾਂ ਡਾ ਗੁਰਮੇਲ ਸਿੰਘ ਮੈਂ ?
ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ  , ਹੱਥਾਂ ਵਿੱਚ ਤਖ਼ਤੀਆਂ ਚੁੱਕ ਲਿਖਿਆ ਮੈਂ ਵੀ ਹਾਂ ਡਾ ਗੁਰਮੇਲ ਸਿੰਘ ਮੈਂ ?

ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ  , ਹੱਥਾਂ ਵਿੱਚ ਤਖ਼ਤੀਆਂ ਚੁੱਕ ਲਿਖਿਆ ਮੈਂ ਵੀ ਹਾਂ ਡਾ ਗੁਰਮੇਲ ਸਿੰਘ ਮੈਂ ਵੀ ਹਾਂ ਡਾ ਗੁਰਮੇਲ ਸਿੰ

  • Share this:
  • Facebook share img
  • Twitter share img
  • Linkedin share img
ਸੂਰਜ ਭਾਨ

ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ  ਡਾਕਟਰ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਤੋਂ ਬਾਅਦ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ  ਇਸ ਰਿਪੋਰਟ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਤਨਖਾਹਾਂ ਵਧਣ ਦੀ ਬਜਾਏ  ਘਟ ਗਈਆਂ ਹਨ । ਜਿਸ ਕਰਕੇ ਬਠਿੰਡਾ ਦੇ ਸਾਰੇ ਡਾਕਟਰ  ਪਿਛਲੇ ਕਾਫ਼ੀ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਹਨ।  ਇਨ੍ਹਾਂ ਡਾਕਟਰਾਂ ਦੀ ਅਗਵਾਹੀ ਡਾ ਗੁਰਮੇਲ ਸਿੰਘ ਕਰ ਰਹੇ ਹਨ । ਜੋ  ਬਠਿੰਡਾ ਪੀਸੀਐਮਐਸ ਯੂਨੀਅਨ ਦੇ ਪ੍ਰਧਾਨ ਹਨ  ਅਤੇ ਕੱਲ੍ਹ ਉਨ੍ਹਾਂ ਦਾ ਤਬਾਦਲਾ ਫਾਜ਼ਿਲਕਾ ਦੇ ਪੰਜ ਕੋਸੀ ਵਿੱਚ ਕਰ ਦਿੱਤਾ ਹੈ।  ਜਿਸ ਤੋਂ ਨਾਰਾਜ਼ ਡਾਕਟਰਾਂ ਨੇ ਅੱਜ  ਹੱਥਾਂ ਦੇ ਵਿਚ ਇਹ ਤਖ਼ਤੀਆਂ ਫੜ ਕੇ ਪ੍ਰਦਰਸ਼ਨ ਕੀਤਾ । ਬੇਬੀ ਡਾ ਗੁਰਮੇਲ ਮੈਂ ਵੀ ਡਾਕਟਰ ਗੁਰਮੇਲ ਸਿੰਘ  ਜਿਸ ਤੋਂ ਇਨ੍ਹਾਂ ਡਾਕਟਰਨੀ ਸਾਫ਼ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਸਰਕਾਰ ਇਹ ਡਾ ਗੁਰਮੇਲ ਸਿੰਘ ਦਾ ਤਬਾਦਲਾ ਕਰ ਦੇਵੇਗੀ  ਹਜ਼ਾਰਾਂ ਪਿੱਛੇ ਗੁਰਮੇਲ
ਸਿੰਘ ਬੈਠੇ ਹਨ ਜੋ ਸਰਕਾਰ ਦੇ ਖਿਲਾਫ ਲੜਾਈ ਲੜਨਗੇ  ਆਪਣੇ ਤਬਾਦਲੇ ਤੇ ਡਾ ਗੁਰਮੇਲ ਸਿੰਘ ਨੇ ਕਿਹਾ ਕਿ ਇਹ ਰਾਜਨੀਤੀ ਤੋਂ ਪ੍ਰੇਰਤ ਤਬਾਦਲਾ ਹੈ । ਪਰ ਮੇਰੇ ਹੌਸਲੇ ਦੀ ਵਿੱਚ ਕੋਈ ਕਮੀ ਨਹੀਂ ਹੈ। ਮੈਂ ਗੁਰਮੇਲ ਸਿੰਘ ਇੱਥੋਂ ਬਦਲ ਕੇ ਚਲਾ ਜਾਵਾਂਗਾ ਪਰੰਤੂ  ਮੇਰੇ ਪਿੱਛੇ ਹਜ਼ਾਰਾਂ ਹੋਰ ਗੁਰਮੇਲ ਸਿੰਘ ਹਨ ਜੋ ਸਰਕਾਰ ਦੇ ਖਿਲਾਫ ਲੜਾਈ ਲੜਨਗੇ  ।
Published by: Ramanpreet Kaur
First published: July 2, 2021, 3:19 PM IST
ਹੋਰ ਪੜ੍ਹੋ
ਅਗਲੀ ਖ਼ਬਰ