• Home
  • »
  • News
  • »
  • punjab
  • »
  • WE WILL FORM AN ALLIANCE WITH A PARTY THAT CARES ABOUT PUNJAB PUNJABI AND PUNJABIYAT SAID BAINS

ਉਸ ਪਾਰਟੀ ਨਾਲ ਗੱਠਜੋੜ ਕਰਾਂਗੇ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਭਲਾ ਸੋਚੇਗੀ: ਬੈਂਸ

ਉਸ ਪਾਰਟੀ ਨਾਲ ਗੱਠਜੋੜ ਬਾਰੇ ਸੋਚਾਂਗੇ ਜੋ ਪੰਜਾਬ, ਪੰਜਾਬੀਅਤ ਦਾ ਭਲੇ ਸੋਚੇਗੀ: ਬੈਂਸ (file photo)

  • Share this:
    ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰੋਜ਼ਾਨਾ ਬਦਲ ਰਹੇ ਸਮੀਕਰਨਾਂ ਵਿਚਾਲੇ ਹੁਣ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੇ ਗੱਠਜੋੜ ਕਰਕੇ ਚੋਣ ਮੈਦਾਨ ਵਿਚ ਉਤਰਨ ਦਾ ਮਨ ਬਣਾ ਲਿਆ ਹੈ। ਬੈਂਸ ਭਰਾ ਕਿਸ ਪਾਰਟੀ ਨਾਲ ਗੱਠਜੋੜ ਕਰਨਗੇ, ਇਸ ਬਾਰੇ ਨਹੀਂ ਦੱਸਿਆ ਗਿਆ ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ 'ਸਾਡਾ ਹਰ ਫੈਸਲਾ ਪੰਜਾਬ ਦੇ ਭਲੇ ਲਈ ਹੋਵੇਗਾ।'

    ਆਪਣੇ ਟਵਿੱਟਰ ਖਾਤੇ ਉਤੇ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਹੈ- 'ਸਾਡਾ ਹਰ ਕਦਮ ਪੰਜਾਬ ਦੀ ਬਿਹਤਰੀ ਲਈ ਉੱਠੇਗਾ, ਸਾਡਾ ਪਹਿਲਾ ਮਕਸਦ ਪੰਜਾਬ ਦੀ ਖ਼ੁਸ਼ਹਾਲੀ ਹੈ, ਅਸੀਂ ਉਸ ਪਾਰਟੀ ਨਾਲ ਗਠਜੋੜ ਬਾਰੇ ਸੋਚਾਂਗੇ, ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਬਾਰੇ ਸੋਚੇਗੀ।


    ਦੱਸ ਦਈਏ ਕਿ ਬੈਂਸ ਭਰਾਵਾਂ ਦੇ ਭਾਜਪਾ ਦੇ ਨਾਲ ਗਠਜੋੜ ਨੂੰ ਲੈ ਕੇ ਚਰਚੇ ਹਨ। ਜ਼ਿਕਰਯੋਗ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਸਾਊਥ ਤੇ ਆਤਮਨਗਰ ਹਲਕਿਆਂ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਜਿੱਤੀ ਸੀ।

    2016 ਵਿਚ ਉਨ੍ਹਾਂ ਨੇ ਪਾਰਟੀ ਦਾ ਗਠਨ ਕੀਤਾ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰ ਕੇ ਪੰਜ ਸੀਟਾਂ ’ਤੇ ਲੜੀਆਂ ਸਨ।
    Published by:Gurwinder Singh
    First published:
    Advertisement
    Advertisement