ਵਿਜੀਲੈਂਸ ਵੱਲੋਂ ਮਤਾ ਪਾਉਣ ਬਦਲੇ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਾ ਪੰਚਾਇਤ ਸੈਕਟਰੀ ਰੰਗੇ ਹੱਥੀਂ ਕਾਬੂ

News18 Punjabi | News18 Punjab
Updated: July 4, 2021, 4:41 PM IST
share image
ਵਿਜੀਲੈਂਸ ਵੱਲੋਂ ਮਤਾ ਪਾਉਣ ਬਦਲੇ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਾ ਪੰਚਾਇਤ ਸੈਕਟਰੀ ਰੰਗੇ ਹੱਥੀਂ ਕਾਬੂ
ਵਿਜੀਲੈਂਸ ਵੱਲੋਂ ਮਤਾ ਪਾਉਣ ਦੇ ਬਦਲੇ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਪੰਚਾਇਤ ਸੈਕਟਰੀ ਨੂੰ ਰੰਗੇ ਹੱਥੀਂ ਕਾਬੂ

ਰਾਜੀਵ ਗਾਂਧੀ ਸੇਵਾ ਕੇਂਦਰ ਦੀ ਇਮਾਰਤ ਦੀ ਉਸਾਰੀ ਦਾ ਪੰਚਾਇਤੀ ਮਤਾ ਪਾਉਣ ਦੇ ਬਦਲੇ ਮੰਗ ਰਿਹਾ ਸੀ ਰਿਸ਼ਵਤ

  • Share this:
  • Facebook share img
  • Twitter share img
  • Linkedin share img
Sidharth Arora

ਤਰਨਤਾਰਨ ਵਿਜੀਲੈਂਸ ਬਿਊਰੋ ਵੱਲੋਂ ਤਰਨਤਾਰਨ ਬਲਾਕ ਵਿਖੇ ਤਾਇਨਾਤ ਪਿੰਡ ਰਟੋਲ ਦੇ ਪੰਚਾਇਤ ਸੈਕਟਰੀ ਸੁਸ਼ੀਲ ਕੁਮਾਰ ਨੂੰ ਪੰਚਾਇਤੀ ਮਤਾ ਪਾਉਣ ਦੇ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਵਿਜੀਲੈਂਸ ਬਿਊਰੋ ਤਰਨਤਾਰਨ ਡੀਐਸਪੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਵੱਲੋਂ ਸੁਸ਼ੀਲ ਕੁਮਾਰ ਖ਼ਿਲਾਫ਼ ਭਿ੍ਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਅੱਗੇ ਤਫਤੀਸ਼ ਸੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਬਿਊਰੋ ਡੀਐਸਪੀ ਨੇ ਸੀਨੀਅਰ ਅਫਸਰਾਂ ਵੱਲੋਂ ਜਾਣਕਾਰੀ ਦੇਣ ਦਾ ਹਵਾਲਾ ਦਿੰਦਿਆਂ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਪੰਚਾਇਤ ਸੈਕਟਰੀ ਸੁਸ਼ੀਲ ਕੁਮਾਰ ਨੇ ਤਰਨਤਾਰਨ ਦੇ ਪਿੰਡ ਰਟੋਲ ਵਿਖੇ ਪੰਚਾਇਤ ਲਈ ਰਾਜੀਵ ਗਾਂਧੀ ਸੇਵਾ ਕੇਂਦਰ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ। ਉਸ ਸਬੰਧੀ ਪੰਚਾਇਤੀ ਮਤਾ ਪਾਉਣ ਦੇ ਬਦਲੇ ਸੁਸ਼ੀਲ ਕੁਮਾਰ ਵੱਲੋਂ ਉਨ੍ਹਾਂ ਪਾਸੋਂ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਜਿਸ ਸਬੰਧ ਵਿੱਚ ਉਨ੍ਹਾਂ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ ਸੀ।

ਪੰਜ ਹਜ਼ਾਰ ਦੀ ਰਿਸ਼ਵਤ ਰਾਸ਼ੀ ਉਹ ਕੱਲ੍ਹ ਉਨ੍ਹਾਂ ਪਾਸੋਂ ਲੈ ਗਿਆ ਸੀ ਅਤੇ ਪੰਜ ਹਜ਼ਾਰ ਦੀ ਬਕਾਇਆ ਰਾਸ਼ੀ ਲੈਣ ਆਇਆ ਸੀ। ਉੱਧਰ, ਸ਼ਿਕਾਇਤਕਰਤਾ ਜਗਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਵੱਲੋ ਪਿੰਡ ਰਟੋਲ ਵਿਖੇ ਪੰਚਾਇਤ ਲਈ ਰਾਜੀਵ ਗਾਂਧੀ ਸੇਵਾ ਕੇਂਦਰ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ, ਉਸ ਸਬੰਧੀ ਪੰਚਾਇਤੀ ਮਤਾ ਪਾਉਣ ਦੇ ਬਦਲੇ ਸੁਸ਼ੀਲ ਕੁਮਾਰ ਵੱਲੋਂ ਉਨ੍ਹਾਂ ਪਾਸੋਂ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਜਿਸ ਸਬੰਧ ਵਿੱਚ ਉਨ੍ਹਾਂ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਗਈ।

ਪੰਜ ਹਜ਼ਾਰ ਦੀ ਰਿਸ਼ਵਤ ਰਾਸ਼ੀ ਉਹ ਕੱਲ੍ਹ ਉਨ੍ਹਾਂ ਪਾਸੋਂ ਲੈ ਗਿਆ ਸੀ ਅਤੇ ਪੰਜ ਹਜ਼ਾਰ ਦੀ ਬਕਾਇਆ ਰਾਸ਼ੀ ਲੈਣ ਆਇਆ ਸੀ ਤੇ ਵਿਜੀਲੈਂਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ।
Published by: Gurwinder Singh
First published: July 4, 2021, 4:41 PM IST
ਹੋਰ ਪੜ੍ਹੋ
ਅਗਲੀ ਖ਼ਬਰ