Home /News /punjab /

ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਖੁਰਾਲਗੜ੍ਹ ਸਾਹਿਬ 'ਚ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਭਗਵੰਤ ਸਰਕਾਰ : ਵਿਜੇ ਸਾਂਪਲਾ

ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਖੁਰਾਲਗੜ੍ਹ ਸਾਹਿਬ 'ਚ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਭਗਵੰਤ ਸਰਕਾਰ : ਵਿਜੇ ਸਾਂਪਲਾ

ਕਿਹਾ- ਤੁਸੀਂ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ (file photo)

ਕਿਹਾ- ਤੁਸੀਂ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ (file photo)

ਸਾਂਪਲਾ ਨੇ ਕਿਹਾ, 'ਆਪ' ਸਿਰਫ ਸਿਆਸੀ ਸੰਦੇਸ਼ ਲਈ ਡਾ: ਅੰਬੇਡਕਰ ਦੀ ਫੋਟੋ ਲਗਾਉਂਦੀ ਹੈ ਪਰ ਅਨੁਸੂਚਿਤ ਜਾਤੀ ਦੇ ਸੰਤਾਂ, ਮਹਾਪੁਰਖਾਂ ਨੂੰ ਨਜ਼ਰਅੰਦਾਜ਼ ਕਰਦੀ ਹੈ।

  • Share this:

ਚੰਡੀਗੜ੍ਹ: ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ (ਐਨ.ਸੀ.ਐਸ.ਸੀ.) ਦੇ ਚੇਅਰਮੈਨ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ ਨਾ ਕਰਕੇ ਅਨੁਸੂਚਿਤ ਜਾਤੀਆਂ ਨੂੰ ਪੰਜਾਬ ਵਿੱਚ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ।

'ਆਪ' ਸਰਕਾਰ, ਜੋ ਆਪਣੇ ਦਫ਼ਤਰਾਂ 'ਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਕੁਰਸੀਆਂ ਦੇ ਪਿੱਛੇ ਡਾ: ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਲਗਾ ਅਨੁਸੂਚਿਤ ਜਾਤੀਆਂ ਦੀ ਹਮਾਇਤ ਦੇ ਡਰਾਮੇ ਕਰਦੀ ਹੈ, ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਖੁਰਾਲਗੜ੍ਹ ਵਿਖੇ ਰਾਜ ਪੱਧਰੀ ਸਮਾਗਮ ਨਾ ਕਰਕੇ ਆਪਣਾ ਦਲਿਤ ਵਿਰੋਧੀ ਚਿਹਰਾ ਦਿਖਾਇਆ ਹੈ ਅਤੇ ਇਸ ਨਾਲ ਐਸ.ਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਠੇਸ ਪਹੁੰਚੀ ਹੈ।

ਇਸ ਸਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 5 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਸਾਂਪਲਾ ਨੇ ਕਿਹਾ ਕਿ ਪਿਛਲੇ ਵੀਹ ਸਾਲਾਂ ਵਿੱਚ, ਵੱਖ-ਵੱਖ ਸਮਿਆਂ ’ਤੇ, ਸੱਤਾ ’ਤੇ ਕਾਬਜ਼ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਇਸ ਮੌਕੇ ਸੂਬਾ ਪੱਧਰੀ ਸਮਾਗਮ ਕੀਤੇ ਜਾਂਦੇ ਰਹੇ । ਜਿਸ ਵਿੱਚ ਸਰਕਾਰ ਦੇ ਮੰਤਰੀ ਅਤੇ ਸੱਤਾਧਾਰੀ ਧਿਰ ਦੇ ਆਗੂ ਵੀ ਸ਼ਮੂਲੀਅਤ ਕਰਦੇ ਸਨ । ਸੂਬਾ ਪੱਧਰੀ ਸਮਾਗਮ ਤੋਂ ਇਲਾਵਾ ਸਰਕਾਰ ਵੱਲੋਂ ਇਸ ਇਤਿਹਾਸਕ ਖਿੱਤੇ ਲਈ ਵਿਕਾਸ ਪ੍ਰੋਜੈਕਟਾਂ ਅਤੇ ਗ੍ਰਾਂਟਾਂ ਦਾ ਐਲਾਨ ਵੀ ਕੀਤਾ ਜਾਂਦਾ ਸੀ।


ਪਿਛਲੇ ਕਈ ਸਾਲਾਂ ਵਿੱਚ ਪਹਿਲੀ ਵਾਰ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਖੁਰਾਲਗੜ੍ਹ ਵਿੱਚ ਕੋਈ ਸੂਬਾ ਪੱਧਰੀ ਸਮਾਗਮ ਨਹੀਂ ਕਰਵਾਇਆ ਗਿਆ। ਦਲਿਤ ਭਾਈਚਾਰੇ ਲਈ ਖੁਰਾਲਗੜ੍ਹ ਸਾਹਿਬ ਸੂਬੇ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ ਕਿਉਂਕਿ ਗੁਰੂ ਰਵਿਦਾਸ ਜੀ ਨੇ ਇੱਥੇ ਚਾਰ ਸਾਲ, ਦੋ ਮਹੀਨੇ ਅਤੇ ਗਿਆਰਾਂ ਦਿਨ ਰਹਿ ਕੇ ਸਿਮਰਨ ਕੀਤਾ ਸੀ।

Published by:Ashish Sharma
First published:

Tags: Bhagwant Mann, Punjab government, Vijay Sampla