ਸਿੱਧੂ ਮੂਸੇਵਾਲੇ ਦੇ ਗਾਣੇ 'ਤੇ ਨਕਲੀ ਹਥਿਆਰਾਂ ਨਾਲ ਬਣਾਈ ਵੀਡੀਓ, ਕੀਤਾ ਇਹ ਕਾਰਾ..

News18 Punjabi | News18 Punjab
Updated: January 27, 2020, 1:30 PM IST
share image
ਸਿੱਧੂ ਮੂਸੇਵਾਲੇ ਦੇ ਗਾਣੇ 'ਤੇ ਨਕਲੀ ਹਥਿਆਰਾਂ ਨਾਲ ਬਣਾਈ ਵੀਡੀਓ, ਕੀਤਾ ਇਹ ਕਾਰਾ..
ਸਿੱਧੂ ਮੂਸੇਵਾਲੇ ਦੇ ਗਾਣੇ 'ਤੇ ਨਕਲੀ ਹਥਿਆਰਾਂ ਨਾਲ ਬਣਾਈ ਵੀਡੀਓ, ਕੀਤਾ ਇਹ ਕਾਰਾ..

  • Share this:
  • Facebook share img
  • Twitter share img
  • Linkedin share img
ਗਾਣਿਆਂ ਵਿੱਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਸਵਾਲਾਂ ਦਾ ਗਾਇਕ ਇੱਕ ਲਾਈਨ ਵਿੱਚ ਜਵਾਬ ਦਿੰਦੇ ਕਿ ਗੰਨ ਕਲਚਰ ਸਿਰਫ਼ ਗਾਣਿਆਂ ਤੱਕ ਹੈ। ਇਸ ਦਾ ਕਿਸੇ 'ਤੇ ਅਸਰ ਨਹੀਂ ਹੁੰਦਾ ਹੈ। ਇਸ ਦਾ ਆਮ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਸਰੋਕਾਰ ਨਹੀਂ ਪਰ ਗਾਇਕਾਂ ਦੇ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਕੀ ਹੈ। ਇਹ ਵੀਡੀਓ ਬਿਆਨ ਕਰ ਰਹੀ ਹੈ। ਇਹ ਉਹ ਨੌਜਵਾਨ ਨੇ ਜਿਨ੍ਹਾਂ ਦੀ ਪੜ੍ਹਨ ਦੀ ਉਮਰ ਹੈ ਪਰ ਇਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਗਾਣੇ 'ਤੇ ਨਕਲੀ ਹਥਿਆਰਾਂ ਨਾਲ ਵੀਡੀਓ ਬਣਾਇਆ। ਨੌਜਵਾਨ ਨਕਲੀ ਹਥਿਆਰਾਂ ਨਾਲ ਵੀਡੀਓ ਬਣਾਉਣ ਤੱਕ ਹੀ ਨਹੀਂ ਰੁਕੇ ਬਲਕਿ ਹਥਿਆਰਾਂ ਨੂੰ ਵਰਤ ਕੇ ਵੀ ਵਿਖਾਇਆ। ਜਿਸ ਦਾ ਸ਼ਿਕਾਰ ਇਕ ਨੌਜਵਾਨ ਹੋਇਆ ਹੈ।

ਮਾਮਲਾ ਲੁਧਿਆਣੇ ਦਾ ਹੈ।  ਇਨ੍ਹਾਂ ਨੇ ਇੱਕ ਨੌਜਵਾਨ 'ਤੇ ਰੋਹਬ ਮਾਰਦੇ ਹੋਏ ਆਪਣੀ ਵੀਡੀਓ ਨੂੰ ਲਾਈਕ ਕਰਨ ਲਈ ਕਿਹਾ ਪਰ ਜਦ ਉਸ ਨੇ ਅਜਿਹਾ ਨਾ ਕੀਤਾ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਗਾਣੇ ਵਿੱਚ ਬਾਕੀ ਹਥਿਆਰ ਤਾਂ ਨਕਲੀ ਨੇ ਪਰ ਦਾਤ ਅਸਲੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਸਲ ਵਿੱਚ ਗੀਤ ਗਾਉਣਾਂ ਜਾਂ ਲਿਖਣਾ ਉਹ ਕਲਾ ਹੈ ਜੋ ਸਮਾਜ ਦੀ ਤਰਜਮਾਨੀ ਕਰਦੈ ਪਰ ਅੱਜ ਦੀ ਗਾਇਕੀ ਦਾ ਮਿਆਰ ਇਸ ਕਦਰ ਡਿੱਗਦਾ ਜਾ ਰਿਹਾ। ਜਿਸਦੀ ਗਵਾਹੀ ਅਜਿਹੀਆਂ ਵੀ਼ਡੀਓ ਭਰਦੀਆਂ ਤੇ ਗੀਤਾਂ ਦਾ ਅਸਰ ਕਲਾਕਾਰਾਂ ਤੇ ਵੀ ਹੁੰਦਾ ਵਿਖਾਈ ਦੇ ਰਿਹਾ। ਇਹ ਉਸ ਸਮੇਂ ਸਾਹਮਣੇ ਆਇਆ ਜਦ ਸਿੱਧੂ ਮੂਸੇਵਾਲਾ ਲੁਧਿਆਣਾ ਪੁਲਿਸ ਸਾਹਮਣੇ ਪੇਸ਼ ਹੋਣ ਆਏ ਤਾਂ ਉਨ੍ਹਾਂ ਨੂੰ ਪੱਤਰਕਾਰਾਂ ਦੇ ਸਵਾਲ ਅਜਿਹੇ ਚੁੱਭੇ ਕਿ ਉਹ ਪੱਤਰਕਾਰਾਂ ਨਾਲ ਉਲਝ ਪਏ।
First published: January 27, 2020
ਹੋਰ ਪੜ੍ਹੋ
ਅਗਲੀ ਖ਼ਬਰ