ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ

News18 Punjab
Updated: August 19, 2019, 8:29 PM IST
share image
ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ

  • Share this:
  • Facebook share img
  • Twitter share img
  • Linkedin share img
ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਦੂਜੇ ਪਾਸੇ ਭਾਖੜਾ ਵਿਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਸੋਮਵਾਰ ਨੂੰ ਦੁਪਹਿਰ ਸਮੇਂ ਵੀ ਇੱਕ ਵਾਰ ਫਿਰ ਤੋਂ ਡੈਮ ਵਿਚੋਂ ਪਾਣੀ ਛੱਡਿਆ ਗਿਆ।

40 ਹਜ਼ਾਰ ਕਿਊਸਿਕ ਪਾਣੀ ਡੈਮ ਵੱਲੋਂ ਫਲੱਡ ਗੇਟਾਂ ਦੇ ਜ਼ਰੀਏ ਰਿਲੀਜ਼ ਕੀਤਾ ਗਿਆ। ਦੱਸ ਦਈਏ ਕਿ ਡੈਮ ਦੀ ਸਮਰੱਥਾ 1680 ਫੁੱਟ ਹੈ, ਜਦੋਂ ਕਿ ਇੱਥੇ ਪਾਣੀ 1681 ਫੁੱਟ ਤੋਂ ਪਾਰ ਪਹੁੰਚ ਗਿਆ ਸੀ, ਜਿਸ ਦੀ ਵਜ੍ਹਾ ਕਰਕੇ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਅਤੇ 40 ਹਜ਼ਾਰ ਕਿਊਸਿਕ ਪਾਣੀ ਵਹਾਇਆ ਗਿਆ।

ਡੈਮ ਵਿਚ ਹੁਣ ਤੱਕ 3 ਲੱਖ 19 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਹੋ ਚੁੱਕੀ ਹੈ। ਇੱਥੇ ਇਹ ਦੱਸਣਾ ਵੀ ਅਹਿਮ ਹੈ ਕਿ ਸਾਲ 1988 ਆਏ ਹੜ੍ਹ ਦੌਰਾਨ 3 ਲੱਖ 18 ਹਜ਼ਾਰ ਕਿਊਸਿਕ ਪਾਣੀ ਆਇਆ ਸੀ। ਸ਼ੁੱਕਰਵਾਰ ਤੋਂ ਲਗਾਤਾਰ ਡੈਮ ਵਿਚੋਂ ਪਾਣੀ ਛੱਡਿਆ ਜਾ ਰਿਹਾ, ਜਿਸ ਕਰਕੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਉਧਰ ਹਥਨੀ ਕੁੰਡ ਬੈਰਾਜ ਤੋਂ ਵੀ ਵੱਡੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ। ਹਥਨੀ ਕੁੰਡ ਬੈਰਾਜ ਤੋਂ 8 ਲੱਖ ਕਿਉਸਿਕ ਤੋਂ ਜਿਆਦਾ ਪਾਣੀ ਛੱਡਿਆ ਗਿਆ, ਜਿਸ ਨਾਲ ਯਮੁਨਾ ਦਾ ਪਾਣੀ ਦਾ ਪੱਧਰ ਵਧ ਗਿਆ ਹੈ।
 
First published: August 19, 2019
ਹੋਰ ਪੜ੍ਹੋ
ਅਗਲੀ ਖ਼ਬਰ