ਪੰਜਾਬ ਵਿੱਚ ਦਿਨੋ-ਦਿਨ ਲੜਾਈ ਝਗੜੇ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਰ ਵਾਧਾ ਹੁੰਦਾ ਜਾ ਰਿਹਾ ਹੈ।ਨਾਭਾ ਬਲਾਕ ਦੇ ਪਿੰਡ ਅਜਨੌਦਾ ਖੁਰਦ ਵਿਚੋ ਇਕ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਪਿੰਡ ਦੀਆਂ ਹੀ ਦੋ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ। ਇਹ ਲੜਾਈ ਦੀ ਘਟਨਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਾਪਰੀ, ਜਿਸ ਦੇ ਵਿੱਚ ਖੂਬ ਡਾਂਗਾ ਸੋਟੇ ਚਲਾਏ ਗਏ।ਜਿਸਦੇ ਵਿੱਚ ਔਰਤਾਂ ਵੀ ਸ਼ਾਮਿਲ ਸਨ। ਜਿਸ ਦੀਆਂ ਤਸਵੀਰਾਂ ਤੁਸੀਂ ਸਾਫ ਦੇਖ ਸਕਦੇ ਹੋ।
ਇਸ ਮੌਕੇ ਤੇ ਫੱਟੜ ਹੋਏ ਦਲਿਤ ਵਿਅਕਤੀਆਂ ਨੇ ਸਰਪੰਚ ਦੇ ਪਤੀ ਪਰਮਿੰਦਰ ਸਿੰਘ ਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਸਰਪੰਚ ਦੀ ਗੁੰਡਾਗਰਦੀ ਕਰਕੇ ਸਾਡਾ ਇੱਥੇ ਇਹ ਹਾਲ ਹੋਇਆ ਸਾਡੀ ਦਾੜ੍ਹੀ ਪੱਟ ਦਿੱਤੇ ਗਈ ਜਾਤੀ ਸੂਚਕ ਵੀ ਸ਼ਬਦ ਬੋਲੇ ਗਏ। ਇਸ ਮੌਕੇ ਤੇ ਥਾਣਾ ਭਾਦਸੋਂ ਦੇ ਐੱਸਐੱਚਓ ਅੰਮ੍ਰਿਤਵੀਰ ਚਹਿਲ ਨੇ ਕਿਹਾ ਇਹ ਲੜਾਈ ਦੌਰਾਨ ਦੋਵੇਂ ਧਿਰਾਂ ਫੱਟੜ ਹੋਈਆਂ ਨੇ, ਦੋਵੇਂ ਧਿਰਾਂ ਦੇ ਬਿਆਨ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਅਜਨੌਦਾ ਖੁਰਦ ਵਿਖੇ ਸਰਪੰਚ ਦੀ ਸ਼ਹਿ ਤੇ ਪਿੰਡ ਵਿੱਚ ਗੁੰਡਾਗਰਦੀ ਕਰਵਾਉਣ ਅਤੇ ਕੁੱਟਮਾਰ ਦੀ ਵੀਡੀਓ ਬਣਾਉਣ ਦੇ ਸਰਪੰਚ ਤੇ ਇਲਜ਼ਾਮ ਲੱਗੇ ਹਨ। ਫੱਟੜ ਹੋਏ ਵਿਅਕਤੀ ਨਾਭਾ ਦੀ ਸ਼ਭ ਤਹਿਸੀਲ ਭਾਦਸੋਂ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਸਰਪੰਚ ਦੇ ਪਤੀ ਪਰਮਿੰਦਰ ਸਿੰਘ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਵਾਈ ਹੈ ਅਤੇ ਆਪ ਹੀ ਖੜ੍ਹ ਕੇ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਹੈ। ਇਹ ਲੜਾਈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਈ ਹੈ। ਇਸ ਮੌਕੇ ਫੱਟੜ ਹੋਏ ਵਿਅਕਤੀ ਭਰਪੂਰ ਸਿੰਘ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਦੇ ਹਮਲਾ ਸਰਪੰਚ ਦੀ ਸ਼ਹਿ ਤੇ ਹੋਇਆ ਪੈਸਿਆਂ ਦੇ ਲੈਣ ਦੇਣ ਨੂੰ ਕਰਕੇ ਤੇ ਦਾੜ੍ਹੀ ਵੀ ਪੁੱਟੀ ਗਈ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਨੇ। ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ।
ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਨਾਹਰ ਸਿੰਘ ਨੇ ਕਿਹਾ ਕਿ ਇਹ ਸਾਰੀ ਲੜਾਈ ਸਰਪੰਚ ਦੇ ਕਹਿਣ ਤੇ ਹੋਈ ਹੈ।ਇਹ ਪਿੰਡ ਦੇ ਦਲਿਤ ਪਰਿਵਾਰਾਂ ਦੇ ਨਾਲ ਵਿਤਕਰਾ ਕਰਦਾ ਇਸ ਤੇ ਜੋ ਬਣਦੀ ਕਾਨੂੰਨੀ ਕਾਰਵਾਈਆਂ ਉਹ ਹੋਣੀ ਚਾਹੀਦੀ ਆ ਪਹਿਲਾਂ ਪਿੰਡ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੋਈ। ਇਸ ਮੌਕੇ ਐੱਸ ਐੱਚ ਓ ਅੰਮ੍ਰਿਤਵੀਰ ਚਹਿਲ ਨੇ ਕਿਹਾ ਇਹ ਲੜਾਈ ਦੌਰਾਨ ਦੋਵੇਂ ਧਿਰਾਂ ਫੱਟੜ ਹੋਈਆਂ ਨੇ, ਦੋਵੇਂ ਧਿਰਾਂ ਦੇ ਬਿਆਨ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।