ਚੰਡੀਗੜ੍ਹ: News18 Mega Show Live: ਨਿਊਜ਼18 ਦੇ ਮੈਗਾ ਸ਼ੋਅ ਵਿੱਚ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ (AAP) ਦੇ ਸਿਹਤ ਮੰਤਰੀ ਮੰਤਰੀ ਚੇਤਨ ਸਿੰਘ ਜੋੜਾਮਾਜਰਾ (chetan singh in News18 Mega Show live) ਨੇ ਕਿਹਾ ਕਿ ਸਾਨੂੰ ਸਿਹਤ ਉਤੇ ਕੰਮ ਕਰਨ ਦੀ ਬਹੁਤ ਲੋੜ ਹੈ ਕਿ ਕਿਉਂਕਿ ਬਠਿੰਡਾ ਵਾਲੇ ਪਾਸੇ ਪਾਣੀ ਗੰਧਲਾ ਹੋ ਚੁੱਕਾ ਅਤੇ ਉਥੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਭ ਤੋਂ ਪਹਿਲਾਂ ਇਨ੍ਹਾਂ ਖੇਤਰਾਂ ਦੇ ਹਸਪਤਾਲਾਂ ਵਿੱਚ ਜਿਹੜੇ ਸਾਜੋ ਸਮਾਨ ਦੀ ਲੋੜ ਹੈ , ਉਹ ਘਾਟ ਪੂਰੀ ਕੀਤੀ ਜਾਵੇਗੀ। ਜੇ ਕਿਤੇ ਨਵੀਂ ਭਰਤੀ ਦੀ ਲੋੜ ਜਾਂ ਹਸਪਤਾਲ ਦੀ ਲੋੜ ਹੈ ਤਾਂ ਸੀਐਮ ਭਗਵੰਤ ਮਾਨ ਗੱਲ ਕਰਾਂਗੇ।
ਮੁਹੱਲਾ ਕਲੀਨਿਕ ਬਾਰੇ ਗੱਲਬਾਤ ਕਰਦਾ ਸ. ਜੋੜਾਮਾਜਰਾ ਨੇ ਦੱਸਿਆ ਕਿ 15 ਅਗਸਤ ਨੂੰ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਹੋਵੇਗੀ। ਸਭ ਤੋਂ ਪਹਿਲਾਂ 75 ਮੁਹੱਲਾ ਕਲੀਨਿਕ ਖੋਲਾਂਗੇ ਉਸ ਨਾਲ ਸਰਕਾਰੀ ਹਸਪਤਾਲਾਂ ਵਿੱਚ ਪੈਂਦੀ ਭੀੜ ਤੋਂ ਕਾਫੀ ਛੁਟਕਾਰਾ ਮਿਲੇਗਾ।
ਇਸ ਤੋਂ ਪਹਿਲਾਂ ਨਿਊਜ਼18 ਦੇ ਮੈਗਾ ਸ਼ੋਅ ਵਿੱਚ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ (AAP) ਦੀ ਨਵੀਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann in News18 Mega Show live) ਨੇ ਗੱਲਬਾਤ ਕੌਰਾਨ ਕਿਹਾ ਹੈ ਕਿ ਉਹ ਆਪਣੀ ਜ਼ਿਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਖਰੜ ਹਲਕੇ ਲਈ ਜੀ ਜਾਨ ਲਾ ਕੇ ਕੰਮ ਕਰੇਗੀ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਤੋਂ ਪਹਿਲਾਂ ਖਰੜ ਹਲਕੇ ਦੇ ਲੋਕਾਂ ਦੀ ਪ੍ਰਾਪਤੀ ਹੈ ਕਿ ਮੈਨੂੰ ਵੋਟਾਂ ਪਾ ਕੇ ਚੁਣਿਆ ਅਤੇ ਇਸ ਯੋਗ ਬਣਾਇਆ ਕਿ ਮੈਂ ਵਿਧਾਨ ਸਭਾ 'ਚ ਉਨ੍ਹਾਂ ਦੀ ਨੁਮਾਇੰਦਗੀ ਕਰ ਸਕਾਂ। ਉਨ੍ਹਾਂ ਕਿਹਾ ਕਿ ਹੁਣ ਇਹ ਜਿੰਮੇਵਾਰੀ ਸਾਡੀ ਹੈ ਕਿ ਅਸੀਂ ਕੰਮ ਕਿਵੇਂ ਕਰਨਾ ਹੈ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਖਰੜ ਵਿੱਚ ਚੰਗਾ ਹਲਕਾ ਬਣਾਉਣ ਦੀਆਂ ਗੱਲਾਂ ਕੀਤੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਲੲ ਦਿਨ ਰਾਤ ਮਿਹਨਤ ਕਰਕੇ ਜੀ ਜਾਨ ਲਗਾ ਦੇਵਾਂਗੀ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann Cabinet, Health