VIDEO- ਪੁਲਿਸ ਨੇ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਕੱਟਿਆ ਚਲਾਨ

- news18-Punjabi
- Last Updated: March 20, 2021, 2:27 PM IST
ਕਰੋਨਾ ਨਿਯਮਾਂ ਦਾ ਪਾਲਣ ਨਾ ਕਰਨ ਉਤੇ ਫਗਵਾੜਾ ਵਿਚ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਚਲਾਨ ਕੱਟਿਆ ਗਿਆ ਹੈ। ਪੁਲਿਸ ਨੇ ਏਐੱਸਆਈ ਭਾਰਤ ਭੂਸ਼ਣ ਦੀ ਅਗਵਾਈ ਹੇਠ ਸ਼ੂਗਰ ਮਿੱਲ ਚੌਕ ’ਚ ਲਾਏ ਨਾਕੇ ਦੌਰਾਨ ਪੰਜਾਬੀ ਗਾਇਕ ਮਾਸਟਰ ਸਲੀਮ ਦੀ ਗੱਡੀ (ਪੀਬੀ08 ਈਜੇ9110) ਨੂੰ ਰੋਕ ਕੇ ਉਸ ’ਚ ਸਵਾਰ ਵਿਅਕਤੀਆਂ ਦੇ ਮਾਸਕ ਨਾ ਲਾਏ ਹੋਣ ਕਰ ਕੇ ਚਲਾਨ ਕੱਟਿਆ।
ਭੂਸ਼ਣ ਨੇ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਦਾ 1 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਗਿਆ ਹੈ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜਿਸ ਵਿਚ ਸਲੀਮ ਪੁਲਿਸ ਨੂੰ ਸਫਾਈਆਂ ਦੇ ਰਹੇ ਹਨ ਪਰ ਪੁਲਿਸ ਨੇ ਉਸ ਦੀ ਇਕ ਨਾ ਸੁਣੀ ਤੇ ਚਲਾਨ ਕੱਟ ਕੇ ਹੱਥ ਵਿਚ ਫੜਾ ਦਿੱਤਾ।