• Home
  • »
  • News
  • »
  • punjab
  • »
  • VIDEO OF CLASH BETWEEN FARMERS AND AKALI LEADERS CAME TO LIGHT

ਝੜਪ ਦੀ ਵੀਡੀਓ ਆਈ ਸਾਹਮਣੇ, ਕਿਸਾਨ ਬੋਨਟ ਉਤੇ ਬੈਠੇ ਹਨ ਤੇ ਅਕਾਲੀ ਆਗੂ ਗੱਡੀ ਭਜਾ ਰਿਹਾ ਹੈ...

ਅਕਾਲੀ ਆਗੂ ਦੀ ਗੱਡੀ ਦੇ ਬੋਨਟ ਉਤੇ ਕੁਝ ਕਿਸਾਨ ਚੜ੍ਹੇ ਸਨ, ਇਸ ਦੇ ਬਾਵਜੂਦ ਗੱਡੀ ਭਜਾ ਕੇ ਲੈ ਗਏ। ਜਿਸ ਦੌਰਾਨ ਇਕ ਕਿਸਾਨ ਜ਼ਖਮੀ ਵੀ ਹੋਇਆ ਹੈ

ਝੜਪ ਦੀ ਵੀਡੀਓ ਆਈ ਸਾਹਮਣੇ, ਕਿਸਾਨਾਂ ਬੋਨਟ ਉਤੇ ਬੈਠੇ ਹਨ ਤੇ ਅਕਾਲੀ ਆਗੂ ਗੱਡੀ ਭਜਾ ਰਿਹਾ ਹੈ...

ਝੜਪ ਦੀ ਵੀਡੀਓ ਆਈ ਸਾਹਮਣੇ, ਕਿਸਾਨਾਂ ਬੋਨਟ ਉਤੇ ਬੈਠੇ ਹਨ ਤੇ ਅਕਾਲੀ ਆਗੂ ਗੱਡੀ ਭਜਾ ਰਿਹਾ ਹੈ...

  • Share this:
    ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਵੱਡਾ ਹੰਗਾਮਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੇ ਇਕ ਕਿਸਾਨ ਆਗੂ ਤੇ ਕੁਝ ਅਣਪਛਾਤਿਆਂ ਉਤੇ ਦੋਸ਼ ਲਾਏ ਹਨ ਕਿ ਉਨ੍ਹਾਂ ਦੀ ਗੱਡੀ 'ਤੇ ਹਮਲਾ ਕਰ ਕੇ ਭੰਨ ਤੋੜ ਤੇ ਫਾਇਰਿੰਗ ਕੀਤੀ ਹੈ।

    ਹੁਣ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਅਕਾਲੀ ਆਗੂ ਦੀ ਗੱਡੀ ਦੇ ਬੋਨਟ ਉਤੇ ਕੁਝ ਕਿਸਾਨ ਚੜ੍ਹੇ ਹਨ ਪਰ ਇਸ ਦੇ ਬਾਵਜੂਦ ਅਕਾਲੀ ਆਗੂ ਗੱਡੀ ਭਜਾ ਕੇ ਲੈ ਗਏ। ਜਿਸ ਦੌਰਾਨ ਇਕ ਕਿਸਾਨ ਜ਼ਖਮੀ ਵੀ ਹੋਇਆ ਹੈ।

    ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿਰਫ ਰੋਕ ਕੇ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਅਕਾਲੀ ਆਗੂ ਨੇ ਗੱਡੀ ਭਜਾ ਲਈ, ਉਸ ਸਮੇਂ ਕੁਝ ਕਿਸਾਨ ਗੱਡੇ ਦੇ ਬੋਨਟ ਉਤੇ ਚੜ੍ਹੇ ਸਨ। ਜਿਸ ਦੀ ਪਰਵਾਹ ਨਹੀਂ ਕੀਤੀ ਗਈ।

    ਉਧਰ, ਵਰਦੇਵ ਸਿੰਘ ਨੇ ਉਨ੍ਹਾਂ ਦੀ ਗੱਡੀ ਉਤੇ ਫਾਇਰਿੰਗ ਕਰਨ ਦੇ ਦੋਸ਼ ਵੀ ਲਾਏ ਹਨ। ਵਰਦੇਵ ਸਿੰਘ ਨੋਨੀ ਮਾਨ ਵੱਲੋਂ ਕਿਸਾਨ ਆਗੂ ਤੇ ਉਨ੍ਹਾ ਨਾਲ ਆਏ ਅਣਪਛਾਤਿਆਂ ਵੱਲੋਂ ਫਾਇਰਿੰਗ ਕਰਨ ਦੇ ਦੋਸ਼ ਲੱਗੇ ਹਨ। ਹਮਲੇ ਦੌਰਾਨ ਬਚਾਅ ਲਈ ਨੋਨੀ ਮਾਨ ਦੇ ਗੰਨਮੈਨ ਵਲੋਂ ਹਵਾਈ ਫਾਇਰ ਵੀ ਕੀਤੇ ਗਏ ਜਦ ਕਿ ਹਮਲਾਵਰਾਂ ਵਲੋਂ ਗੰਨਮੈਨ ਦੀ ਵਰਦੀ ਫਾੜਨ ਦਾ ਵੀ ਸਮਾਚਾਰ ਹੈ।
    Published by:Gurwinder Singh
    First published: