• Home
  • »
  • News
  • »
  • punjab
  • »
  • WARRANTS ISSUED AGAINST FARMERS TO BE CANCELED SOON HARPAL CHEEMA

ਕਿਸਾਨਾਂ ਖਿਲਾਫ ਜਾਰੀ ਵਾਰੰਟ ਛੇਤੀ ਹੋਣਗੇ ਰੱਦ : ਹਰਪਾਲ ਚੀਮਾ

ਆਖਿਆ, ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ, ਸਗੋਂ ਜਾਂਦਿਆ ਵੀ ਖਿਲਾਫ ਵਾਰੰਟ ਕੱਢ ਕੇ ਗਈ। 

file photo

  • Share this:
    ਚੰਡੀਗੜ੍ਹ- ਲੰਬੇ ਸਮੇਂ ਤੋਂ ਕਰਜ਼ਾ ਨਾ ਮੋੜਣ ਵਾਲੇ ਪੰਜਾਬ ਦੇ 2000 ਕਿਸਾਨਾਂ ਨੂੰ ਡਿਫਾਲਟਰ ਐਲਾਨ ਕੇ ਵਾਰੰਟ ਜਾਰੀ ਹੋ ਰਹੇ ਹਨ। ਗ੍ਰਿਫਤਾਰ ਕਰਨ ਦੇ ਵਰੰਟ ਜਾਰੀ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਆਪ ਸਰਕਾਰ ਦੇ ਵਿੱਤ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

    ਨਿਊਜ਼ 18 ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਸਰਕਾਰ ਛੇਤੀ ਹੀ ਨਵੀਂ ਪਾਲਿਸੀ ਲਿਆ ਰਹੀ ਹੈ। ਇਸ ਪਾਲਿਸੀ ਉਤੇ ਖੁਦ ਮੁੱਖ ਮੰਤਰੀ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਕਿਸੇ ਵੀ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਅਤੇ ਜਿਨ੍ਹਾਂ ਕਿਸਾਨਾਂ ਦੇ ਖਿਲਾਫ ਜਾਰੀ  ਵਾਰੰਟਾਂ ਨੂੰ ਛੇਤੀ ਹੀ ਰੱਦ ਕੀਤਾ ਜਾਵੇਗਾ।

    ਕਰਜ਼ ਮੁਆਫੀ ਬਾਰੇ ਕੀ ਬੋਲੇ ਚੀਮਾ

    ਜਦੋਂ ਹਰਪਾਲ ਚੀਮਾ ਤੋਂ ਕਿਸਾਨਾਂ ਦੇ ਕਰਜ਼ ਮੁਆਫੀ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਰਜ਼ ਮੁਆਫੀ ਦਾ ਵਾਅਦਾ ਕਾਂਗਰਸ ਨੇ ਵੀ ਕੀਤਾ ਸੀ ਪਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ, ਸਗੋਂ ਜਾਂਦਿਆ ਹੋਏ ਵੀ ਕਿਸਾਨਾਂ  ਖਿਲਾਫ ਵਾਰੰਟ ਕੱਢ ਕੇ ਗਈ।  ਚੀਮਾ ਨੇ ਕਿਹਾ ਕਿ ਇਨ੍ਹਾਂ ਵਾਰੰਟ ਨੂੰ ਛੇਤੀ ਰੱਦ ਕੀਤਾ ਜਾਵੇਗਾ।
    Published by:Ashish Sharma
    First published: