• Home
 • »
 • News
 • »
 • punjab
 • »
 • UNSEASONAL HEAVY RAINS AND WINDS HAVE TAKEN THE BREATH AWAY OF FARMERS

ਬੇਮੌਸਮੀ ਤੇਜ਼ ਬਰਸਾਤ ਅਤੇ ਹਨੇਰੀ ਨੇ ਕਿਸਾਨਾਂ ਦੇ ਸਾਹ ਸੂਤੇ

ਮੰਡੀਆਂ ਵਿੱਚ ਕਿਸਾਨ ਅਤੇ ਆੜਤੀ ਤਰਪਾਲਾਂ ਆਦਿ ਨਾਲ ਆਪੋ-ਆਪਣੀ ਫਸਲ ਬਚਾਉਣ ਵਿੱਚ ਲੱਗੇ

ਕਿਸਾਨ ਅਤੇ ਆੜਤੀ ਤਰਪਾਲਾਂ ਆਦਿ ਨਾਲ ਆਪੋ-ਆਪਣੀ ਫਸਲ ਬਚਾਉਣ ਵਿੱਚ ਲੱਗੇ

 • Share this:
  ਦੀਪਕ ਬਹਿਲ

  ਟਾਂਡਾ ਉੜਮੁੜ- ਅੱਜ ਟਾਂਡਾ ਵਿਖੇ ਹੋਈ ਭਾਰੀ ਬਰਸਾਤ ਦੇ ਚੱਲਦਿਆਂ ਇੱਕ ਪਾਸੇ ਜਿਥੇ ਕਿਸਾਨਾਂ ਦੇ ਸਾਹ ਸੂਤੇ ਨੇ ਉਥੇ ਦੂਜੇ ਪਾਸੇ ਭਾਰੀ ਬਰਸਾਤ ਕਾਰਨ ਵੱਖ-ਵੱਖ ਮੰਡੀਆਂ ਵਿੱਚ ਕਿਸਾਨ ਅਤੇ ਆੜਤੀ ਆਪੋ-ਆਪਣੀ ਫਸਲ ਨੂੰ ਤਰਪਾਲਾਂ ਆਦਿ ਨਾਲ ਬਚਾਉਂਦੇ ਨਜ਼ਰ ਆਏ। ਅੱਜ ਦੇਰ ਸ਼ਾਮ ਤੋਂ ਟਾਂਡਾ ਇਲਾਕੇ ਅੰਦਰ ਜਿਥੇ ਭਾਰੀ ਬਰਸਾਤ ਦਰਜ ਕੀਤੀ ਗਈ ਉਥੇ ਇਸ ਦੌਰਾਨ ਮਾਰਕਿਟ ਕਮੇਟੀ ਟਾਂਡਾ ਅਧੀਨ ਆਉਂਦੀਆਂ ਦਾਣਾ ਮੰਡੀ ਟਾਂਡਾ ਅਤੇ ਨੱਥੁਪੁਰ ਤੋਂ ਇਲਾਵਾ ਵੱਖ-ਵੱਖ ਮੰਡੀਆਂ ਵਿੱਚ ਥਾਂ-ਥਾਂ ਤੇ ਪਾਣੀ ਖੜਾ ਦਿਖਾਈ ਦਿੱਤਾ। ਕਿਸਾਨਾਂ ਨੂੰ ਜਿਥੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਦਾ ਮੁੱਲ ਵੱਟਣ ਲਈ ਸ਼ੈੱਡ ਵਿੱਚ ਥਾਂ ਨਾ ਹੋਣ ਕਾਰਨ ਤਰਪਾਲਾਂ ਅਤੇ ਪੁਲਾਂ ਆਦਿ ਹੇਠ ਖੜੇ ਹੋ ਕੇ ਟਰੈਕਟਰਾਂ ਅਤੇ ਟਰਾਲੀਆਂ ਵਿੱਚ ਲੱਦੀ ਫਸਲ ਮੰਡੀ ਵਿੱਚ ਲਿਆਉਣ ਲਈ ਦੋ ਚਾਰ ਹੋਣਾ ਪਿਆ ਉਥੇ ਖੇਤਾਂ ਵਿੱਚ ਪੱਕੀ ਕਣਕ ਨੂੰ ਵੀ ਮੀਂਹ ਅਤੇ ਹਨੇਰੀ ਦੀ ਮਾਰ ਝੱਲਣੀ ਪਈ।

  ਮੰਡੀਆਂ ਵਿੱਚ ਲੇਬਰ ਮੀਂਹ ਦੇ ਦੌਰਾਨ ਹੀ ਮਾਲ ਭਰਦੀ ਦਿਖਾਈ ਦਿੱਤੀ ਜਦਕਿ ਇਸ ਬੇਮੌਸਮੀ ਬਰਸਾਤ ਕਾਰਨ ਪੈਦਾ ਹੋਈ ਸਥਿਤੀ ਨਾਲ ਨਾਜਿੱਠਣ ਲਈ ਭਾਵੇਂ ਮਾਰਕੀਟ ਕਮੇਟੀ ਟਾਂਡਾ ਅਤੇ ਸੰਬੰਧਿਤ ਆੜਤੀਆਂ ਤੋਂ ਇਲਾਵਾ ਜਿਮੀਦਾਰਾਂ ਵੱਲੋਂ ਤਰਪਾਲਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ ਪ੍ਰੰਤੂ ਇਹ ਸਾਰੇ ਪ੍ਰਬੰਧ ਤੇਜ਼ ਗਤੀ ਨਾਲ ਪਈ ਬਰਸਾਤ ਦੇ ਚੱਲਦਿਆਂ ਇਹ ਸਾਰੇ ਨਾਕਾਮ ਹੀ ਸਾਬਿਤ ਹੋਏ।
  Published by:Ashish Sharma
  First published:
  Advertisement
  Advertisement