Home /News /punjab /

ਤਰਨ ਤਾਰਨ 'ਚ ਨਸ਼ਿਆਂ ਖਿਲਾਫ ਪਿੰਡ ਵਾਸੀਆਂ ਕੀਤਾ ਥਾਣੇ ਦਾ ਘਿਰਾਓ

ਤਰਨ ਤਾਰਨ 'ਚ ਨਸ਼ਿਆਂ ਖਿਲਾਫ ਪਿੰਡ ਵਾਸੀਆਂ ਕੀਤਾ ਥਾਣੇ ਦਾ ਘਿਰਾਓ

ਤਰਨ ਤਾਰਨ 'ਚ ਨਸ਼ਿਆਂ ਖਿਲਾਫ ਪਿੰਡ ਵਾਸੀਆਂ ਕੀਤਾ ਥਾਣੇ ਦਾ ਘਿਰਾਓ

ਤਰਨ ਤਾਰਨ 'ਚ ਨਸ਼ਿਆਂ ਖਿਲਾਫ ਪਿੰਡ ਵਾਸੀਆਂ ਕੀਤਾ ਥਾਣੇ ਦਾ ਘਿਰਾਓ

ਵੱਡੀ ਗਿਣਤੀ ਵਿਚ ਔਰਤਾਂ ਹੋਈਆਂ ਧਰਨੇ ਵਿਚ ਸ਼ਾਮਲ,  ਕਿਹਾ ਨਸ਼ੇ ਦੇ ਆਦਿ ਨੌਜਵਾਨ ਘਰਾਂ ਦੇ ਭਾਂਡੇ ਤੱਕ ਵੇਚ ਕੇ ਕਰ ਰਹੇ ਹਨ ਨਸ਼ੇ ਦੀ ਪੂਰਤੀ ਲਈ 

  • Share this:

ਸਿਧਾਰਥ ਅਰੋੜਾ

ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਆਗੂਆਂ ਵੱਲੋਂ  ਤਰਨ ਤਾਰਨ ਦੇ ਥਾਣਾ ਵੈਰੋਵਾਲ ਵਿਖੇ ਧਰਨਾ ਲਗਾਇਆ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਅਤੇ ਧਰਨੇ ਵਿਚ ਸ਼ਾਮਲ ਵੱਖ ਵੱਖ ਔਰਤਾਂ ਨੇ ਦੱਸਿਆ ਕਿ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡਾਂ ਵਿਚ ਅੱਜ ਵੀ ਨਸ਼ਾ ਸਰੇਆਮ ਵਿੱਕ ਰਿਹਾ ਹੈ ਪ੍ਰੰਤੂ ਸਥਾਨਕ ਪੁਲਿਸ ਅਤੇ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਵਿਚ ਪੂਰੀ ਤਰਾਂ ਅਸਫਲ ਸਾਬਤ ਹੋ ਰਹੇ ਹਨ।

ਔਰਤਾ ਨੇ ਦੱਸਿਆ ਕਿ ਇਲਾਕੇ ਵਿਚ ਚਿੱਟੇ ਦਿਨ ਵੀ ਨਸ਼ਾ ਵਿਕਦਾ ਰਹਿੰਦਾ ਹੈ ਜਿਸ ਨਾਲ ਸਾਡੀ ਨੌਜਵਾਨ ਪੀੜੀ ਪੂਰੀ ਤਰਾਂ ਬਰਬਾਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੰਜ ਲੱਗ ਰਿਹਾ ਹੈ ਜਿਵੇ ਨਸ਼ਾ ਅੱਜ ਵੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ। ਨਸ਼ਿਆਂ ਵਿਚ ਗੁਲਤਾਨ ਹੋਏ ਨੌਜ਼ਵਾਨ ਨਸ਼ਿਆਂ ਦੀ ਪੂਰਤੀ ਲਈ ਆਪਣੇ ਹੀ ਘਰਾਂ ਦਾ ਸਮਾਨ ਤੱਕ ਵੇਚ ਰਹੇ ਹਨ । ਧਰਨਾ ਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਆਸ ਪਾਸ ਪਿੰਡਾਂ ਵਿੱਚ ਨਸ਼ਿਆਂ ਦਾ ਚੱਲਦਾ ਕਾਰੋਬਾਰ ਬੰਦ ਨਾ ਹੋਇਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

ਇਸ ਮੌਕੇ ਜਦੋਂ ਥਾਣੇ ਦੇ ਐੱਸ ਐੱਚ ਓ ਪਰਮਜੀਤ ਸਿੰਘ ਵਿਰਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਮੁਸਤੈਦ ਰਹਿੰਦੇ ਹਨ ਅਤੇ ਉਨ੍ਹਾਂ ਵੱਲੋਂ ਕੁਝ ਦਿਨਾਂ ਅੰਦਰ ਹੀ ਅਨੇਕਾਂ ਨਸ਼ਿਆਂ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਉਹ ਜਲਦ ਨਸ਼ੇ ਦੇ ਧੰਦੇ ਨਾਲ ਜੁੜੇ ਲੋਕਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇ ਦੇਣਗੇ।

Published by:Ashish Sharma
First published:

Tags: Tarn taran