Home /News /punjab /

ਵਿਜੀਲੈਂਸ ਬਿਊਰੋ ਨੇ ਪਟਿਆਲਾ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਕੀਤਾ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਨੇ ਪਟਿਆਲਾ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਕੀਤਾ ਗ੍ਰਿਫ਼ਤਾਰ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

ਵਿਜੀਲੈਂਸ ਬਿਊਰੋ ਨੇ ਪਟਿਆਲਾ ਦੇ ਪਿੰਡ ਆਕੜੀ ਦੀ ਸਰਪੰਚ ਹਰਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਚਾਇਤ ਫੰਡ ਦੀ ਗਬਨ ਕਰਨ ਦੇ ਦੋਸ਼ ਹੇਠ ਸਰਪੰਚ ਹਰਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹਨ ਕਿ ਸਰਪੰਚ ਨੇ ਵਿਕਾਸ ਕਾਰਜਾਂ ਦੇ ਨਾਂ 'ਤੇ 12.24 ਕਰੋੜ ਦਾ ਗਬਨ ਕੀਤਾ ਹੈ।

  • Share this:

    ਪਿੰਡ ਦੇ ਨਿਰਮਾਣ ਕਾਰਜਾਂ ਦੇ ਨਾਂ ’ਤੇ ਫੰਡ ਲਏ ਗਏ ਸਨ। ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੋਈ ਨਿਰਮਾਣ ਕਾਰਜ ਹੋਇਆ ਹੀ ਨਹੀਂ ਹੈ। ਪੰਚਾਇਤੀ ਫੰਡਾਂ ਵਿੱਚ ਵੱਖ-ਵੱਖ ਕੀਤੇ ਘਪਲੇ ਦੀ ਜਾਂਚ ਲਈ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮਈ ਮਹੀਨੇ 'ਚ ਪਰਚਾ ਦਰਜ ਕੀਤਾ ਗਿਆ ਹੈ, ਜਿਸ ਦੀ ਪੜਤਾਲ ਜਾਰੀ ਹੈ।

    ਵਿਜੀਲੈਂਸ ਵੱਲੋਂ ਕੀਤੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਰਪੰਚ ਹਰਜੀਤ ਕੌਰ ਨੇ ਉਪਰੋਕਤ ਫੰਡਾਂ ਦੀ ਵਰਤੋਂ ਕਰਕੇ ਪਿੰਡ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ, ਪਰ ਬਿਊਰੋ ਦੀ ਤਕਨੀਕੀ ਟੀਮ ਵੱਲੋਂ ਇਨ੍ਹਾਂ ਕੰਮਾਂ ਦੀ ਫਿਜ਼ੀਕਲ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਹਰਜੀਤ ਕੌਰ ਵੱਲੋਂ ਪਿੰਡ ਦੇ ਛੱਪੜ, ਕਮਿਊਨਿਟੀ ਸੈਂਟਰ, ਸ਼ਮਸ਼ਾਨ ਘਾਟ, ਪੰਚਾਇਤ ਘਰ ਅਤੇ ਨਾਲੇ ਦੇ ਪਟੜੀ ਦੀ ਫ਼ਰਜ਼ੀ ਉਸਾਰੀ ਦੇ ਨਾਂ ਹੇਠ ਗ੍ਰਾਮ ਪੰਚਾਇਤ ਦੇ ਜਾਅਲੀ ਮਤੇ ਪਾਸ ਕਰਕੇ ਫੰਡਾਂ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਕੀਤੀ ਗਈ।

    ਉਨ੍ਹਾਂ ਕਿਹਾ ਕਿ ਕੰਮਾਂ ਨੂੰ ਸਹੀ ਸਾਬਤ ਕਰਨ ਲਈ ਉਸ ਨੇ ਵੱਖ-ਵੱਖ ਫਰਮਾਂ ਨੂੰ ਇਨ੍ਹਾਂ ਕੰਮਾਂ ਲਈ ਚੈੱਕਾਂ ਰਾਹੀਂ ਭੁਗਤਾਨ ਕੀਤਾ।
    Published by:Gurwinder Singh
    First published:

    Tags: Crime news, Vigilance, Vigilance Bureau

    ਅਗਲੀ ਖਬਰ