ਸ਼ਵੇਤ ਮਲਿਕ ਨੂੰ ਕਿਉਂ ਨਹੀਂ ਵੱਡੀ ਗੱਲ ਲੱਗਦੀ, ਇਨ੍ਹਾਂ ਦੋ ਆਗੂਆਂ ਦੀ ਨਾਰਾਜ਼ਗੀ, ਜਾਣੋ

News18 Punjab
Updated: April 24, 2019, 6:26 PM IST
ਸ਼ਵੇਤ ਮਲਿਕ ਨੂੰ ਕਿਉਂ ਨਹੀਂ ਵੱਡੀ ਗੱਲ ਲੱਗਦੀ, ਇਨ੍ਹਾਂ ਦੋ ਆਗੂਆਂ ਦੀ ਨਾਰਾਜ਼ਗੀ, ਜਾਣੋ
ਸ਼ਵੇਤ ਮਲਿਕ ਨੂੰ ਕਿਉਂ ਨਹੀਂ ਵੱਡੀ ਗੱਲ ਲੱਗਦੀ, ਇਨ੍ਹਾਂ ਦੋ ਆਗੂਆਂ ਦੀ ਨਾਰਾਜ਼ਗੀ, ਜਾਣੋ
News18 Punjab
Updated: April 24, 2019, 6:26 PM IST
ਭਾਜਪਾ ਨੇ ਜਿਵੇਂ ਹੀ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਤਾਂ ਵਿਰੋਧੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਗੁਰਦਾਸਪੁਰ ਤੋਂ ਸੰਨੀ ਦਿਉਲ ਨੂੰ ਟਿਕਟ ਦਿੱਤੀ ਗਈ ਹੈ। ਪਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨਾਰਾਜ਼ ਹੋ ਗਏ। ਸੂਤਰਾਂ ਦੇ ਹਵਾਲੇ ਤੋਂ ਤਾਂ ਇਹ ਵੀ ਖ਼ਬਰ ਹੈ ਕਿ ਕਵਿਤਾ ਖੰਨਾ ਗੁਰਦਾਸਪੁਰ ਤੋਂ ਆਜ਼ਾਦ ਚੋਣ ਲੜ ਸਕਦੇ ਹਨ। ਇਸ ਦੇ ਲਈ ਕਵਿਤਾ ਖੰਨਾ ਸੋਮਵਾਰ ਨੂੰ ਨਾਮਜ਼ਦਗੀ ਵੀ ਭਰ ਸਕਦੇ।

ਕਵਿਤਾ ਖੰਨਾ ਦੇ ਪਤੀ ਵਿਨੋਦ ਖੰਨਾ ਇਸੇ ਹੀ ਸੀਟ 'ਤੇ ਚਾਰ ਵਾਰ ਸਾਂਸਦ ਚੁਣੇ ਗਏ ਸਨ ਤੇ ਵਿਨੋਦ ਖੰਨਾ ਦੇ ਦੇਹਾਂਤ ਬਾਅਦ ਕਵਿਤਾ ਖੰਨਾ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ। ਪਰ ਪਾਰਟੀ ਨੇ ਨਜ਼ਰਅੰਦਾਜ਼ ਕਰਦੇ ਹੋਏ ਸੰਨੀ ਦਿਉਲ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ।

ਉੱਥੇ ਹੀ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ। ਜਿਸ ਦੇ ਚੱਲਦਿਆਂ ਵਿਜੇ ਸਾਂਪਲਾ ਪਾਰਟੀ ਤੋਂ ਖ਼ਫ਼ਾ ਚੱਲ ਰਹੇ ਹਨ, ਜਿਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਾਰਟੀ ਨੇ ਗਊ ਹੱਤਿਆ ਕਰ ਦਿੱਤੀ। ਹਾਲਾਂਕਿ ਹੁਸ਼ਿਆਰਪੁਰ ਤੋਂ ਬੀਜੇਪੀ ਉਮੀਦਵਾਰ ਸੋਮ ਪ੍ਰਕਾਸ਼ ਨੇ ਦਾਅਵਾ ਕੀਤਾ ਹੈ ਕਿ ਵਿਜੇ ਸਾਂਪਲਾ ਦੀ ਨਾਰਾਜ਼ਗੀ ਦੂਰ ਹੋ ਜਾਵੇਗੀ। ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਸਾਂਪਲਾ ਨੂੰ 2-3 ਦਿਨਾਂ ਚ ਮਨਾ ਲਿਆ ਜਾਵੇਗਾ।ਉੱਧਰ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਵਿਤਾ ਖੰਨਾ ਤੇ ਵਿਜੇ ਸਾਂਪਲਾ ਦੀ ਨਾਰਾਜ਼ਗੀ ਕੋਈ ਨਾਰਾਜ਼ਗੀ ਨਹੀਂ ਲੱਗ ਰਹੀ। ਦਾਅਵਾ ਕਰ ਰਹੇ ਨੇ ਕਿ ਦੋਵੇਂ ਚੋਣ ਪ੍ਰਚਾਰ ਚ ਵੱਧ ਚੜ ਕੇ ਹਿੱਸਾ ਲੈਣਗੇ।

ਵਿਜੇ ਸਾਂਪਲਾ ਤੇ ਕਵਿਤਾ ਖੰਨਾ ਦੋਵੇਂ ਆਪੋ ਆਪਣੀ ਸੀਟ ਤੇ ਦਾਅਵੇਦਾਰ ਸਨ। ਦੋਵਾਂ ਨੇਤਾਵਾਂ ਨੂੰ ਹੀ ਟਿਕਟ ਨਾ ਮਿਲਣ ਦਾ ਰੋਸ ਤੇ ਆਉਣ ਵਾਲੇ ਦਿਨਾਂ 'ਚ ਦੋਵਾਂ ਦੀ ਨਾਰਾਜ਼ਗੀ ਦੂਰ ਨਹੀਂ ਹੁੰਦੀ ਤਾਂ ਭਾਜਪਾ ਨੂੰ ਚੋਣ ਨਤੀਜਿਆਂ 'ਚ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ।
First published: April 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...