• Home
  • »
  • News
  • »
  • punjab
  • »
  • WE WILL DEVELOP MORE IF GIVEN ANOTHER CHANCE SAID CM CHANNI

ਜੇ ਦੁਬਾਰਾ ਮੌਕਾ ਮਿਲਿਆ ਤਾਂ ਹੋਰ ਵੀ ਵਧੇਰੇ ਵਿਕਾਸ ਕਰਾਂਗੇ: ਚੰਨੀ

ਉਨ੍ਹਾਂ ਕਿਹਾ ਕਿ ਬਾਦਲ, ਕੈਪਟਨ ਅਤੇ ਕੇਜਰੀਵਾਲ ਸਾਰੇ ਰਲ ਕੇ ਉਨ੍ਹਾਂ ਨੂੰ ਦੱਬਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਹਾਸਲ ਹੈ ਤੇ ਹੌਸਲੇ ਬੁਲੰਦ ਹਨ।

ਜੇ ਦੁਬਾਰਾ ਮੌਕਾ ਮਿਲਿਆ ਤਾਂ ਹੋਰ ਵੀ ਵਧੇਰੇ ਵਿਕਾਸ ਕਰਾਂਗੇ: ਚੰਨੀ (ਫਾਇਲ ਫੋਟੋ)

  • Share this:
    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਂਗਣਵਾੜੀ ਵਰਕਰ, ਆਸ਼ਾ ਵਰਕਰ, ਮਿੱਡ-ਡੇਅ ਮੀਲ ਕੁੱਕ ਆਦਿ ਦੀਆਂ ਤਨਖਾਹਾਂ ’ਚ ਵਾਧੇ ਸਮੇਤ ਆਪਣੇ 111 ਦਿਨ ਦੇ ਕਾਰਜਕਾਲ ਦੀ ਪ੍ਰਾਪਤੀਆਂ ਗਿਣਵਾਈਆਂ।

    ਉਨ੍ਹਾਂ ਕਿਹਾ ਕਿ ਦੁਬਾਰਾ ਮੌਕਾ ਮਿਲਣ ’ਤੇ ਉਹ ਪੰਜਾਬ ਦਾ ਹੋਰ ਵਧੇਰੇ ਵਿਕਸ ਕਰਨਗੇ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਪੰਜਾਬੀਆਂ ਨੂੰ ਸਸਤੀ ਬਿਜਲੀ, ਪਾਣੀ ਅਤੇ ਡੀਜ਼ਲ-ਪੈਟਰੋਲ ਮੁਹੱਈਆ ਕਰਵਾਇਆ ਹੈ।

    ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਸੂਬੇ ਦੇ ਵਿਕਾਸ ਅਤੇ ਭਲਾਈ ਲਈ ਦਿਨ-ਰਾਤ ਮਿਹਨਤ ਕਰਦਿਆਂ ਕਈ ਅਹਿਮ ਫੈਸਲੇ ਲਏ ਹਨ।

    ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਦੋਹਾਂ ਨੂੰ ਗੈਰ-ਸੰਜੀਦਾ ਆਗੂ ਕਰਾਰ ਦਿੰਦਿਆਂ ਚੰਨੀ ਨੇ ਕਿਹਾ ਕਿ ਦੋਵੇਂ ਸੰਜੀਦਾ ਰਾਜਨੀਤੀ ਵਿੱਚ ਦਿਲਚਸਪੀ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਵਿਰੋਧੀ ਉਨ੍ਹਾਂ ਨੂੰ ਬਾਦਲਾਂ ਨਾਲ ਮਿਲਿਆ ਦੱਸਦੇ ਸਨ ਅਤੇ ਕਹਿੰਦੇ ਸਨ ਕਿ ਮਜੀਠੀਆ ਖ਼ਿਲਾਫ਼ ਕੇਸ ਹਲਕਾ ਬਣਾਇਆ ਗਿਆ ਹੈ ਪਰ ਅੱਜ ਉਸ ਦੀ ਜ਼ਮਾਨਤ ਹਾਈ ਕੋਰਟ ’ਚੋਂ ਰੱਦ ਹੋਣ ’ਤੇ ਕਾਂਗਰਸ ਦੀ ਕਾਰਵਾਈ ’ਤੇ ਮੋਹਰ ਲੱਗ ਗਈ ਹੈ।

    ਉਨ੍ਹਾਂ ਕਿਹਾ ਕਿ ਬਾਦਲ, ਕੈਪਟਨ ਅਤੇ ਕੇਜਰੀਵਾਲ ਸਾਰੇ ਰਲ ਕੇ ਉਨ੍ਹਾਂ ਨੂੰ ਦੱਬਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਹਾਸਲ ਹੈ ਤੇ ਹੌਸਲੇ ਬੁਲੰਦ ਹਨ।
    Published by:Gurwinder Singh
    First published: