Home /News /punjab /

ਸੋਸ਼ਲ ਮੀਡੀਆ 'ਤੇ ਵਾਇਰਲ 'ਤੀਰ ਵਾਲਾ ਸਿੱਖ ਬੱਚਾ', ਉਮਰ ਨਾਲੋਂ ਵੱਡੀਆਂ ਗੱਲਾਂ ਨੇ ਸਭ ਨੂੰ ਕੀਤਾ ਹੈਰਾਨ

ਸੋਸ਼ਲ ਮੀਡੀਆ 'ਤੇ ਵਾਇਰਲ 'ਤੀਰ ਵਾਲਾ ਸਿੱਖ ਬੱਚਾ', ਉਮਰ ਨਾਲੋਂ ਵੱਡੀਆਂ ਗੱਲਾਂ ਨੇ ਸਭ ਨੂੰ ਕੀਤਾ ਹੈਰਾਨ

  • Share this:

ਇੱਕ ਮਾਸੂਮ ਬੱਚਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵੇਸ਼ਪੂਸ਼ਾ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।ਇਹ ਬੱਚਾ ਬਾਣੇ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਅਕਸਰ ਹੀ ਦਿਖਾਈ ਦਿੰਦਾ ਹੈ। ਹੱਥ ਵਿੱਚ ਤੀਰ ਤੇ ਸਰੀਰ ਤੇ ਖਾਲਸਾਈ ਬਾਣਾ ਪਹਿਣ ਕੇ ਇਹ ਛੋਟਾ ਬੱਚਾ ਹਰ ਰੋਜ਼ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਆਉਂਦਾ ਹੈ ਤੇ ਜਰਨੈਲ ਸਿੰਘ ਭਿੰਡਰਵਾਲੇ ਦੇ ਆਦਰਸ਼ਾਂ ਤੇ ਚੱਲਣ ਦੀ ਲੋਕਾਂ ਨੂੰ ਸਿਖਿਆ ਦਿੰਦਾ ਹੈ।

ਇਸ ਬੱਚੇ ਨੂੰ ਲੋਕ ਤੀਰ ਵਾਲਾ ਬੱਚਾ ਕਹਿ ਕੇ ਸੰਬੋਧਨ ਕਰਦੇ ਹਨ । ਇਸ ਬੱਚੇ ਦੀ ਸੋਚ ਆਪਣੀ ਉਮਰ ਨਾਲੋਂ ਜਿਆਦਾ ਹੈ।  ਬੱਚੇ ਨੇ ਹਾਲੇ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਸਿੱਖਿਆ ਪਰ ਵੱਡੀਆਂ-ਵੱਡੀਆਂ ਗੱਲ ਕਰਕੇ ਲੋਕਾਂ ਨੂੰ ਹੈਰਾਨ ਕਰ  ਰਿਹਾ ਹੈ।  ਇਹ ਤੀਰ ਵਾਲਾ ਬੱਚਾ ਸਿੱਖ ਰਾਜ ਦੀਆ ਗੱਲਾਂ ਕਰ ਲੋਕਾਂ ਦੇ ਦਿਲਾਂ ਵਿੱਚ ਰਾਜ ਕਰ ਰਿਹਾ ਹੈ।

ਦੱਸਦਈਏ ਕਿ ਇਸ ਦਾ ਪਿਤਾ ਪਹਿਲਾਂ ਹਿੰਦੂ ਜੈਂਟਲਮੈਨ ਸੀ ਪਰ ਫਿਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਤੋ ਅਜਿਹਾ ਪ੍ਰਭਾਵਿਤ ਹੋਇਆ ਕਿ ਪੂਰਨ ਗੁਰਸਿੱਖ ਸੱਜ ਗਿਆ। ਹੁਣ ਇਹ ਬੱਚਾ ਵੀ ਭਿੰਡਰਾਵਾਲਿਆਂ ਦੇ ਅਰਦਰਸ਼ਾ ਚੱਲ ਕੇ ਸਿੱਖ ਰਾਜ ਦੀ ਸਥਾਪਨਾ ਦੀ ਮੰਗ ਕਰ ਰਿਹਾ ਹੈ। ਭਾਵੇ ਕਿ ਇਸ ਛੋਟੀ ਉਮਰ ਵਿੱਚ ਊਸ ਨੂੰ ਸਿੱਖ ਰਾਜ ਬਾਰੇ ਪਤਾ ਨਹੀਂ ਪਤਾ ਪਰ ਉਸ ਦਾ ਇਹ ਹੋਂਸਲੇ ਕਾਰਨ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

Published by:Sukhwinder Singh
First published:

Tags: Golden Temple, Sikh