Home /News /punjab /

ਅਜੇ ਨਹੀਂ ਖੁੱਲ੍ਹੇਗਾ ਕਰਤਾਰਪੁਰ ਲਾਂਘਾ, ਆਪਣੇ ਦਾਅਵੇ ਤੋਂ ਪਲਟੇ ਵਿਜੇ ਸਾਂਪਲਾ

ਅਜੇ ਨਹੀਂ ਖੁੱਲ੍ਹੇਗਾ ਕਰਤਾਰਪੁਰ ਲਾਂਘਾ, ਆਪਣੇ ਦਾਅਵੇ ਤੋਂ ਪਲਟੇ ਵਿਜੇ ਸਾਂਪਲਾ

ਅਜੇ ਨਹੀਂ ਖੁੱਲ੍ਹੇਗਾ ਕਰਤਾਰਪੁਰ ਲਾਂਘਾ, ਆਪਣੇ  ਦਾਅਵੇ ਤੋਂ ਪਲਟੇ ਵਿਜੇ ਸਾਂਪਲਾ (ਪੁਰਾਣੀ ਤਸਵੀਰ)

ਅਜੇ ਨਹੀਂ ਖੁੱਲ੍ਹੇਗਾ ਕਰਤਾਰਪੁਰ ਲਾਂਘਾ, ਆਪਣੇ ਦਾਅਵੇ ਤੋਂ ਪਲਟੇ ਵਿਜੇ ਸਾਂਪਲਾ (ਪੁਰਾਣੀ ਤਸਵੀਰ)

  • Share this:
    ਭਾਰਤ ਸਰਕਾਰ ਵੱਲੋਂ ਫਿਲਹਾਲ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਕੋਈ ਫੈਸਲਾ ਨਹੀਂ ਲ਼ਿਆ ਗਿਆ। ਕੋਰੋਨਾਵਾਇਰਸ ਕਾਰਨ ਮਾਰਚ ਤੋਂ ਲਾਂਘਾ ਬੰਦ ਪਿਆ ਹੈ ਤੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਦੀ ਸਮੀਖਿਆ ਦੇ ਆਧਾਰ 'ਤੇ ਹੀ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇਣਗੇ।

    ਦੱਸ ਦਈਏ ਕਿ ਅੱਜ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਭਾਰਤ ਸਰਕਾਰ 27 ਨਵੰਬਰ ਤੋਂ ਲਾਂਘਾ ਖੋਲ੍ਹਣ ਜਾ ਰਹੀ ਹੈ। ਹੁਣ ਸਾਂਪਲਾ ਨੇ ਇਕ ਹੋਰ ਟਵੀਟ 'ਚ ਲਿਖਿਆ ਕਿ ਉਨ੍ਹਾਂ ਮੀਡੀਆ 'ਚ ਛਪੀਆਂ ਖਬਰਾਂ ਮੁਤਾਬਕ ਟਵੀਟ ਕੀਤਾ ਸੀ। ਪਰ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ 27 ਤਰੀਕ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਜਥਾ ਜਾਵੇਗਾ ਜੋ ਪਹਿਲੀ ਦਸੰਬਰ ਨੂੰ ਵਾਪਸੀ ਕਰੇਗਾ।

    ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਭਾਰਤ ਵੱਲੋਂ ਵਿਸ਼ੇਸ਼ ਜਥਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਵੇਗਾ। ਇਹ ਜਥਾ 27 ਨਵੰਬਰ ਨੂੰ ਰਵਾਨਾ ਹੋਵੇਗਾ ਤੇ ਪਹਿਲੀ ਦਸੰਬਰ ਨੂੰ ਭਾਰਤ ਵਾਪਸੀ ਕਰੇਗਾ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਟਵੀਟ 'ਚ ਕਿਹਾ ਸੀ ਕਿ 27 ਨਵੰਬਰ ਨੂੰ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ਼੍ਹਣ ਦਾ ਫੈਸਲਾ ਲਿਆ ਗਿਆ ਹੈ। 




    27 ਨਵੰਬਰ ਨੂੰ ਨਹੀਂ ਖੁੱਲ੍ਹ ਰਿਹਾ ਕਰਤਾਰਪੁਰ ਲਾਂਘਾ- ਸਾਂਪਲਾ



    Published by:Gurwinder Singh
    First published:

    Tags: Gurdwara Kartarpur Sahib, Kartarpur Corridor

    ਅਗਲੀ ਖਬਰ