ਕੋਰੋਨਾ ਵਾਇਰਸ: ਚੰਡੀਗੜ੍ਹ ਦੇ VIP ਘਰ 'ਚ ਸਾਰੀਆਂ ਸਹੂਲਤਾਂ ਲਈ ਕਰ ਰਹੇ ਸਿਫਾਰਸ਼ਾਂ..

News18 Punjabi | News18 Punjab
Updated: March 26, 2020, 1:34 PM IST
share image
ਕੋਰੋਨਾ ਵਾਇਰਸ: ਚੰਡੀਗੜ੍ਹ ਦੇ VIP ਘਰ 'ਚ ਸਾਰੀਆਂ ਸਹੂਲਤਾਂ ਲਈ ਕਰ ਰਹੇ ਸਿਫਾਰਸ਼ਾਂ..
ਕੋਰੋਨਾ ਵਾਇਰਸ: ਚੰਡੀਗੜ੍ਹ ਦੇ VIP ਘਰ 'ਚ ਸਾਰੀਆਂ ਸਹੂਲਤਾਂ ਲਈ ਕਰ ਰਹੇ ਸਿਫਾਰਸ਼ਾਂ..ਸੰਕੇਤਕ ਤਸਵੀਰ

  • Share this:
  • Facebook share img
  • Twitter share img
  • Linkedin share img
ਇੰਡਿਅਨ ਐਕਸਪ੍ਰੈਸ ਵਿਚ ਹਿਨਾ ਰੋਹਤਾਕੀ ਵਲੋਂ ਕੀਤੀ ਗਈ ਖ਼ਬਰ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕੇ ਕਰਫਿਊ ਲੱਗਣ ਦੇ ਬਾਵਜੂਦ ਵੀ ਚੰਡੀਗੜ੍ਹ ਵਿਚ VIP ਲੋਕਾਂ ਦੀਆਂ ਜਰੂਰਤਾਂ ਵਧਦੀਆਂ ਹੀ ਜਾ ਰਹੀਆਂ ਹਨ। ਇਹ ਲੋਕ ਮਿਨਿਊਸਿਪਲ ਦਫਤਰ ਵਿਚ ਲਗਤਾਰ ਸਿਫ਼ਾਰਿਸ਼ਾਂ ਕਰ ਰਹੇ ਹਨ ਤਾਂ ਜੋ ਇਨ੍ਹਾਂ ਨੂੰ ਘਰੇ ਤਾਜਾ ਜੂਸ ਮਿਲ ਸਕੇ, ਇਹ ਸ਼ਾਮ ਨੂੰ ਸੁਖਣਾ ਲੇਕ ਤੇ ਘੁੰਮਣ ਜਾ ਸਕਣ ਅਤੇ ਸੈਲੂਨ ਵਾਲੇ ਕਾਰਜਕਾਰੀ ਇਨ੍ਹਾਂ ਦੇ ਘਰੇ ਆ ਕੇ ਇਨ੍ਹਾਂ ਦੀ ਸੇਵਾ ਕਰ ਸਕਣ। ਹੋਰ ਤਾਂ ਹੋਰ VIPs ਇਹ ਸਿਫਾਰਸ਼ਾਂ ਵੀ ਲਗਾ ਰਹੇ ਹਨ ਤਾਂ ਜੋ ਨਾਈ ਇਨ੍ਹਾਂ ਦੇ ਘਰੇ ਆ ਕੇ ਇਨ੍ਹਾਂ ਦੇ ਮਨਪਸੰਦ ਤਰੀਕੇ ਦੇ ਵਾਲ ਤਿਆਰ ਕਰ ਸਕੇ ਅਤੇ ਮਨਭਾਉਂਦਾ ਹੇਅਰ ਕੱਟ ਦੇ ਸਕੇ।

24 ਮਾਰਚ ਦੀ ਅੱਧੀ ਰਾਤ ਤੋਂ ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਕਰਫਿਊ ਲਗਾ ਦਿੱਤਾ ਗਿਆ ਹੈ। ਕਰਫਿਊ ਲਗਾਉਣ ਪਿੱਛੇ ਕਾਰਨ ਸਿਰਫ ਕੋਰੋਨਾ ਵਾਇਰਸ ਹੀ ਸੀ ਜਿਸ ਨੇ ਚੰਡੀਗੜ੍ਹ ਵਿਚ ਹੁਣ ਤਕ 7 ਜਾਣਿਆ ਨੂੰ ਪ੍ਰਭਾਵਿਤ ਅਤੇ ਬਿਮਾਰ ਕਰ ਦਿੱਤਾ ਹੈ। ਪ੍ਰਸ਼ਾਸ਼ਨ ਵਲੋਂ ਸਖਤੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਜ਼ਿਆਦਾ ਵਰਤੀ ਜਾ ਰਹੀ ਹੈ ਤਾਂ ਤੋਂ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਤੇ ਹੋਰ ਨਵੇਂ ਲੋਕ ਇਸ ਦੀ ਚਪੇਟ ਵਿਚ ਨਾ ਆ ਸਕਣ। ਪਰ ਕਈ ਲੋਕ ਆਪਣੇ ਪੈਸੇ ਅਤੇ ਰੁਤਬੇ ਦੀ ਧੱਕ ਇਹੋ ਜਹੇ ਸਮੇ ਵਿਚ ਵੀ ਵਰਤਣ ਤੋਂ ਗੁਰੇਜ਼ ਨਹੀਂ ਕਰਦੇ।

ਪ੍ਰਸ਼ਾਸ਼ਨ ਤੇ ਇਕ ਵੱਡੇ ਅਧਿਕਾਰੀ ਨੇ ਐਕਸਪ੍ਰੈਸ ਅਖਬਾਰ ਨੂੰ ਦੱਸਿਆ ਕੇ ਕਿਵੇਂ ਉਨ੍ਹਾਂ ਨੂੰ ਸ਼ਹਿਰ ਤੇ ਨਾਮੀ ਲੋਕਾਂ ਵਲੋਂ ਸਿਫ਼ਾਰਿਸ਼ਾਂ ਆ ਰਹੀਆਂ ਹਨ ਕੇ ਓਹਨਾ ਦੀ ਮਾਤਾ ਸਿਰਫ ਇਕ ਬੰਦੇ ਤੋਂ ਹੀ ਤਾਜਾ ਜੂਸ ਪੀਂਦੀ ਹੈ ਅਤੇ ਉਸ ਬੰਦੇ ਨੂੰ ਪਾਸ ਦਿੱਤਾ ਜਾਵੇ। ਹੋਰ ਲੋਕ ਨਾਈਆਂ ਲਈ ਵੀ ਪਾਸ ਮੰਗ ਰਹੇ ਹਨ। UT ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕੇ ਇਹੋ ਜਿਹੇ ਭਿਅੰਕਰ ਸਮੇ ਵਿਚ ਵੀ ਲੋਕਾਂ ਨੂੰ ਸਿਰਫ ਆਪਣਾ ਫਿਕਰ ਹੈ। ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕੇ ਜੇਕਰ ਉਹ 21 ਦਿਨ ਘਰ ਟਿਕ ਕੇ ਬੈਠਣਗੇ ਤਾਂਹੀ ਉਹ ਆਪਣੀ ਤੇ ਹੋਰ ਲੋਕਾਂ ਦੀ ਜਾਂ ਨੂੰ ਬਚਾ ਸਕਦੇ ਹਨ। ਵੀ ਪੀ ਸਿੰਘ ਬਾਦਨੋਰ ਨੇ ਵੀਡੀਓ ਕਾਨਫਰੰਸ ਦ੍ਵਾਰਾ ਮਨੋਜ ਪਰੀਦਾ ਨੂੰ ਮੁਬਾਰਕਬਾਦ ਦਿੱਤੀ। ਇਸ ਮੀਟਿੰਗ ਵਿਚ ਬਾਦਨੋਰ ਕਿਸ ਕਰਕੇ ਵੀ ਖੁਸ਼ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਵਲੋਂ ਲਏ ਗਏ ਸੁਚੱਜੇ ਕਦਮਾਂ ਦੇ ਸਦਕਾ ਹੀ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਠੱਲ ਪਈ ਹੈ। ਇਹ ਮੀਟਿੰਗ ਪੀਜਈ ਦੇ ਡਾਇਰੈਕਟਰ, GMCH ਦੇ ਡਾਇਰੈਕਟਰ ਅਤੇ ਹੋਰਾਂ ਕਈ ਆਗੂਆਂ ਵਲੋਂ ਵੀ ਕੀਤੀ ਗਈ ਸੀ।
ਪੀਜਈ ਦੇ ਡਾਇਰੈਕਟਰ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਸਹਿਯੋਗ ਲਈ ਧੰਨਵਾਦ ਕੀਤਾ। ਮੀਟਿੰਗ ਵਿਚ ਕਈ ਹੋਰ ਅਹਿਮ ਫੈਸਲੇ ਲਏ ਗਏ ਹਨ ਜਿਨ੍ਹਾਂ ਵਿਚੋਂ ਲੋਕਾਂ ਦੇ ਘਰਾਂ ਤਕ ਰਾਸ਼ਨ ਪਹੁਚਾਉਣਾ ਇਕ ਅਹਿਮ ਫੈਸਲਾ ਸੀ। ਲੋਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ ਇਸ ਕਰਕੇ ਪ੍ਰਸ਼ਾਸ਼ਨ ਸਖਤੀ ਵੀ ਵਰਤ ਸਕਦੀ ਹੈ ਤੇ ਸਮਾਂ ਪਹੁੰਚਾਉਣ ਲਈ ਨਵੀਆਂ ਤਰਤੀਬਾਂ ਵੀ ਸੋਚ ਰਹੀ ਹੈ।
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ