ਪੰਜਾਬ ਤੋਂ ਤੀਰਥ ਸਥਾਨਾਂ ਦਾ ਪਾਣੀ ਤੇ 13 ਹਜ਼ਾਰ ਪਿੰਡਾਂ ਦੀ ਮਿੱਟੀ ਜਾਵੇਗੀ ਅਯੁੱਧਿਆ

News18 Punjabi | News18 Punjab
Updated: July 31, 2020, 3:06 PM IST
share image
ਪੰਜਾਬ ਤੋਂ ਤੀਰਥ ਸਥਾਨਾਂ ਦਾ ਪਾਣੀ ਤੇ 13 ਹਜ਼ਾਰ ਪਿੰਡਾਂ ਦੀ ਮਿੱਟੀ ਜਾਵੇਗੀ ਅਯੁੱਧਿਆ

  • Share this:
  • Facebook share img
  • Twitter share img
  • Linkedin share img
ਸ਼੍ਰੀ ਰਾਮ ਮੰਦਿਰ ਨਿਰਮਾਣ ਲਈ ਪੰਜਾਬ ਦੇ 55 ਤੀਰਥ ਤੇ ਸ਼ਹੀਦੀ ਸਥਾਨਾਂ ਦੀ ਮਿੱਟੀ ਅਤੇ ਤਿੰਨ ਦਰਿਆਵਾਂ ਦਾ ਪਾਣੀ ਅਯੁੱਧਿਆ ਪਹੁੰਚਾਇਆ ਜਾਵੇਗਾ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮਿੱਟੀ ਅਤੇ ਜਲ ਇਕੱਤਰ ਕੀਤਾ ਹੈ। ਤਿੰਨ ਅਗਸਤ ਤਕ ਇਸਨੂੰ ਅਯੁੱਧਿਆ ਪਹੁੰਚਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸੂਬੇ ਦੇ 13 ਹਜ਼ਾਰ ਪਿੰਡਾਂ ਦੀ ਮਿੱਟੀ ਵੀ ਅਯੁੱਧਿਆ ਜਾਵੇਗੀ। ਆਰਐੱਸਐੱਸ ਦੇ ਪ੍ਰਾਂਤ ਪ੍ਰਚਾਰਕ ਪ੍ਰਮੋਦ ਕੁਮਾਰ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਸੰਤੋਸ਼ ਗੁਪਤਾ ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਤੀਰਥ, ਜੱਲਿਆਂਵਾਲਾ ਬਾਗ, ਦੇਵੀ ਤਲਾਬ ਮੰਦਿਰ ਜਲੰਧਰ, ਸ੍ਰੀ ਭੈਣੀ ਸਾਹਿਬ ਲੁਧਿਆਣਾ, ਖਟਕੜ ਕਲਾਂ ਨਵਾਂਸ਼ਹਿਰ, ਨੌਘਰਾ ਲੁਧਿਆਣਾ, ਸ੍ਰੀ ਵਾਲਮੀਕਿ ਤੀਰਥ ਸਮੇਤ ਵੱਖ-ਵੱਖ ਧਾਰਮਿਕ ਤੇ ਸ਼ਹੀਦੀ ਥਾਵਾਂ ਤੋਂ ਮਿੱਟੀ ਅਤੇ ਜਲ ਲੈਣ ਤੋਂ ਇਲਾਵਾ ਪੰਜਾਬ ਦੇ ਤਿੰਨਾਂ ਦਰਿਆਵਾਂ ਸਤਲੁਜ, ਬਿਆਸ ਅਤੇ ਰਾਵੀ ਦਾ ਜਲ ਇਕੱਤਰ ਕੀਤਾ ਗਿਆ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਸੰਤੋਸ਼ ਗੁਪਤਾ ਅਤੇ ਕੇਂਦਰੀ ਸੰਤ ਮਾਰਗ ਦਰਸ਼ਨ ਮੰਡਲ ਦੇ ਮੈਂਬਰ ਸਵਾਮੀ ਅਤੁਲ ਕ੍ਰਿਸ਼ਣ ਨੇ ਕਿਹਾ ਕਿ ਸ੍ਰੀ ਰਾਮ ਮੰਦਿਰ ਨਿਰਮਾਣ ਲਈ ਪੈਸਿਆਂ ਦੀ ਕਮੀ ਨਹੀਂ ਹੈ ਪਰ ਮੰਦਿਰ ਦੇ ਨਾਲ ਲੋਕ ਭਾਵਨਾਤਮਕ ਰੂਪ ਨਾਲ ਜੁੜਣ ਇਸ ਲਈ ਆਰਐੱਸਐੱਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇਸ਼ ਦੇ 10 ਕਰੋੜ ਪਰਿਵਾਰਾਂ ਦੇ 50 ਕਰੋੜ ਲੋਕਾਂ ਤੋਂ ਸਵਾ ਰੁਪਏ ਦਾ ਅੰਸ਼ਦਾਨ ਮੰਗਣਗੇ। ਮੰਦਿਰ ਕਿਸੇ ਧਰਮ ਜਾਂ ਸਿਆਸੀ ਦਲ ਦਾ ਨਹੀਂ ਹੈ। ਕਾਂਗਰਸ ਨੇਤਾ ਵੀ ਅਸਿੱਧੇ ਰੂਪ ਵਿਚ ਅੰਸ਼ਦਾਨ ਦੇ ਰਹੇ ਹਨ।
Published by: Abhishek Bhardwaj
First published: July 31, 2020, 3:06 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading