ਚੰਡੀਗੜ੍ਹ- ਪੰਜਾਬ ਤੋਂ ਚੰਡੀਗੜ੍ਹ ਆ ਕੇ ਲੜਕੀਆਂ ਦੇ ਕਾਲਜ ਦੇ ਬਾਹਰ ਛੇੜਛਾੜ ਅਤੇ ਗਲਤ ਟਿਪੱਣੀ ਕਰਨਾ 3 ਨੌਜਵਾਨਾਂ ਨੂੰ ਭਾਰੀ ਪੈ ਗਿਆ। ਸਿਟੀ ਬਿਊਟੀਫੁੱਲ ਦੇ ਸੈਕਟਰ 36 ਗਰਲਜ਼ ਕਾਲਜ ਦੇ ਬਾਹਰ ਲੜਕੀਆਂ ਨਾਲ ਛੇੜਛਾੜ ਕਰਨ ਅਤੇ ਪੈਸੇ ਲੁੱਟਣ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਦੇਰ ਸ਼ਾਮ ਤਿੰਨਾਂ ਮੁਲਜ਼ਮਾਂ ਨੂੰ ਆਨੰਦਪੁਰ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਕਾਲਜ ਦੀ ਇੱਕ ਵਿਦਿਆਰਥਣ ਨੇ ਉਨ੍ਹਾਂ ਦੀ ਵੀਡੀਓ ਬਣਾਈ ਸੀ, ਜਿਸ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੇ ਉਸ ਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਵਿਦਿਆਰਥਣ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਵਿਦਿਆਰਥਣ ਦੀ ਸ਼ਿਕਾਇਤ ’ਤੇ ਪੁਲਿਸ ਨੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਚੰਡੀਗੜ੍ਹ ਲਿਆਂਦਾ ਹੈ। ਤਿੰਨਾਂ ਨੌਜਵਾਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇੱਕ ਨੌਜਵਾਨ ਪ੍ਰਾਈਵੇਟ ਬੈਂਕ ਦਾ ਮੈਨੇਜਰ
ਦੱਸਿਆ ਜਾ ਰਿਹਾ ਹੈ ਕਿ ਗੱਡੀ ਚਲਾ ਰਹੇ ਮੁਲਜ਼ਮਾਂ ਵਿੱਚੋਂ ਇੱਕ ਪੰਜਾਬ ਦੇ ਇੱਕ ਨਿੱਜੀ ਬੈਂਕ ਦਾ ਮੈਨੇਜਰ ਹੈ। ਇਸ ਦੇ ਨਾਲ ਹੀ ਬਾਕੀ ਦੋ ਨੌਜਵਾਨ ਸਬਜ਼ੀਆਂ ਦਾ ਕੰਮ ਕਰਦੇ ਹਨ। ਉਹ ਪੰਜਾਬ ਤੋਂ ਚੰਡੀਗੜ੍ਹ ਗੇੜੀ ਰੂਟ 'ਤੇ ਘੁੰਮਣ ਲਈ ਆਏ ਸੀ। ਜਦੋਂ ਮੁਲਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਅਜਿਹਾ ਕੁਝ ਨਹੀਂ ਕੀਤਾ ਹੈ। ਪਰ ਜਦੋਂ ਵੀਡੀਓ 'ਤੇ ਸਵਾਲ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ ਕਿ ਇਸ ਬਾਰੇ ਅਦਾਲਤ ਦੇਖ ਲਵੇਗੀ, ਸਾਡੇ ਨਾਲ ਗੱਲ ਨਾ ਕਰੋ।
ਪੁਲਿਸ ਨੇ ਇਹ ਗੱਲ ਕਹੀ
ਨਿਊਜ਼ 18 ਨਾਲ ਗੱਲਬਾਤ ਕਰਦਿਆਂ ਸੈਕਟਰ 36 ਥਾਣੇ ਦੇ ਇੰਚਾਰਜ ਜਸਪਾਲ ਸਿੰਘ ਨੇ ਕਿਹਾ ਕਿ ਅਜਿਹੀਆਂ ਗੱਲਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੇ ਸਾਹਮਣੇ ਇੱਕ ਵੀਡੀਓ ਆਈ ਸੀ ਜਿਸ ਵਿੱਚ ਤਿੰਨ ਨੌਜਵਾਨ ਲੜਕੀਆਂ ਨਾਲ ਛੇੜਛਾੜ ਕਰ ਰਹੇ ਸਨ। ਉਹ ਗਲਤ ਟਿੱਪਣੀਆਂ ਕਰ ਕੇ ਪੈਸੇ ਲੁੱਟਾ ਰਹੇ ਸਨ। ਲੜਕੀਆਂ ਦੇ ਇਤਰਾਜ਼ ਕਰਨ 'ਤੇ ਉਹ ਕਹਿ ਰਹੇ ਸਨ ਕਿ ਸਾਡਾ ਰਿਸ਼ਤੇਦਾਰ ਡੀਸੀ ਹੈ, ਤੁਸੀਂ ਜੋ ਕਰਨਾ ਹੈ, ਕਰ ਲਓ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਚਲਾਨ ਦੇ ਅੰਕੜੇ ਦਿੰਦੇ ਹੋਏ ਦੱਸਿਆ ਕਿ ਅਸੀਂ ਮਾਰਚ ਤੋਂ ਹੁਣ ਤੱਕ ਗਰਲਜ਼ ਕਾਲਜ ਦੇ ਆਲੇ-ਦੁਆਲੇ 258 ਚਲਾਨ ਕੀਤੇ ਹਨ ਅਤੇ 40 ਦੇ ਕਰੀਬ ਵਾਹਨ ਜ਼ਬਤ ਕੀਤੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।