ਵੇਰਕਾ ਨੇ ਪਸ਼ੂ ਖੁਰਾਕ ਦੇ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾਏ, ਦੁੱਧ ਉਤਪਾਦਕਾਂ ਨੂੰ ਰੋਜ਼ਾਨਾ ਹੋਵੇਗਾ 3 ਲੱਖ ਦਾ ਵਿੱਤੀ ਫਾਇਦਾ

News18 Punjabi | News18 Punjab
Updated: July 6, 2020, 8:47 PM IST
share image
ਵੇਰਕਾ ਨੇ ਪਸ਼ੂ ਖੁਰਾਕ ਦੇ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾਏ, ਦੁੱਧ ਉਤਪਾਦਕਾਂ ਨੂੰ ਰੋਜ਼ਾਨਾ ਹੋਵੇਗਾ 3 ਲੱਖ ਦਾ ਵਿੱਤੀ ਫਾਇਦਾ
ਵੇਰਕਾ ਨੇ ਪਸ਼ੂ ਖੁਰਾਕ ਦੇ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾਏ

  • Share this:
  • Facebook share img
  • Twitter share img
  • Linkedin share img
ਕੋਵਿਡ-19 ਮਹਾਂਮਾਰੀ ਅਤੇ ਕਰਫਿਊ/ਲੌਕਡਾਊਨ ਦੇ ਚੱਲਦਿਆਂ ਡੇਅਰੀ ਉਦਯੋਗ ਉਤੇ ਪਏ ਮਾੜੇ ਪ੍ਰਭਾਵਾਂ ਦੇ ਚੱਲਦਿਆਂ ਵੇਰਕਾ ਨੇ ਇਕ ਵਾਰ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦਿਆਂ ਪਿਛਲੇ ਦੋ ਮਹੀਨਿਆਂ ਵਿੱਚ ਦੂਜੀ ਪਾਰ ਪਸ਼ੂ ਖੁਰਾਕ ਦੇ ਭਾਅ ਘਟਾਉਣ ਦਾ ਫੈਸਲਾ ਕੀਤਾ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੰਦਿਆਂ ਪਸ਼ੂ ਖੁਰਾਕ ਦਾ ਭਾਅ 80-100 ਰੁਪਏ ਪ੍ਰਤੀ ਕੁਇੰਟਲ ਘਟਾ ਦਿੱਤਾ ਹੈ। ਇਸ ਕਦਮ ਨਾਲ ਦੁੱਧ ਉਤਪਾਦਕਾਂ ਨੂੰ ਰੋਜ਼ਾਨਾ ਕਰੀਬ 3 ਲੱਖ ਰੁਪਏ ਦਾ ਵਿੱਤੀ ਫਾਇਦਾ ਹੋਵੇਗਾ।  ਸ. ਰੰਧਾਵਾ ਨੇ ਦੱਸਿਆ ਕਿ ਵੇਰਕਾ ਵੱਲੋਂ ਸਿਧੇ ਤੌਰ 'ਤੇ ਦਾਣਾ ਮੰਡੀਆਂ ਵਿੱਚੋਂ ਮੱਕੀ ਦੀ ਖਰੀਦ ਸ਼ੁਰੂ ਕੀਤੀ ਹੈ। ਵੇਰਕਾ ਵਲੋਂ ਮੰਡੀ ਵਿਚ ਜਾ ਕੇ ਸਿੱਧੀ ਖਰੀਦ ਕਰਨ ਨਾਲ ਜਿਥੇ ਵੇਰਕਾ ਨੂੰ ਵਧੀਆ ਕੁਆਲਟੀ ਦੀ ਮੱਕੀ ਪ੍ਰਾਪਤ ਹੋਈ ਹੈ ਉਥੇ ਕਿਸਾਨਾਂ ਨੂੰ ਵੀ ਪੈਦਾਵਾਰ ਦੇ ਵਾਜਬ ਰੇਟ ਮਿਲਣੇ ਸ਼ੁਰੂ ਹੋ ਗਏ ਹਨ। ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪਸ਼ੂ ਖੁਰਾਕ ਦੇ ਭਾਅ ਵਿਚ ਕਟੌਤੀ ਕਾਰਨ ਖੁਰਾਕ ਦੀ ਕੁਆਲਟੀ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਂਦਾ ਜਿਸ ਨਾਲ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਕਾਇਮ ਰਹਿੰਦੀ ਹੈ।

ਸ. ਰੰਧਾਵਾ ਨੇ ਕਿਹਾ ਕਿ ਦੁੱਧ ਉਤਪਾਦਕ ਵੇਰਕਾ ਦੀ ਤਰੱਕੀ ਦਾ ਮੁੱਖ ਆਧਾਰ ਹਨ ਅਤੇ ਨਾਲ ਹੀ ਖੇਤੀਬਾੜੀ ਦੇ ਸਹਾਇਕ ਧੰਦੇ ਵਜੋਂ ਡੇਅਰੀ ਉਦਯੋਗ ਹੀ ਸਭ ਤੋਂ ਵਧੀਆ ਪ੍ਰਫੁੱਲਿਤ ਹੋਇਆ ਹੈ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਵਿਡ ਕਾਰਨ ਸਰਕਾਰੀ ਮਾਲੀਏ ਵਿੱਚ ਆਈ ਭਾਰੀ ਗਿਰਾਵਟ ਦੇ ਬਾਵਜੂਦ ਸੂਬਾ ਸਰਕਾਰ ਕਿਸਾਨਾਂ ਦਾ ਪੂਰਾ ਧਿਆਨ ਰੱਖ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦਾ ਪੂਰਾ ਧਿਆਨ ਰੱਖੇਗੀ।
ਮਿਲਕਫੈਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਕਿਸਾਨਾਂ ਦਾ ਆਪਣਾ ਅਦਾਰਾ ਹੈ ਜੋ ਕਿ ਦੁੱਧ ਉਤਪਾਦਕਾਂ ਦੇ ਹਿਤਾਂ ਲਈ ਹਮੇਸ਼ਾ ਤੋਂ ਕੰਮ ਕਰਦਾ ਆ ਰਿਹਾ ਹੈ ਅਤੇ ਕਰਦਾ ਰਹੇਗਾ। ਵੇਰਕਾ ਵਲੋਂ ਦੁੱਧ ਉਤਪਾਦਕਾਂ ਦੇ ਦੁੱਧ ਦੀ ਖਰੀਦ ਹੀ ਨਹੀਂ ਕੀਤੀ ਜਾਂਦੀ ਸਗੋਂ ਦੁੱਧ ਉਤਪਾਦਕਾਂ ਦੇ ਲਈ ਵਧਿਆ ਗੁਣਵਤਾ ਦੀ ਪਸ਼ੂ ਖੁਰਾਕ ਵਾਜਬ ਰੇਟਾਂ 'ਤੇ ਮੁਹੱਈਆ ਕਰਵਾਈ ਜਾਂਦੀ ਹੈ। ਵੇਰਕਾ ਵਲੋਂ ਡੇਅਰੀ ਕਿਸਾਨਾਂ ਨੂੰ ਤਕਨੀਕੀ ਸੇਵਾਵਾਂ ਵੀ ਉਪਲਬਧ ਕਰਵਾਈਆਂ ਜਾਂਦੀਆਂ ਹਨ ਜਿਵੇ ਕਿ ਡੇਅਰੀ ਕਿਸਾਨਾਂ ਦੇ ਪਸ਼ੂਆਂ ਲਈ ਡਾਕਟਰੀ ਸਹੂਲਤ ਅਤੇ ਸਸਤੀ ਦਵਾਈਆਂ, ਵਧੀਆ ਕੁਆਲਟੀ ਦਾ ਵੀਰਜ, ਮਨਸੂਈ ਗਰਭਦਾਨ ਸੇਵਾਵਾਂ ਅਤੇ ਉੱਚ ਕੁਆਲਟੀ ਦਾ ਬੀਜ ਸਸਤੇ ਰੇਟਾਂ ਤੇ ਪਹੁੰਚਾਇਆ ਜਾਂਦਾ ਹੈ।
Published by: Gurwinder Singh
First published: July 6, 2020, 8:47 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading