Home /News /punjab /

ਮੂਸੇਵਾਲਾ ਨੂੰ ਮਾਰਨ ਪਿੱਛੋਂ ਕਾਰ ਵਿਚ ਮਸਤੀ ਕਰਦੇ ਹਮਲਾਵਰਾਂ ਦੀ ਵੀਡੀਓ ਵਾਇਰਲ

ਮੂਸੇਵਾਲਾ ਨੂੰ ਮਾਰਨ ਪਿੱਛੋਂ ਕਾਰ ਵਿਚ ਮਸਤੀ ਕਰਦੇ ਹਮਲਾਵਰਾਂ ਦੀ ਵੀਡੀਓ ਵਾਇਰਲ

  • Share this:
    ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਜਿਨ੍ਹਾਂ ਮੁਲਜ਼ਮਾਂ ਨੂੰ ਪੰਜ ਸੂਬਿਆਂ ਦੀ ਪੁਲਿਸ ਲੱਭ ਰਹੀ ਸੀ, ਉਨ੍ਹਾਂ ਦੀ ਹੁਣ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਕਾਰ ਵਿਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਉਹ ਸ਼ਰੇਆਮ ਹਥਿਆਰ ਹੱਥਾਂ ਵਿਚ ਫੜੀ ਕਾਰ ਵਿਚ ਮਸਤੀ ਕਰਦੇ ਨਜ਼ਰ ਆ ਰਹੇ ਹਨ।

    ਵੀਡੀਓ ਵਿਚ ਦਿੱਸ ਰਿਹਾ ਹੈ ਕਿ ਮੁਲਜ਼ਮਾਂ ਦੇ ਹੱਥਾਂ ਵਿਚ ਕਈ-ਕਈ ਪਿਸਟਲ ਹਨ ਤੇ ਉਹ ਗੱਡੀ ਵਿਚ ਗਾਣੇ ਲਾ ਕੇ ਝੂਮ ਰਹੇ ਹਨ।  ਮੁਲਜ਼ਮ ਸ਼ਰੇਆਮ ਕਾਰ 'ਚ ਹਥਿਆਰ ਲਹਿਰਾਉਂਦੇ ਹੋਏ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ। ਇਸ ਕਾਰ 'ਚ ਸ਼ੂਟਰਾਂ ਦੇ ਕੋਲ ਅਤਿ-ਆਧੁਨਿਕ ਹਥਿਆਰ ਨਜ਼ਰ ਆ ਰਹੇ ਹਨ।

    ਜਿੱਥੇ ਇੱਕ ਪਾਸੇ ਦਿੱਲੀ, ਪੰਜਾਬ ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਸ਼ੂਟਰ ਅੰਕਿਤ, ਪ੍ਰਿਅਵਰਤ, ਸਚਿਨ, ਕਪਿਲ ਅਤੇ ਦੀਪਕ ਮੁੰਡੀ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਰ ਵਿੱਚ ਬੇਖੌਫ ਘੁੰਮ ਰਹੇ ਸਨ।

    ਇਹ ਉਸ ਸਮੇਂ ਦੀ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਇਹ ਸ਼ੂਟਰ ਭੱਜ ਰਹੇ ਸਨ, ਦੇਖੋ ਕਿਵੇਂ ਕਾਰ 'ਚ ਗੀਤ ਵੱਜ ਰਿਹਾ ਹੈ ਅਤੇ ਸ਼ੂਟਰ ਵੱਖ-ਵੱਖ ਵਿਦੇਸ਼ੀ ਹਥਿਆਰ ਲਹਿਰਾਉਂਦੇ ਹੋਏ ਵੀਡੀਓ ਬਣਾ ਰਹੇ ਹਨ।

    ਇਸ ਵਿੱਚ ਸਚਿਨ, ਅੰਕਿਤ, ਪ੍ਰਿਆਵਰਤ ਅਤੇ ਕਪਿਲ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ।ਜਦਕਿ ਵੀਡੀਓ 'ਚ ਨਜ਼ਰ ਆ ਰਿਹਾ ਦੀਪਕ ਅਜੇ ਫਰਾਰ ਹੈ।
    Published by:Gurwinder Singh
    First published:

    Tags: Sidhu Moose Wala, Sidhu Moosewala

    ਅਗਲੀ ਖਬਰ