ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ, ਗੱਡੀ ਨੂੰ ਘੇਰਨ ਦੀ Video ਆਈ ਸਾਹਮਣੇ

News18 Punjabi | News18 Punjab
Updated: October 13, 2020, 11:59 AM IST
share image
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ, ਗੱਡੀ ਨੂੰ ਘੇਰਨ ਦੀ Video ਆਈ ਸਾਹਮਣੇ
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ, ਗੱਡੀ ਨੂੰ ਘੇਰਨ ਦੀ Video ਆਈ ਸਾਹਮਣੇ

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕੋਈ ਸੱਟ ਨਹੀਂ ਲੱਗੀ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਹੁਣ ਇਸ ਦੌਰਾਨ ਗੱਡੀ ਨੂੰ ਘੇਰਨ ਦੀ ਵੀਡੀਓ ਸਾਹਮਣੇ ਆਈ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਾਲੰਧਰ-ਪਠਾਨਕੋਟ ਰੋਡ ‘ਤੇ ਪੈਂਦੇ ਚੌਂਲਾਂਗ ਟੋਲ ਪਲਾਜਾ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਘੇਰ ਲਿਆ ਤੇ ਇਸ ਦੌਰਾਨ ਅਸ਼ਵਨੀ ਸ਼ਰਮਾ ‘ਤੇ ਹਮਲਾ ਵੀ ਹੋਇਆ। ਸੁਰੱਖਿਆ ਕਰਮੀਆਂ ਨੇ ਮਸਾ ਸ਼ਰਮਾ ਨੂੰ ਬਚਾਇਆ। ਫਿਲਹਾਲ ਸ਼ਰਮਾ ਨੂੰ ਕੋਈ ਸੱਟ ਨਹੀਂ ਲੱਗੀ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਹੁਣ ਇਸ ਦੌਰਾਨ ਗੱਡੀ ਨੂੰ ਘੇਰਨ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ ਬੀਜੇਪੀ ਪ੍ਰਧਾਨ ਦੀ ਕਾਰ ਪ੍ਰਦਰਸ਼ਨ ਦੌਰਾਨ ਕੱਲ੍ਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਖੇਤਰ ਵਿੱਚ ਪ੍ਰਦਰਸ਼ਨਕਾਰੀਆਂ ਦੁਆਰਾ ਰੁਕੀ।

ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਅਸ਼ਵਨੀ ਸ਼ਰਮਾ ਤੇ ਉਨ੍ਹਾਂ ਦੇ ਸਾਥੀ ਦਸੂਹਾ ਪੁਲਿਸ ਥਾਣੇ ਵਿਚ ਆਪਣੀ ਸ਼ਿਕਾਇਤ ਲਿਖਾਉਣ ਉਤੇ ਪੁਲਿਸ ਦੀ ਵਾਧੂ ਸੁਰੱਖਿਆ ਲੈਣ ਲਈ ਅਟਕੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਪਠਾਨਕੋਟ ਲਈ ਇਸ ਲਈ ਨਹੀਂ ਨਿਕਲ ਰਹੇ ਕਿਉਂਕਿ ਮਾਨਸਰ ਟੋਲ ਪਲਾਜਾ ‘ਤੇ ਵੀ ਕਿਸਾਨ ਉਨਾਂ ਦਾ ਇੰਤਜਾਰ ਕਰਦੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਖਬਰ ਮਿਲਣ ਪਿੱਛੋਂ ਭਾਜਪਾ ਵਰਕਰ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
Published by: Sukhwinder Singh
First published: October 13, 2020, 11:57 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading