ਚੰਡੀਗੜ੍ਹ- ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠਿਆ ਵਿਚਾਲੇ ਤਿੱਖੀ ਬਹਿਸਬਾਜ਼ੀ ਵੇਖਣ ਨੂੰ ਮਿਲੀ। ਇਸ ਬਹਿਸਬਾਜ਼ੀ ਵਿਚ ਦੋਵਾਂ ਨੇ ਮਰਿਆਦਾ ਦਾ ਖਿਆਲ ਰਖਣਾ ਵੀ ਭੁੱਲ ਗਏ। ਇਸ ਦੌਰਾਨ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਵੱਲੋਂ ਦੋਵੇਂ ਲੀਡਰ ਨਹੀਂ ਚੁੱਪ ਹੋਏ। ਇਸ ਕਾਰਨ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ।
ਜਿਵੇਂ ਹੀ ਸੀਐਮ ਚੰਨੀ ਨੇ ਭਾਸ਼ਣ ਦੌਰਾਨ ਅਕਾਲੀਆਂ 'ਤੇ ਤਿੱਖੇ ਵਾਰ ਕਰਨੇ ਸ਼ੁਰੂ ਕੀਤੇ ਤਾਂ ਬਿਕਰਮ ਮਜੀਠੀਆ ਸੀਐਮ ਵੱਲ ਵਧੇ ਤਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਤਸਕਰ ਪਿਛੇ ਹੱਟ। ਇਸ ਤੋਂ ਬਾਅਦ ਦੋਵਾਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Punjab Congress, Punjab vidhan sabha, Shiromani Akali Dal