Home /News /punjab /

ਬੀਜੇਪੀ 117 ਸੀਟਾਂ 'ਤੇ ਲੜੇਗੀ ਚੋਣ, ਮਾਫੀਆ ਤੋਂ ਮੁਕਤ ਪੰਜਾਬ ਬਣਾਵਾਂਗੇ ਖੁਸ਼ਹਾਲ : ਗਜੇਂਦਰ ਸਿੰਘ ਸ਼ੇਖਾਵਤ

ਬੀਜੇਪੀ 117 ਸੀਟਾਂ 'ਤੇ ਲੜੇਗੀ ਚੋਣ, ਮਾਫੀਆ ਤੋਂ ਮੁਕਤ ਪੰਜਾਬ ਬਣਾਵਾਂਗੇ ਖੁਸ਼ਹਾਲ : ਗਜੇਂਦਰ ਸਿੰਘ ਸ਼ੇਖਾਵਤ

 ਬੀਜੇਪੀ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਕਿ ਹਰ ਪੈਲੇਸ ਵਿਚ ਬੀਜੇਪੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ

ਬੀਜੇਪੀ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਕਿ ਹਰ ਪੈਲੇਸ ਵਿਚ ਬੀਜੇਪੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ

Punjab Election 2022, : ਪੰਜਾਬ ਨੂੰ ਹਰ ਤਰ੍ਹਾਂ ਦੇ ਮਾਫੀਆ ਤੋਂ ਮੁਕਤ ਕਰਵਾ ਕੇ ਖੁਸ਼ਹਾਲ ਪੰਜਾਬ ਬਣਾਵਾਂਗੇ - ਗਜੇਂਦਰ ਸਿੰਘ ਸ਼ੇਖਾਵਤ- ਕਾਂਗਰਸ ਨੇ ਸਿਰਫ਼ ਵੋਟ ਹਾਸਲ ਕਰਨ ਲਈ ਹੀ ਝੂਠੇ ਵਾਅਦੇ ਕੀਤੇ ਸੀ।

 • Share this:
  ਅਸ਼ਫਾਕ ਢੁੱਡੀ

  ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗੁਲ ਵੱਜ ਚੁੱਕਿਆ ਹੈ ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੁਆਰਾ ਲਗਾਤਾਰ ਆਪਣੀ ਜਿੱਤ ਨੂੰ ਲੈ ਕੇ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ,ਇਸੇ ਨੂੰ ਲੈ ਕੇ 5 ਜਨਵਰੀ 2022 ਨੂੰ ਫ਼ਿਰੋਜ਼ਪੁਰ ਵਿਖੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੁਆਰਾ ਇਕ ਵੱਡੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ 500 ਬੈੱਡ ਦੇ ਹਸਪਤਾਲ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਜਿਸਦੇ ਬਾਅਦ ਬੀਜੇਪੀ ਦੁਆਰਾ ਪੰਜਾਬ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ, ਉਸ ਦੀਆਂ ਬੀਤੇ ਕਈ ਦਿਨਾਂ ਤੋਂ ਤਿਆਰੀਆਂ ਜੋਰਾਂ-ਸ਼ੋਰਾਂ ਤੇ ਚੱਲ ਰਹੀਆਂ ਹਨ।

  ਇਸੇ ਲੜੀ ਦੇ ਤਹਿਤ ਐਂਤਵਾਰ ਦੇਰ ਸ਼ਾਮ ਬੀਜੇਪੀ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਸਥਿਤ ਕਿ ਹਰ ਪੈਲੇਸ ਵਿਚ ਬੀਜੇਪੀ ਵਰਕਰਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਅਤੇ ਉਨ੍ਹਾਂ ਨੂੰ 5 ਜਨਵਰੀ 2022 ਨੂੰ ਫਿਰੋਜਪੁਰ ਵਿੱਚ ਹੋਣ ਜਾ ਰਹੀ ਰੈਲੀ ਨੂੰ ਲੈ ਕੇ ਬੀਜੇਪੀ ਵਰਕਰਾਂ ਲਾਮਬੰਦ ਕੀਤਾ। ਇਸ ਦੌਰਾਨ ਬੀਜੇਪੀ ਦੇ ਕੇਂਦਰੀ ਮੰਤਰੀ ਸਿਖਾਵਤ ਨੇ ਕਿਹਾ ਕੇ ਪੰਜਾਬ ਦੇ ਵਿੱਚ ਮਾਫ਼ਿਆ ਰਾਜ ਪੂਰੇ ਜ਼ੋਰਾਂ ਸ਼ੋਰਾਂ ਤੇ ਚਲ ਰਿਹਾ ਹੈ।

  ਉਨ੍ਹਾਂ ਕਿਹਾ ਕਿ ਮਾਫੀਆ ਰਾਜ ਨੂੰ ਰਾਜਨੀਤਿਕ ਲੋਕਾਂ ਨੇ ਆਸਰਾ ਤੇ ਸੁਰੱਖਿਅਤ ਕੀਤਾ ਹੈ ਜਿਸ ਦੇ ਤਹਿਤ ਮਾਫੀਆ ਰਾਜ ਵਧ-ਫੁਲ ਰਿਹਾ ਹੈ ਉਨ੍ਹਾਂ ਕਿਹਾ ਕਿ ਬੀਤੇ ਹੋਏ ਪੋਣੇ 5 ਸਾਲ ਵਿਚ ਕਾਂਗਰਸ ਨੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਨਾ ਹੀ ਕੋਈ ਵਿਕਾਸ ਕਾਰਜ ਕੀਤਾ ਹੈ ਅਤੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੇ ਸਿਰਫ ਲੋਕਾਂ ਨੂੰ ਝੂਠ ਬੋਲ ਕੇ ਹੀ ਵੋਟਾਂ ਹਾਸਲ ਕੀਤੀਆਂ।

  ਬੀਜੇਪੀ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅਕਾਲੀ ਦਲ ਤੇ ਵੀ ਤੰਗ ਕੱਸਿਆ ਕਿਹਾ ਕਿ ਪੰਜਾਬ ਵਿਚ ਹਿੰਦੂ ਭਾਈਚਾਰੇ ਅਤੇ 40 ਫੀਸਦੀ ਵੱਖ ਵੱਖ ਧਰਮਾਂ ਦੇ ਲੋਕ ਨੇ ਇਨ੍ਹਾਂ ਨੂੰ ਵੀ ਹੁਣ ਅਕਾਲੀ ਦਲ ਦੀ ਮਾਨਸਿਕਤਾ ਦੇ ਬਾਰੇ ਪਤਾ ਚਲ ਚੁੱਕਿਆ ਹੈ ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਆਉਣ ਤੇ ਰੇਤ ਮਾਫੀਆ ਕੇਬਲ ਮਾਫੀਆ ਟਰਾਂਸਪੋਰਟ ਮਾਫੀਆ ਅਤੇ ਡਰੱਗ ਮਾਫੀਆ ਆਦਿ ਨਾਲ ਜੁੜੇ ਹੋਏ ਜੋ ਵੀ ਲੋਕ ਨੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਤੇ ਨਕੇਲ ਪਾਈ ਜਾਵੇਗੀ ਅਤੇ ਪੰਜਾਬ ਨੂੰ ਮਾਫਿਆਂ ਰਾਜ ਤੋਂ ਮੁਕਤ ਕਰਵਾਇਆ ਜਾਵੇਗਾ ਅਤੇ ਫਿਰ ਤੋਂ ਖੁਸ਼ਹਾਲ ਪੰਜਾਬ ਬਣਾਇਆ ਜਾਵੇਗ।

  ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲ ਬਹੁਤ ਜ਼ਿਆਦਾ ਵਿਪਰੀਤ ਸਥਿਤੀਆਂ ਵਿਚ ਰਹਿਣ ਦੇ ਬਾਵਜੂਦ ਵੀ ਬੀਜੇਪੀ ਦੇ ਵਰਕਰ ਘਬਰਾਏ ਨਹੀਂ ਅਤੇ ਜੋਸ਼ ਦੇ ਨਾਲ ਪਾਰਟੀ ਦਾ ਸਾਥ ਦਿੱਤਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਵਿਕਾਸ ਦਾ ਕੰਮ ਰਹਿ ਗਿਆ ਹੈ। ਸਰਕਾਰ ਆਉਣ ਤੇ ਫਿਰ ਚਲਾਵਾਂਗੇ ਅਤੇ ਪੰਜਾਬ ਵਿਚ ਵਿਕਾਸ ਦੀ ਲਹਿਰ ਲਿਆਵਾਂਗੇ ਉਨ੍ਹਾਂ ਕਿਹਾ ਕੇ 70 ਸਾਲਾਂ ਦੌਰਾਨ ਕਿਸੇ ਵੀ ਪਾਰਟੀ ਨੇ ਐਮ ਐਸ ਪੀ ਨੂੰ ਲੈਕੇ ਕੋਈ ਗਰੰਟੀ ਨਹੀਂ ਦਿੱਤੀ ਪ੍ਰੰਤੂ ਮੋਦੀ ਸਰਕਾਰ ਨੇ MSP ਨੂੰ ਲੈ ਕੇ ਕਿਸਾਨਾਂ ਨੂੰ ਗਰੰਟੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਬੀ ਜੇ ਪੀ ਪੰਜਾਬ ਦੇ ਵਿਚ 117 ਸੀਟਾਂ ਉੱਪਰ ਚੋਣਾਂ ਲੜੇਗੀ ਅਤੇ ਚੋਣ ਜਿੱਤ ਕੇ ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਕਰੇਗੀ ਅਤੇ ਪੰਜਾਬ ਵਿਚ ਵਿਕਾਸ ਕਾਰਜ ਆਰੰਭੇ ਜਾਣਗੇ।
  Published by:Sukhwinder Singh
  First published:

  Tags: Assembly Elections 2022, Punjab BJP, Punjab Election 2022

  ਅਗਲੀ ਖਬਰ