Home /News /punjab /

ਰਾਜਾ ਵੜਿੰਗ ਮਿਲਣ ਪੁੱਜੇ ਤਾਂ ਭਾਵੁਕ ਹੋ ਗਏ ਵਾਈਸ ਚਾਂਸਲਰ ਡਾ. ਰਾਜ ਬਹਾਦਰ

ਰਾਜਾ ਵੜਿੰਗ ਮਿਲਣ ਪੁੱਜੇ ਤਾਂ ਭਾਵੁਕ ਹੋ ਗਏ ਵਾਈਸ ਚਾਂਸਲਰ ਡਾ. ਰਾਜ ਬਹਾਦਰ

Vice Chancellor Raj Bahadur was emotional seeing Congress President Raja Waring ਰਾਜਾ ਵੜਿੰਗ ਮਿਲਣ ਪੁੱਜੇ ਤਾਂ ਭਾਵੁਕ ਹੋ ਗਏ ਵਾਈਸ ਚਾਂਸਲਰ ਡਾ. ਰਾਜ ਬਹਾਦਰ

Vice Chancellor Raj Bahadur was emotional seeing Congress President Raja Waring ਰਾਜਾ ਵੜਿੰਗ ਮਿਲਣ ਪੁੱਜੇ ਤਾਂ ਭਾਵੁਕ ਹੋ ਗਏ ਵਾਈਸ ਚਾਂਸਲਰ ਡਾ. ਰਾਜ ਬਹਾਦਰ

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਰਾਜ ਬਹਾਦਰ ਅੱਜ ਉਸ ਵੇਲੇ ਰੋ ਪਏ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਸਮਰਥਨ ਦੇਣ ਲਈ ਉਨ੍ਹਾਂ ਨੂੰ ਮਿਲੇ। ਰਾਜਾ ਵੜਿੰਗ ਨੇ ਡਾ. ਰਾਜ ਬਹਾਦਰ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਨਿਰਾਸ਼ ਨਾ ਹੋਣ ਲਈ ਕਿਹਾ।

ਹੋਰ ਪੜ੍ਹੋ ...
  • Share this:

    ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਰਾਜ ਬਹਾਦਰ ਅੱਜ ਉਸ ਵੇਲੇ ਰੋ ਪਏ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਸਮਰਥਨ ਦੇਣ ਲਈ ਉਨ੍ਹਾਂ ਨੂੰ ਮਿਲੇ। ਰਾਜਾ ਵੜਿੰਗ ਨੇ ਡਾ. ਰਾਜ ਬਹਾਦਰ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਨਿਰਾਸ਼ ਨਾ ਹੋਣ ਲਈ ਕਿਹਾ।

    ਰਾਜਾ ਵੜਿੰਗ ਕਾਫੀ ਦੇਰ ਤੱਕ ਡਾ. ਰਾਜ ਬਹਾਦਰ ਨੂੰ ਹੌਸਲਾ ਦਿੰਦੇ ਰਹੇ। ਦੱਸ ਦਈਏ ਕਿ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਹੈ।

    ਯੂਨੀਵਰਸਿਟੀ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਸਫ਼ਾਈ ਅਤੇ ਹੋਰ ਪ੍ਰਸ਼ਾਸਨਿਕ ਪ੍ਰਬੰਧ ਦਰੁਸਤ ਨਾ ਹੋਣ ਕਾਰਨ ਇਕ ਦਿਨ ਪਹਿਲਾਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਇਥੇ ਆ ਕੇ ਵਾਈਸ ਚਾਂਸਲਰ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।

    ਉਸ ਤੋਂ ਪਹਿਲਾਂ ਡਾ. ਰਾਜ ਬਹਾਦਰ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੋਲ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਮੁੱਖ ਮੰਤਰੀ ਨੇ ਇਸ ਲਈ ਮੁਆਫੀ ਵੀ ਮੰਗੀ ਹੈ।

    ਉਨ੍ਹਾਂ ਕਿਹਾ ਕਿ ਇਥੇ ਸਾਰੇ ਗੱਦੇ ਖਰਾਬ ਨਹੀਂ ਹਨ ਪਰ ਮੰਤਰੀ ਜੀ ਨੇ ਉਹੀ ਗੱਦਾ ਵੇਖਣਾ ਸੀ ਜੋ ਖਰਾਬ ਹੋ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਹਨ। ਇਸ ਦੌਰਾਨ ਉਹ ਕਾਫੀ ਭਾਵੁਕ ਵੀ ਹੋਏ।

    ਉਨ੍ਹਾਂ ਕਿਹਾ ਮੰਤਰੀ ਸਾਡੇ ਨਾਲ ਆ ਕੇ ਗੱਲ ਕਰਦੇ ਤਾਂ ਅਸੀਂ ਸਾਰੀ ਗੱਲ ਦੱਸਦੇ। ਕਿਉਂਕਿ ਖਾਮੀਆਂ ਤਾਂ ਦੂਰ ਉਨ੍ਹਾਂ ਨੇ ਹੀ ਕਰਨੀਆਂ ਹਨ। ਪੈਸੇ ਤਾਂ ਆਖਰ ਉਨ੍ਹਾਂ ਕੋਲੋਂ ਹੀ ਲੈਣੇ ਹਨ।

    ਦੱਸ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕੱਲ੍ਹ ਮਾਲਵੇ ਦੇ ਦਸ ਜ਼ਿਲ੍ਹਿਆਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕੀਤਾ। ਹਸਪਤਾਲ ਵਿੱਚ ਗੰਦਗੀ ਦੇਖ ਕੇ ਸਿਹਤ ਮੰਤਰੀ ਭੜਕ ਗਏ।

    ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡਾਂ ’ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ। ਮੰਤਰੀ ਦੇ ਹੁਕਮਾਂ ਮਗਰੋਂ ਵੀਸੀ ਬੈੱਡ ’ਤੇ ਲੇਟ ਗਏ।

    Published by:Gurwinder Singh
    First published: