ਪੰਜਾਬ 'ਚ ਨਦੀਆਂ ਦੇ ਪ੍ਰਦੂਸ਼ਣ ਦਾ ਮਾਮਲਾ, NGT ਵੱਲੋਂ ਬਣਾਈ ਗਈ SIT

ਫੈਕਟਰੀਆਂ ਦਾ 20 ਫੀਸਦੀ ਕੰਮ ਘਟਾਉਣ ਦੀ ਵੀ ਸਿਫਾਰਿਸ਼ ਫੈਕਟਰੀਆਂ ਦੀ ਪਰਮੀਸ਼ਨ ਵੀ ਰੱਦ ਕਰਨ ਦੀ ਕੀਤੀ ਸਿਫਾਰਿਸ਼ ਨਦੀਆਂ ਦੇ ਪ੍ਰਦੂਸ਼ਣ 'ਤੇ ਬਣਾਈ ਗਈ ਹੈ SIT ਫਿਲਹਾਲ ਰਿਪੋਰਟ ਤੇ NGT ਦਾ ਫੈਸਲਾ ਆਉਣਾ ਬਾਕੀ  ਹੈ।

ਪੰਜਾਬ 'ਚ ਨਦੀਆਂ ਦੇ ਪ੍ਰਦੂਸ਼ਣ ਦਾ ਮਾਮਲਾ, NGT ਵੱਲੋਂ ਬਣਾਈ ਗਈ SIT

  • Share this:
ਪੰਜਾਬ ਦੇ ਪਾਣੀਆਂ ਦੇ ਪ੍ਰਦੂਸ਼ਣ ਦੇ ਮਾਮਲੇ ਤੇ ਲੁਧਿਆਣਾ ਦੀਆਂ ਤਿੰਨ ਟੈਕਸਟਾਈਲ ਫੈਕਟਰੀਆਂ ਨੂੰ ਭਾਰੀ ਜੁਰਮਾਨਾ ਲੱਗ ਸਕਦਾ ਹੈ। NGT ਵੱਲੋਂ ਬਣਾਈ ਗਈ SIT ਨੇ ਆਪਣੀ ਰਿਪੋਰਟ ਵਿੱਚ ਇਨ੍ਹਾਂ ਫੈਕਟਰੀਆਂ ਨੂੰ ਭਾਰੀ ਜੁਰਮਾਨਾ ਲਾਉਣ ਦੀ ਸਿਫਾਰਿਸ਼ ਕੀਤੀ ਹੈ।  ਰਿਪੋਰਟ ਵਿੱਚ ਫੈਕਟਰੀਆਂ ਦਾ ਕੰਮ 20 ਫੀਸਦੀ ਘਟਾਉਣ ਤੇ ਇਨ੍ਹਾਂ ਫੈਕਟਰੀਆਂ ਨੂੰ ਪਾਣੀ ਬਾਰੇ ਦਿੱਤੀ ਗਈ ਮਨਜ਼ੂਰੀ ਵੀ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਫਿਲਹਾਲ ਰਿਪੋਰਟ ਤੇ ਐਨਜੀਟੀ ਦਾ ਫੈਸਲਾ ਆਉਣਾ ਬਾਕੀ ਹੈ।

ਦੱਸ ਦਈਏ ਕਿ ਸਤਲੁਜ ਦਰਿਆ ਵਿੱਚ ਮੱਛੀਆਂ ਦੇ ਮਰਨ ਤੋਂ ਬਾਅਦ ਪਾਣੀਆਂ ਦੇ ਪ੍ਰਦੂਸ਼ਣ ਦਾ ਮਾਮਲਾ ਗਰਮਾ ਗਿਆ ਸੀ,  ਜਿਸ ਤੋਂ ਬਾਅਦ ਜਲ ਪ੍ਰਦੂਸ਼ਣ ਤੇ ਐਨਜੀਟੀ ਨੇ ਐਸਆਈਟੀ ਗਠਿਤ ਕੀਤੀ ਸੀ, ਜਿਸ ਵਿੱਚ ਵਾਤਾਵਰਨ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਵੀ ਸ਼ਾਮਲ ਹਨ। ਇਹ ਐਸਆਈਟੀ ਪਾਣੀਆਂ ਦੇ ਪ੍ਰਦੂਸ਼ਣ ਮਾਮਲੇ ਤੇ  ਜਾਂਚ ਕਰ ਰਹੀ ਹੈ।
Published by:Ashish Sharma
First published: