ਚੰਡੀਗੜ੍ਹ 'ਚ ਖੁੱਲ੍ਹਣਗੇ ਸੈਲੂਨ, ਇੱਕ ਸਮੇਂ 5 ਤੋਂ ਜ਼ਿਆਦਾ ਲੋਕ ਨਹੀਂ ਹੋ ਸਕਣਗੇ ਜਮਾ

News18 Punjabi | News18 Punjab
Updated: June 1, 2020, 9:09 PM IST
share image
ਚੰਡੀਗੜ੍ਹ 'ਚ ਖੁੱਲ੍ਹਣਗੇ ਸੈਲੂਨ, ਇੱਕ ਸਮੇਂ 5 ਤੋਂ ਜ਼ਿਆਦਾ ਲੋਕ ਨਹੀਂ ਹੋ ਸਕਣਗੇ ਜਮਾ

  • Share this:
  • Facebook share img
  • Twitter share img
  • Linkedin share img
ਦੇਸ਼ ਲੌਕਡਾਊਨ ਤੋਂ ਅਨਲੋਕ 1 ਵੱਲ ਵੱਧ ਗਿਆ ਹੈ। ਚੰਡੀਗੜ੍ਹ ਪਰ ਸ਼ਾਸਨ ਨੇ ਵੀ ਕਈ ਅਹਿਮ ਫ਼ੈਸਲੇ ਲੈਂਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਚੰਡੀਗੜ੍ਹ ਵਿੱਚ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਸੈਲੂਨ, ਹਜਾਮਤ ਦੀਆਂ ਦੁਕਾਨਾਂ ਨੂੰ ਖੋਲਣ ਲਈ ਸਿਹਤ ਵਿਭਾਗ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇੱਕ ਸਮੇਂ ਪੰਜ ਤੋਂ ਜ਼ਿਆਦਾ ਲੋਕ ਸੈਲੂਨ ਵਿੱਚ ਜਮਾ ਨਹੀਂ ਹੋਣਗੇ ਤੇ ਸੈਲੂਨ ਨੂੰ ਸੈਨੀਟਾਈਜ਼ ਕਰ ਕੇ ਰੱਖਣਾ ਪਵੇਗਾ। ਪਹਿਲਾਂ ਸੈਲੂਨ ਵਿੱਚ ਆਉਣ ਵਾਲਿਆਂ ਦੀ ਸਕਰੀਨਿੰਗ ਵੀ ਕਰਨੀ ਜ਼ਰੂਰੀ ਹੋਵੇਗੀ। ਕੰਮ ਕਰਦੇ ਹੋਏ ਮਾਸਕ ਪਾ ਕੇ ਰੱਖਣਾ ਵੀ ਲਾਜ਼ਮੀ ਹੈ।
ਚੰਡੀਗੜ੍ਹ ਪਰ ਸ਼ਾਸਨ ਨੇ ਕਮਿਊਨਿਟੀ ਸੈਂਟਰ ਵੀ ਖ਼ੋਲ ਦਿੱਤੇ ਹਨ ਤੇ ਇੱਥੇ ਵਿਆਹ ਸ਼ਾਦੀ ਦੇ ਸਮਾਗਮ ਵਿੱਚ ਸਿਰਫ਼ 50 ਲੋਕ ਹੀ ਸ਼ਾਮਲ ਹੋ ਸਕਣਗੇ। ਹੋਟਲਾਂ ਤੋਂ ਖਾਣਾ ਲੈ ਕੇ ਜਾਣ ਦੀ ਸੁਵਿਧਾ ਜਾਰੀ ਰਹੇਗੀ। ਪਰ ਸ਼ਾਸਨ ਦੇ ਦਫ਼ਤਰ 10 ਵਜੇ ਤੋਂ ਸ਼ਾਮ 5:30 ਟਰੱਕ ਖੁੱਲੇ ਰਹਿਣਗੇ ਤੇ 1ਆਮ ਲੋਕ 1 ਤੋਂ 12 ਦੇ ਵਿੱਚ ਆਪਣੀ ਸ਼ਿਕਾਇਤਾਂ ਲੈ ਕੇ ਅਫ਼ਸਰਾਂ ਨੂੰ ਮਿਲ ਸਕਣਗੇ।
ਸਵਿਮਿੰਗ ਪੂਲ, ਜਿੰਮ, ਮਸਾਜ ਪਾਰਲਰ ਬੰਦ ਰਹਿਣਗੇ। ਦੂਜੇ ਸੂਬਿਆਂ ਤੋਂ ਚੰਡੀਗੜ੍ਹ ਆਉਣ ਵਾਲਿਆਂ ਨੂੰ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਨੂੰ 14 ਦਿਨ ਆਪਣੇ ਘਰ ਵਿੱਚ ਹੀ ਰਹਿਣਾ ਹੋਵੇਗਾ। 8 ਜੂਨ ਤੋਂ ਸਾਰੇ ਸਰਕਾਰੀ ਤੇ ਨਿੱਜੀ ਦਫ਼ਤਰ 100 ਫ਼ੀਸਦੀ ਕਰਮਚਾਰੀਆਂ ਨਾਲ ਕੰਮ ਕਰ ਸਕਣਗੇ।
First published: June 1, 2020, 9:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading