VIDEO- ਬਠਿੰਡਾ ਵਿਚ ਮੁੱਖ ਮੰਤਰੀ ਚੰਨੀ ਨੇ ਨਵਵਿਆਹੇ ਜੋੜੇ ਨੂੰ ਦਿੱਤਾ ਸ਼ਗਨ...

ਬਠਿੰਡਾ ਚ ਸੀਐੱਮ ਚੰਨੀ ਨੇ ਨਵਵਿਆਹੇ ਜੋੜੇ ਨੂੰ ਦਿੱਤਾ ਸ਼ਗਨ,,,,

ਬਠਿੰਡਾ ਚ ਸੀਐੱਮ ਚੰਨੀ ਨੇ ਨਵਵਿਆਹੇ ਜੋੜੇ ਨੂੰ ਦਿੱਤਾ ਸ਼ਗਨ,,,,

  • Share this:
    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਅੱਜ ਬਠਿੰਡਾ ਜ਼ਿਲ੍ਹੇ ’ਚ ਆਏ। ਇਸ ਦੌਰਾਨ ਉਨ੍ਹਾਂ ਨੇ ਇਕ ਨਵ ਵਿਆਹੇ ਜੋੜੇ ਨੂੰ ਸ਼ਗਨ ਪਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਉਹ ਨਵ ਵਿਆਹੀ ਜੋੜੀ ਨੂੰ ਪਿਆਰ ਦੇ ਰਹੇ ਹਨ।

    ਦੱਸ ਦਈਏ ਕਿ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਬਠਿੰਡਾ ਪਹੁੰਚੇ ਅਤੇ ਅੱਗੇ ਕਾਰ ਰਾਹੀਂ ਪਿੰਡ ਕਟਾਰ ਸਿੰਘ ਵਾਲਾ ਵਿੱਚ ਸੁੰਡੀ ਦੇ ਹਮਲੇ ਦੀ ਜ਼ਦ ’ਚ ਆਏ ਖੇਤਾਂ ਦਾ ਨਿਰੀਖ਼ਣ ਕੀਤਾ। ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਕਾਮੀ ਕਾਂਗਰਸੀ ਆਗੂ ਵੀ ਸਨ।

    ਮੁੱਖ ਮੰਤਰੀ ਜਦੋਂ ਇਥੇ ਨਰਮੇ ਦੇ ਖੇਤ ’ਚ ਪਹੁੰਚੇ ਤਾਂ ਸੁਰੱਖਿਆ ਅਮਲੇ ਨੇ ਖੇਤੀ ਕਰਦੇ ਕਿਸਾਨ ਬਲਵਿੰਦਰ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਨੂੰ ਮਿਲਣ ਤੋਂ ਰੋਕ ਦਿੱਤਾ। ਇਸ ਕਾਰਵਾਈ ਤੋਂ ਕਿਸਾਨ ਰੋਹ ਵਿਚ ਆ ਗਏ। ਮੁੱਖ ਮੰਤਰੀ ਨੂੰ ਇਸ ਦਾ ਪਤਾ ਲੱਗਣ ’ਤੇ ਉਨ੍ਹਾਂ ਸੁਰੱਖਿਆ ਅਮਲੇ ਦੀਆਂ ਸਾਰੀਆਂ ਰੋਕਾਂ ਹਟਾ ਕੇ ਕਿਸਾਨ ਨੂੰ ਨੇੜੇ ਭੇਜਣ ਦੇ ਆਦੇਸ਼ ਦਿੱਤੇ। ਬਲਵਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ ਅਤੇ ਇਸ ਵਾਰ ਨਰਮੇ ’ਤੇ ਸੁੰਡੀ ਦੀ ਮਾਰ ਨੇ ਉਸ ਦਾ ਸਭ ਕੁਝ ਤਬਾਹ ਕਰ ਦਿੱਤਾ ਹੈ।
    Published by:Gurwinder Singh
    First published: