Home /News /punjab /

ਮੰਤਰੀ ਉਹੀ ਗੱਦਾ ਵੇਖਣਾ ਚਾਹੁੰਦੇ ਸਨ ਜੋ ਖਰਾਬ ਸੀ, ਮੁੱਖ ਮੰਤਰੀ ਨੇ ਮੁਆਫੀ ਮੰਗ ਲਈ ਹੈ: ਵਾਈਸ ਚਾਂਸਲਰ

ਉਨ੍ਹਾਂ ਕਿਹਾ ਕਿ ਇਥੇ ਸਾਰੇ ਗੱਦੇ ਖਰਾਬ ਨਹੀਂ ਹਨ ਪਰ ਮੰਤਰੀ ਜੀ ਨੇ ਉਹੀ ਗੱਦਾ ਵੇਖਣਾ ਸੀ ਜੋ ਖਰਾਬ ਹੋ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ। ਇਸ ਦੌਰਾਨ ਉਹ ਕਾਫੀ ਭਾਵੁਕ ਵੀ ਹੋਏ।

  • Share this:

    ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ। ਉਹ ਪਿਛਲੇ ਨੌਂ ਸਾਲ ਤੋਂ ਇਸ ਅਹੁਦੇ ਉਪਰ ਸਨ।

    ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਸਫ਼ਾਈ ਅਤੇ ਹੋਰ ਪ੍ਰਸ਼ਾਸਨਿਕ ਪ੍ਰਬੰਧ ਦਰੁਸਤ ਨਾ ਹੋਣ ਕਾਰਨ ਇਕ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਇਥੇ ਆ ਕੇ ਵਾਈਸ ਚਾਂਸਲਰ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

    ਸ਼ੁੱਕਰਵਾਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦਾ ਦੌਰਾ ਕਰਨ ਆਏ ਸਿਹਤ ਮੰਤਰੀ ਨੇ ਵਾਰਡ ਦੇ ਗੰਦੇ ਬਿਸਤਰੇ 'ਤੇ ਵੀਸੀ ਨੂੰ ਪੈਣ ਲਈ ਕਥਿਤ ਤੌਰ ’ਤੇ ਮਜਬੂਰ ਕਰ ਦਿੱਤਾ ਸੀ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

    ਉਧਰ, ਡਾ. ਰਾਜ ਬਹਾਦਰ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਮੁੱਖ ਮੰਤਰੀ ਨੇ ਇਸ ਲਈ ਮੁਆਫੀ ਵੀ ਮੰਗੀ ਹੈ।

    ਉਨ੍ਹਾਂ ਕਿਹਾ ਕਿ ਇਥੇ ਸਾਰੇ ਗੱਦੇ ਖਰਾਬ ਨਹੀਂ ਹਨ ਪਰ ਮੰਤਰੀ ਜੀ ਨੇ ਉਹੀ ਗੱਦਾ ਵੇਖਣਾ ਸੀ ਜੋ ਖਰਾਬ ਹੋ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ। ਇਸ ਦੌਰਾਨ ਉਹ ਕਾਫੀ ਭਾਵੁਕ ਵੀ ਹੋਏ।

    ਉਨ੍ਹਾਂ ਕਿਹਾ ਮੰਤਰੀ ਸਾਡੇ ਨਾਲ ਆ ਕੇ ਗੱਲ ਕਰਦੇ ਤਾਂ ਅਸੀਂ ਸਾਰੀ ਗੱਲ ਦੱਸਦੇ। ਕਿਉਂਕਿ ਖਾਮੀਆਂ ਤਾਂ ਦੂਰ ਉਨ੍ਹਾਂ ਨੇ ਹੀ ਕਰਨੀਆਂ ਹਨ। ਪੈਸੇ ਤਾਂ ਆਖਰ ਉਨ੍ਹਾਂ ਕੋਲੋਂ ਹੀ ਲੈਣੇ ਹਨ।

    Published by:Gurwinder Singh
    First published:

    Tags: Bhagwant Mann, Punjab government