Home /News /punjab /

ਬਰਨਾਲਾ 'ਚ ਰੈਕ ਨਾ ਹੋਣ ਕਾਰਨ ਖੜਾ ਹੋਇਆ ਯੂਰੀਆ ਸੰਕਟ, ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਵਲੋਂ ਸਰਕਾਰ ਪ੍ਰਤੀ ਰੋਸ

ਬਰਨਾਲਾ 'ਚ ਰੈਕ ਨਾ ਹੋਣ ਕਾਰਨ ਖੜਾ ਹੋਇਆ ਯੂਰੀਆ ਸੰਕਟ, ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਵਲੋਂ ਸਰਕਾਰ ਪ੍ਰਤੀ ਰੋਸ

ਬਰਨਾਲਾ 'ਚ ਰੈਕ ਨਾ ਹੋਣ ਕਾਰਨ ਖੜਾ ਹੋਇਆ ਯੂਰੀਆ ਸੰਕਟ, ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਵਲੋਂ ਸਰਕਾਰ ਪ੍ਰਤੀ ਰੋਸ

ਬਰਨਾਲਾ 'ਚ ਰੈਕ ਨਾ ਹੋਣ ਕਾਰਨ ਖੜਾ ਹੋਇਆ ਯੂਰੀਆ ਸੰਕਟ, ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਵਲੋਂ ਸਰਕਾਰ ਪ੍ਰਤੀ ਰੋਸ

ਪਿੰਡਾਂ ਵਿੱਚ ਯੂਰੀਆ ਅਤੇ ਡੀਏਪੀ ਖਾਦ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ

  • Share this:
ਬਰਨਾਲਾ ਜਿਲ੍ਹੇ ਦੇ ਪਿੰਡ ਧੌਲਾ ਦੀ ਸੁਸਾਇਟੀ ਵਿੱਚ ਯੂਰੀਆ ਘਾਟ ਤੋਂ ਪ੍ਰੇਸ਼ਾਨ ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਨੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸਹਿਕਾਰੀ ਸਭਾ ਯੂਨੀਅਨ ਵੀ ਕਿਸਾਨਾਂ ਦੇ ਹੱਕ ਵਿੱਚ ਨਿਤਰ ਆਈ ਹੈ। ਯੂਰੀਆ ਖਾਦ ਦੀ ਕਮੀ ਲਈ ਜਿਲ੍ਹੇ ਵਿੱਚ ਯੂਰੀਆ ਉਤਰਨ ਦਾ ਕੋਈ ਰੈਕ ਨਾ ਹੋਣ ਨੂੰ ਜਿੰਮੇਵਾਰਦੱਸਿਆ  ਹੈ। ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਨੇ ਵਿਧਾਇਕ ਪਿਰਮਲ ਸਿੰਘ ਨੂੰ ਮੰਗ ਪੱਤਰ ਦੇ ਕੇ ਯੂਰੀਆ ਖਾਦ ਘਾਟ ਪੂਰੀ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਬਿਜਲੀ ਵਾਂਗ ਯੂਰੀਏ ਦਾ ਸੰਕਟ ਜਾਣ ਬੁੱਝ ਕੇ ਸਰਕਾਰਾਂ ਪੈਦਾ ਕਰ ਰਹੀਆਂ ਹਨ। ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ।



ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਪਹਿਲੇ ਦਿਨ ਤੋਂ ਲੋੜ ਅਨੁਸਾਰ ਡੀਏਪੀ ਅਤੇ ਯੂਰੀਆ ਖਾਦ ਨਹੀਂ ਭੇਜੀ ਜਾ ਰਹੀ। ਸਰਕਾਰਾਂ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ। ਪਹਿਲਾਂ ਝੋਨਾ ਲਗਾਉਣ ਮੌਕੇ ਸਰਕਾਰ ਨੇ ਜਾਣ ਬੁੱਝ ਕੇ ਬਿਜਲੀ ਦਾ ਸੰਕਟ ਖੜਾ ਕੀਤਾ ਸੀ। ਹੁਣ ਉਸੇ  ਤਰ੍ਹਾਂ ਯੂਰੀਏ ਦਾ ਸੰਕਟ ਜਾਣ ਬੁੱਟ ਕੇ ਪੈਦਾ ਕੀਤਾ ਜਾ ਰਿਹਾ ਹੈ। ਝੋਨਾ ਲਗਾਉਣ ਦੇ ਸ਼ੁਰੂਆਤੀ ਦਿਨਾਂ ਤੋਂ ਯੂਰੀਏ ਦੀ ਘਾਟ ਚੱਲ ਰਹੀ ਹੈ, ਜੋ ਅੱਜ ਤੱਕ ਜਾਰੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਸੰਕਟ ਨੂੰ ਦੂਰ ਨਾ ਕੀਤਾ ਤਾਂ ਉਹ ਸੰਘਰਸ਼ ਤੇਜ਼ ਕਰਨਗੇ।  ਕਿਸਾਨਾਂ ਨੇ ਕਿਹਾ ਕਿ ਬਰਨਾਲਾ ਜਿਲ੍ਹੇ ਵਿੱਚ ਯੂਰੀਆ ਖਾਦ ਹੋਰਨਾਂ ਜਿਲ੍ਹਿਆਂ ਦੇ ਰੈਕਾਂ ਤੋਂ ਆ ਰਿਹਾ ਹੈ। ਜਿਸ ਕਰਕੇ ਇਸਦਾ ਹੱਲ ਬਰਨਾਲਾ ਜਿਲੇ ਵਿੱਚ ਹੀ ਕੀਤਾ ਜਾਵੇ।



ਇਸ ਮੌਕੇ ਸਹਿਕਾਰੀ ਸਭਾ ਦੇ ਸੈਕਟਰੀ  ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਬਰਨਾਲਾ ਜਿਲ੍ਹੇ ਨੂੰ ਰੈਕ ਰਾਮਪੁਰਾ ਜਾਂ ਸੰਗਰੂਰ ਲੱਗਦੇ ਹਨ। ਜੋ ਵੀ ਯੂਰੀਆ ਖਾਦ ਆਉਂਦੀ ਹੈ, ਉਹ ਹੋਰਨਾਂ ਜਿਲਿਆਂ ਤੋਂ ਹੋ ਕੇ ਆਉਂਦੀ ਹੈ। ਜਿਸ ਕਰਕੇ ਅੱਜ ਵਿਧਾਇਕ ਪਿਰਮਲ ਸਿੰਘ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਯੂਰੀਆ ਦੇ ਰੈਕ ਬਰਨਾਲਾ ਜਿਲ੍ਹੇ ਵਿੱਚ ਹੀ ਬਣਾਏ ਜਾਣ। ਜੇਕਰ ਇਸ ਮੰਗ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਉਹ ਕਿਸਾਨ ਜੱਥੇਬੰਦੀਆਂ ਨੂੰ ਨਾਲ ਲੈ ਕੇ ਸਹਿਕਾਰੀ ਸਭਾ ਯੂਨੀਅਨ ਵਲੋਂ ਸੰਘਰਸ਼ ਕਰਨਗੇ।



ਇਸ ਮੌਕੇ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਅੱਜ ਸਹਿਕਾਰੀ ਸਭਾਵਾਂ ਯੂਨੀਅਨ ਅਤੇ ਕਿਸਾਨਾਂ ਵਲੋਂ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਯੂਰੀਆ ਦੇ ਰੈਕ ਬਰਨਾਲਾ ਵਿੱਚ ਲਗਾਉਣ ਦੀ ਮੰਗ ਕੀਤੀ ਗਈ ਹੈ। ਯੂਰੀਆ ਦੀ ਸਮੱਸਿਆ ਦਾ ਜਲਦ ਹੱਲ ਕਰਕੇ ਰੈਕ ਬਰਨਾਲਾ ਜਿਲ੍ਹੇ ਵਿੱਚ ਹੀ ਸ਼ੁਰੂ ਕੀਤਾ ਜਾਵੇਗਾ।
Published by:Ashish Sharma
First published:

Tags: Barnala

ਅਗਲੀ ਖਬਰ