Home /News /punjab /

ਅਸੀਂ ਕਿਸਾਨਾਂ ਤੋਂ ਮੁਆਫੀ ਮੰਗ ਲਈ ਤੇ ਕਾਨੂੰਨ ਵੀ ਵਾਪਸ ਲੈ ਲਏ, ਹੁਣ ਕਾਂਗਰਸ ਸਿੱਖਾਂ ਤੋਂ ਮੁਆਫੀ ਮੰਗੇਗੀ: ਗਰੇਵਾਲ

ਅਸੀਂ ਕਿਸਾਨਾਂ ਤੋਂ ਮੁਆਫੀ ਮੰਗ ਲਈ ਤੇ ਕਾਨੂੰਨ ਵੀ ਵਾਪਸ ਲੈ ਲਏ, ਹੁਣ ਕਾਂਗਰਸ ਸਿੱਖਾਂ ਤੋਂ ਮੁਆਫੀ ਮੰਗੇਗੀ: ਗਰੇਵਾਲ

 ਪ੍ਰਧਾਨ ਮੰਤਰੀ ਤਾਂ ਕਿਸਾਨ ਪੱਖੀ ਹਨ, ਉਨ੍ਹਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ:ਗਰੇਵਾਲ ( ਫਾਈਲ ਫੋਟੋ)

ਪ੍ਰਧਾਨ ਮੰਤਰੀ ਤਾਂ ਕਿਸਾਨ ਪੱਖੀ ਹਨ, ਉਨ੍ਹਾਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ:ਗਰੇਵਾਲ ( ਫਾਈਲ ਫੋਟੋ)

  • Share this:

    ਪੰਜਾਬ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ ਤੇ ਕਾਨੂੰਨ ਵੀ ਵਾਪਸ ਲੈ ਲਏ ਹਨ, ਪ੍ਰਧਾਨ ਮੰਤਰੀ ਨੇ ਵੀ ਆਖ ਦਿੱਤਾ ਹੈ। ਹੁਣ ਕਾਂਗਰਸ ਅਕਾਲ ਤਖਤ ਨੂੰ ਢਹਿ ਢੇਰੀ ਕਰਨ ਅਤੇ 1984 ਦੀ ਨਸਲਕੁਸ਼ੀ ਲਈ ਮੁਆਫੀ ਮੰਗੇਗੀ।

    ਉਨ੍ਹਾਂ ਕਿਹਾ ਕਿ ਨਸਲਕੁਸ਼ੀ ਕਰਨ ਵਾਲੇ ਕਾਂਗਰਸੀਆਂ ਨੂੰ ਵੱਡੇ ਅਹੁਦੇ ਬਖਸ਼ੇ ਜਾ ਰਹੇ ਹਨ, ਪਰ ਸਿੱਧੂ ਨੇ ਇਸ ਬਾਰੇ ਕਦੇ ਆਵਾਜ਼ ਨਹੀਂ ਉਠਾਈ, ਕੀ ਹੁਣ ਸਿੱਧੂ ਸਣੇ ਕਾਂਗਰਸੀ ਇਸ ਗੱਲ ਲਈ ਮੁਆਫੀ ਮੰਗਣਗੇ?

    ਗਰੇਵਾਲ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਵਿਚ ਹੋਏ ਨਿੱਘੇ ਸਵਾਗਤ ਤੇ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਇਨਰਾਨ ਖਾਨ ਨੂੰ ਵੱਡਾ ਭਰਾ ਕਹਿਣ ਉਤੇ ਸਵਾਲ ਖੜੇ ਕੀਤੇ ਹਨ।

    ਉਨ੍ਹਾਂ ਕਿਹਾ ਕਿ ਅਸੀਂ ਵੀ ਇਕ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਗਏ ਸੀ, ਸਾਡੇ ਲਈ ਕੋਈ ਉਥੇ ਨਹੀਂ ਆਇਆ। ਸਿੱਧੂ ਦਾ ਪਰੋਟੋਕੋਲ ਮੁਤਾਬਕ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪਾਕਿਸਤਾਨ ਨਾਲ ਰਿਸ਼ਤੇ ਸਾਫ ਹੁੰਦੇ ਨਜ਼ਰ ਆ ਰਹੇ ਹਨ।


    ਉਨ੍ਹਾਂ ਕਿਹਾ ਕਿ ਹੁਣ ਇਹ ਸਮਝ ਆਉਂਦਾ ਹੈ ਕਿ ਇਨ੍ਹਾਂ ਦੇ ਦੁਹਰੇ ਚਿਹਰੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ ਤੇ ਕਾਨੂੰਨ ਵੀ ਵਾਪਸ ਲੈ ਲਏ ਹਨ, ਪ੍ਰਧਾਨ ਮੰਤਰੀ ਨੇ ਵੀ ਆਖ ਦਿੱਤੀ ਹੈ। ਹੁਣ ਸਿੱਧੂ ਸਣੇ ਕਾਂਗਰਸੀ ਮੁਆਫੀ ਮੰਗਣਗੇ?

    ਉਨ੍ਹਾਂ ਕਿਹਾ ਕਿ ਜਦੋਂ ਮੈਂ ਕਰਤਾਰਪੁਰ ਸਾਹਿਬ ਗਿਆ ਤਾਂ ISI ਦੇ ਏਜੰਟ ਬਹੁਤ ਖੁਸ਼ ਸੀ ਤੇ ਪੁੱਛ ਰਹੇ ਸੀ ਕਿ ਸਿੱਧੂ ਸਾਬ ਆ ਰਹੇ ਨੇ, ਸਾਨੂੰ ਸਮਝ ਨਹੀਂ ਆਇਆ ਕਿ ਇਹ ਖੁਸ਼ੀ ਕਿਉਂ ਹੋ ਰਹੀ ਸੀ।

    Published by:Gurwinder Singh
    First published:

    Tags: Punjab BJP