Home /News /punjab /

ਬਾਦਲਾਂ ਤੋਂ ਪੰਜਾਬ ਨਾਲ ਕੀਤੇ ਹਰ ਧੋਖੇ ਦਾ ਹਿਸਾਬ ਲਵਾਂਗੇ : ਮੁੱਖ ਮੰਤਰੀ ਚੰਨੀ

ਬਾਦਲਾਂ ਤੋਂ ਪੰਜਾਬ ਨਾਲ ਕੀਤੇ ਹਰ ਧੋਖੇ ਦਾ ਹਿਸਾਬ ਲਵਾਂਗੇ : ਮੁੱਖ ਮੰਤਰੀ ਚੰਨੀ

ਬਾਦਲਾਂ ਤੋਂ ਪੰਜਾਬ ਨਾਲ ਕੀਤੇ ਹਰ ਧੋਖੇ ਦਾ ਹਿਸਾਬ ਲਵਾਂਗੇ : ਮੁੱਖ ਮੰਤਰੀ ਚੰਨੀ

ਬਾਦਲਾਂ ਤੋਂ ਪੰਜਾਬ ਨਾਲ ਕੀਤੇ ਹਰ ਧੋਖੇ ਦਾ ਹਿਸਾਬ ਲਵਾਂਗੇ : ਮੁੱਖ ਮੰਤਰੀ ਚੰਨੀ

ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਸਿਰਫ਼ ਗੱਲਾਂ ਦੇ ਬਣਾ ਰਹੀ ਹੈ ਕੜਾਹ

  • Share this:
ਆਸ਼ੀਸ਼  ਸ਼ਰਮਾ

ਬਰਨਾਲਾ ਹਲਕੇ ਵਿੱਚ ਅੱਜ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਮੈਰੀਲੈਂਡ ਪੈਲੇਸ ਪਹੁੰਚੇ ਪਹਿਲੀ ਵਾਰ ਹਲਕੇ ਦੇ ਲੋਕਾਂ ਦੇ ਰੂਬਰੂੂ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਆਮ ਆਦਮੀ ਪਾਰਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਵਾਲੇ ਕਹਿੰਦੇ ਸਨ ਕਿ ਇਹਨੇ ਕੀ ਕਰਨਾ ਹੈ। ਪ੍ਰੰਤੂ ਹੁਣ ਜਦੋਂ ਉਹਨਾਂ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਸੁਣਵਾਈ ਕਰਕੇ ਸਮੱਸਿਆਵਾਂ ਦੇ ਹੱਲ ਕੀਤੇ ਹਨ ਤਾਂ ਇਹ ਪਾਰਟੀਆਂ ਦੇ ਨੇਤਾ ਆਖ ਰਹੇ ਹਨ ਕਿ ਇਹਦਾ ਕੀ ਕਰਨਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਕੋੲ. ਵੀ ਬਸਿ਼ੰਦਾ ਆਪਣੀ ਸਮੱਸਿਆ ਲੈ ਕੇ ਮੈਨੂੰ ਕਿਸੇ ਵੀ ਸਮੇਂ ਮਿਲ ਸਕਦਾ ਹੈ।

ਮੁੱਖ ਮੰਤਰੀ ਚੰਨੀ ਨੇ ਵਿਰੋਧੀਆਂ ਵਲੋਂ ਸਿਰਫ਼ ਐਲਾਨ ਕਰਨ ਦੇ ਬਿਆਨਾਂ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਨੇ ਲੋਕਾਂ ਦੇ ਬਿਜਲੀ ਬਕਾਇਆ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਅਤੇ ਹੁਣ ਲੋੜਵੰਦ ਪਰਿਵਰਾਂ ਦੇ ਬਕਾਇਆ ਬਿੱਲ ਮੁਆਫ਼ ਹੋ ਕੇ ਆ ਰਹੇ ਹਨ। ਬਿੱਲ ਵਿੱਚ ਬਾਕਾਇਆ ਲਿਖਿਆ ਗਿਆ ਹੈ ਕਿ ਉਹਨਾਂ ਦਾ ਬਿੱਲ ਪੰਜਾਬ ਸਰਕਾਰ ਨੇ ਭਰ ਦਿੱਤਾ ਹੈ। ਪੈਟਰੋਲ ਡੀਜ਼ਲ ਦੇ ਰੇਟ ਘਟਾਏ ਤਾਂ ਪੰਜਾਬ ਵਿੱਚ ਸਭ ਨੂੰ ਸਸਤਾ ਪੈਟਰੋਲ 10 ਰੁਪਏ ਅਤੇ ਡੀਜ਼ਲ 5 ਰੁਪਏ ਸਸਤੀ ਮਿਲ ਰਿਹਾ ਹੈ। ਇਸੇ ਤਰ੍ਹਾਂ ਬਿਜਲੀ ਦੇ ਰੇਟ ਘੱਟ ਹੋ ਗਏ ਹਨ ਅਤੇ ਬਿੱਲ ਪਹਿਲਾਂ ਨਾਂਲੋਂ ਅੱਧੇ ਹੀ ਰਹਿ ਗਏ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਰੇਤੇ ਦੇ ਰੇਟ ਘਟਾਏ ਹਨ। ਹੁਣ ਆਉਣ ਵਾਲੇ ਸਮੇਂ ਵਿੱਚ ਕੇਬਲ ਦੇ ਰੇਟ ਵੀ ਪੰਜਾਬ ਸਰਕਾਰ ਘਟਾਊਣ ਜਾ ਰਹੀ ਹੈ, ਜਿਸ ਤੇ ਬਾਦਲਾਂ ਦੇ ਖਾਸਮ ਖਾਸ ਵਿਅਕਤੀ ਕਬਜ਼ਾ ਕਰੀ ਬੈਠੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਡਰਾਮੇਬਾਜ਼ ਪਾਰਟੀ ਹੈ। ਕੇਜਰੀਵਾਲ ਸਿਰਫ਼ ਗੱਲਾਂ ਦਾ ਕੜਾਹ ਬਣਾ ਰਹੇ ਹਨ। ਕੇਜਰੀਵਾਲ ਅਤੇ ਇਸਦੀ ਪਾਰਟੀ ਉਪਰ ਇਸੇ ਵਿਧਾਂਇਕਾਂ ਨੂੰ ਹੀ ਵਿਸ਼ਵਾਸ ਨਹੀਂ ਹੈ ਅਤੇ ਇਸਦੇ 11 ਵਿਧਾਇਕ ਪਾਰਟੀ ਛੱਡ ਚੁੱਕੇ ਹਨ ਅਤੇ ਪੰਜਾਬ ਦੇ ਲੋਕਾਂ ਇਹਨਾਂ ਉਪਰ ਕਿਸ ਤਰ੍ਹਾ ਵਿਸ਼ਵਾਸ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਖੇਤਾਂ ਲਈ ਬਿਜਲੀ ਸਬਸਿਡੀ ਦੇ ਰਹੀ ਹੈ, ਪ੍ਰੰਤੂ ਦਿੱਲੀ ਦੀ ਕੇਜਰੀਵਾਲ ਸਰਕਾਰ ਇੱਕ ਪੈਸਾ ਕਿਸਾਨਾਂ ਨੂੰ ਬਿਜਲੀ ਦੀ ਸਬਸਿਡੀ ਨਹੀਂ ਦੇ ਸਕੀ। ਕੇਜਰੀਵਾਲ ਖੁ਼ਦ ਪੰਜਾਬ ਤੇ ਕਬਜ਼ਾ ਕਰਨਾ ਚਾਹੰਦਾ ਹੈ, ਪ੍ਰਰ ਪੰਜਾਬ ਦੇ ਅਣਖੀ ਲੋਕ ਇਸਨੰ ਆਪਣੇ ਉਪਰ ਨਹੀਂ ਬੈਠਣ ਦੇਣਗੇ। ਪੰਜਾਬ ਦੇ ਲੋਕਾਂ ਨੇ ਤਾਂ ਮੁਗਲ ਅਤੇ ਅੰਗਰੇਜ਼ਾਂ ਨੂੰ ਆਪਣੇ ਉਪਰ ਰਾਜ ਨਹੀਂ ਕਰਨ ਤਾਂ ਇਹ ਕੀ ਚੀ਼ਜ ਹੈ।

ਮੁੱਖ ਮੰਤਰੀ ਚੰਨੀ ਨੇ ਬਾਦਲਾਂ ਤੇ ਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਨਾਲ ਨਾਲ ਬਾਦਲ ਪਰਿਵਾਰ ਸਿੱਖ ਪੰਥ ਨਾਲ ਵੀ ਧੋਖਾ ਕਰ ਰਹੇ ਹਨ। ਗੁਰੂ ਸਾਹਿਬ ਦੀਆਂ ਬੇਅਦਬੀ ਲਈ ਵੀ ਇਹ ਲੋਕ ਜਿੰਮੇਵਾਰ ਹਨ। ਪੰਜਾਬ ਵਿੱਚ ਸ਼ਰੇਆਮ ਨਸ਼ਾ ਵੇਚਿਆ। ਬੇਅਦਬੀ ਅਤੇ ਨਸਿ਼ਆਂ ਦਾ ਸਾਰਾ ਹਿਸਾਬ ਕੀਤਾ ਜਾਵੇਗਾ। ਖੇਤੀ ਕਾਨੂੰਨਾਂ ਲਈ ਵੀ ਬਾਦਲ ਪਰਿਵਾਰ ਜਿੰਮੇਵਾਰ ਹੈ।  ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਵਿੱਚ ਬੈਠ ਕੇ ਖੇਤੀ ਕਾਨੂੰਨ ਪਾਸ ਕਰਵਾਏ।  ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪ ਤੇ ਬਾਦਲਾਂ ਦੀਆਂ ਪੰਜਾਬ ਤੇ ਲੋਕ ਵਿਰੋਧੀ ਨੀਤੀਆਂ ਤੋਂ ਜਾਣੁੰ ਹੋ ਚੁੱਕੇ ਹਨ ਅਤੇ ਇਹਨਾਂ ਨੁੰ ਮੂੰਹ ਨਹੀਂ ਲਾਉਣਗੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਜਾ ਰਹੀ ਹੈ। ਇਸ ਦੌਰਾਨ ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਵੀਰ ਸਿੰਘ ਸਿੱਧੂ ਨੇ ਵੀ ਸੰਬੋਧਨ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਵੱਖ ਵੱਢ ਮੁੱਦਿਆ ਤੇ ਘੇਰਿਆ। ਇਸ ਮੌਕੇ ਮੁੱਖ ਮੰਤਰੀ ਸ.ਚਰਨਜੀਤ ਸਿੰਘ, ਵਿਧਾਇਕ ਬਲਵੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਮੁਹੰਮਦ ਸਦੀਕ ਦਾ ਕੇਵਲ ਸਿੰਘ ਢਿਲੋਂ ਵਲੋੱ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਚੇਅਰਮੈਨ ਜੀਵਨ ਬਾਂਸਲ, ਅਸ਼ੋਕ ਕੁਮਾਰ ਚੇਅਰਮੈਨ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਨਰਿੰਦਰ ਨੀਟਾ ਮੀਤ ਪ੍ਰਧਾਨ, ਹਰਦੀਪ ਸਿੰਘ ਸੋਢੀ, ਰਜਨੀਸ ਬਾਂਸਲ, ਸੁਖਜੀਤ ਕੌਰ ਸੁੱਖੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।

ਇਸਤੋਂ ਪਹਿਲਾਂ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗਰੀਬਾਂ ਦੇ ਮਸੀਹਾ, ਪੰਜਾਬ ਵਿੱਚੋਂ ਮਾਫ਼ੀਆ ਸਿਸਟਮ ਖ਼ਤਮ ਕਰਕੇ ਆਮ ਲੋਕਾਂ ਦਾ ਰਾਜ ਲਿਆਉਣ ਵਾਲੇ ਮੁੱਖ ਮੰਤਰੀ ਹਨ। ਪੰਜਾਬ ਨੂੰ ਇੱਕ ਜ਼ਮੀਨ ਨਾਲ ਜੁੜਿਆ ਮੁੱਖ ਮੰਤਰੀ ਮਿਲਿਆ ਹੈ, ਜਿਸਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਪਤਾ ਹੈ, ਇਸੇ ਕਰਕੇ ਹਰ ਵਰਗ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਰਿਹਾ ਹੈ।  ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਐਮਸੀ, ਨਗਰ ਕੌਂਸਲ ਦੀ ਪ੍ਰਧਾਨਗੀ, ਫ਼ਿਰ ਵਿਧਾਇਕ, ਵਿਰੋਧੀ ਧਿਰ ਦੇ ਨੇਤਾ ਤੋਂ ਬਾਅਦ ਕੈਬਨਿਟ ਮੰਤਰੀ ਅਤੇ ਹੁਣ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਕਾਂਗਰਸ ਪਾਰਟੀ ਵਿੱਚ ਹਰ ਵਰਕਰ ਦਾ ਮਾਣ ਸਨਮਾਨ ਬਹਾਲ ਰੱਖਿਆ ਜਾਂਦਾ ਹੈ। ਜਿਸਦੀ ਮੁੱਖ ਮੰਤਰੀ ਚੰਨੀ ਜੀ ਪ੍ਰਤੱਖ ਮਿਸ਼ਾਲ ਹਨ। ਜ਼ਮੀਨੀ ਪੱਧਰ ਨਾਲ ਜੁੜੇ ਹੋਣ ਕਰਕੇ ਮੁੱਖ ਮੰਤਰੀ ਚੰਨੀ ਜੀ ਵਲੋਂ ਪੰਜਾਬ ਦੀਆਂ ਜ਼ਮੀਨੀ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਭ ਤੋਂ ਵੱਡਾ ਫ਼ੈਸਲਾ ਬਿਜਲੀ, ਰੇਤੇ, ਟ੍ਰਾਂਸਪੋਰਟ, ਕੇਬਲ ਮਾਫ਼ੀਆ ਵਰਗੇ ਮਸਲਿਆਂ ਤੋਂ ਲੈ ਕੇ ਮਜ਼ਦੂਰਾਂ, ਕਿਸਾਨਾਂ, ਮੁਲਜ਼ਮਾਂ ਭਾਵ ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀ ਹਨ। ਕੇਵਲ ਢਿੱਲੋਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦਾ ਜੋ ਵੀ ਹੁਣ ਤੱਕ ਵਿਕਾਸ ਹੋਇਆ, ਉਹ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਹੀ ਹੋ ਸਕਿਆ ਹੈ। ਕਿਉਂਕਿ 2006 ਵਿੱਚ ਬਰਨਾਲਾ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਜਿਲੇ ਦਾ ਦਰਜ਼ਾ ਦਿਵਾਇਆ ਗਿਆ। ਇਸਤੋਂ ਪਹਿਲਾਂ ਬਰਨਾਲਾ ਬੇਹੱਦ ਪੱਛੜੇ ਇਲਾਕਾ ਦਾ ਇੱਕ ਹਿੱਸਾ ਸੀ। ਵਿਕਾਸ ਨਾਮ ਦੀ ਕੋਈ ਚੀਜ਼ ਬਰਨਾਲਾ ਦੇ ਨੇੜਿਓਂ ਨਾ ਲੰਘੀ। 2017 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਬਾਅਦ ਸਾਢੇ ਚਾਰ ਸਾਲਾਂ ਦੌਰਾਨ ਜਿਲੇ ਦਾ ਰਿਕਾਰਡ ਵਿਕਾਸ ਹੋ ਸਕਿਆ ਹੈ। ਜਿਲੇ ਭਰ ਵਿੱਚ ਸੜਕਾਂ ਦੇ ਜਾਲ, ਬਰਨਾਲਾ ਸ਼ਹਿਰ ਵਿੱਚ ਓਵਰਬ੍ਰਿਿਜ਼, ਅੰਡਰਬ੍ਰਿਿਜ, ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਲੈ ਕੇ ਵੱਡਾ ਮਲਟੀਸਪੈਸਲਿਟੀ ਹਸਪਤਾਲ ਤੱਕ ਦੀ ਸੁਵਿਧਾ ਕਾਂਗਰਸ ਸਰਕਾਰ ਵਲੋਂ ਦਿੱਤੀ ਗਈ ਹੈ। ਬਰਨਾਲਾ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਗਈ ਹੈ। ਹਲਕੇ ਦੇ ਪਿੰਡਾਂ ਜਾਂ ਸ਼ਹਿਰ ਵਿੱਚ ਕੋਈ ਸੜਕ ਜਾਂ ਗਲੀ ਕੱਚੀ ਨਹੀਂ ਰਹੀ। ਇੰਟਰਲੌਕ ਟਾਈਲਾਂ ਤੋਂ ਲੈ ਕੇ ਸੜਕਾਂ ਦੇ ਨਵੀਨਕਰਨ ਦੇ ਕੰਮ ਨੇਪਰੇ ਚਾੜੇ ਗਏ ਹਨ।

ਕੇਵਲ ਢਿੱਲੋਂ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਪੱਖ ਤੋਂ ਪੰਜਾਬ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਤੋਂ ਕਿਤੇ ਅੱਗੇ ਹੈ। ਸਿੱਖਿਆ ਪੱਖ ਤੋਂ ਪੰਜਾਬ ਦਾ ਦੇਸ਼ ਭਰ ਵਿੱਚੋਂ ਪਹਿਲਾ ਨੰਬਰ ਹੈ, ਜਦਕਿ ਦਿੱਲੀ ਸਰਕਾਰ ਛੇਵੇਂ ਨੰਬਰ ਤੇ ਹੈ। ਇਸੇ ਤਰ੍ਹਾਂ ਸਿਹਤ ਸਹੂਲਤਾਂ ਦੇ ਵੱਡ ਦਾਅਵੇ ਕਰਨ  ਵਾਲੀ ਆਮ ਆਦਮੀ ਪਾਰਟੀ ਕੋਰੋਨਾ ਕਾਲ ਦੌਰਾਨ ਆਪਣੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਆਕਸੀਜਨ ਤੱਕ ਮੁਹੱਈਆ ਨਹੀਂ ਕਰਵਾ ਸਕੀ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਅਕਾਲੀ ਦਲ ਅਤੇ ਆਪ ਪੰਜਾਬ ਵਿਰੋਧੀ ਸੋਚ ਵਾਲੀਆਂ ਪਾਰਟੀਆਂ ਹਨ, ਜਿਹਨਾਂ ਕਰਕੇ ਕਾਂਗਰਸ ਪਾਰਟੀ ਹੀ ਹਮੇਸ਼ਾ ਪੰਜਾਬ ਹਿਤੈਸ਼ੀ ਰਹੀ ਹੈ।

ਕੇਵਲ ਢਿੱਲੋਂ ਦੀ ਹੋਈ ਬੱਲੇ-ਬੱਲੇ

ਅੱਜ ਬਰਨਾਲਾ ਵਿਖੇ ਸੰਬੋਧਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੇਵਲ ਸਿੰਘ ਢਿੱਲੋਂ ਦੀ ਵਾਰ ਵਾਰ ਤਾਰੀਫ਼ ਕੀਤੀ ਗਈ। ਜਿਸਨੇ ਕੇਵਲ ਸਿੰਘ ਢਿੱਲੋਂ ਦੇ ਸਮੱਰਥਕਾਂ ਅਤੇ ਬਰਨਾਲਾ ਹਲਕੇ ਦੇ ਕਾਂਗਰਸੀ ਵਰਕਰਾਂ ਵਿੱਚ ਕਾਫੀ ਜੋਸ਼ ਭਰਿਆ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਕੇਵਲ ਢਿੱਲੋਂ ਇਕ ਬਹੁਤ ਹੋਣਹਾਰ ਆਗੂ ਹਨ ਅਤੇ ਜਦੋਂ ਵੀ ਕੋਈ ਸਲਾਹ ਲੈਣੀ ਹੁੰਦੀ ਹੈ ਤਾਂ ਮੈਂ ਢਿੱਲੋਂ ਸਾਬ ਕੋਲ ਚਲਾ ਜਾਂਦਾ ਹਾਂ। ਉਹਨਾਂ ਕਿਹਾ ਕਿ ਕਿਸੇ ਵੇਲੇ ਮੈਨੂੰ ਕਾਂਗਰਸ ਪਾਰਟੀ ਤੋਂ ਟਿਕਟ ਦਿਵਾਉਣ ਵਿੱਚ ਵੀ ਕੇਵਲ ਸਿੰਘ ਢਿੱਲੋਂ ਦਾ ਵੱਡਾ ਯੋਗਦਾਨ ਰਿਹਾ ਹੈ ਅਤੇ ਢਿੱਲੋਂ ਸਾਬ ਨੇ ਹਮੇਸ਼ਾ ਸਾਥ ਦਿੱਤਾ ਹੈ। ਕੇਵਲ ਢਿੱਲੋਂ ਵਲੋਂ ਬਰਨਾਲਾ ਹਲਕੇ ਦੇ ਵਿਕਾਸ ਕਾਰਜ਼ਾਂ ਦੀ ਮੁੱਖ ਮੰਤਰੀ ਤੋਂ 10 ਕਰੋੜ ਦੀ ਜਦੋਂ ਮੰਗ ਕੀਤੀ ਗਈ ਤਾਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਢਿੱਲੋਂ ਸਾਬ ਮੇਰੇ ਵੱਡੇ ਭਰਾ ਹਨ ਅਤੇ ਵੱਡੇ ਭਰਾ ਨੇ ਜਿੰਨਾ ਕਿਹਾ ਉਨਾਂ ਹੀ ਦੇਈਏ ਤਾਂ ਵੱਡਾ ਭਰਾ ਕਾਹਦਾ। ਇਸ ਲਈ ਹਲਕੇ ਦੇ ਵਿਕਾਸ ਲਈ ਪੰਦਰਾਂ ਕਰੋੜ ਰੁਪਏ ਦਿੱਤੇ ਜਾਣਗੇ। ਇਸਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਹਲਕੇ ਦੀਆਂ ਸੜਕਾਂ ਲਈ 10 ਕਰੋੜ ਰੁਪਏ ਵੱਖਰੇ ਤੌਰ ਤੇ ਦੇਣ ਦਾ ਐਲਾਨ ਕੀਤਾ। ਉਹਨਾਂ ਹਕਲੇ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਅਤੇ ਕੇਵਲ ਸਿੰਘ ਢਿੱਲੋਂ ਲਈ ਡੱਟ ਕੇ ਕੰਮ ਕਰਕੇ ਜਿੱਤ ਦਰਜ਼ ਕਰੋ।
Published by:Ashish Sharma
First published:

Tags: Barnala

ਅਗਲੀ ਖਬਰ