Home /News /punjab /

ਰਾਮਪੁਰਾ ਪੁਲਿਸ ਥਾਣੇ ਵਿੱਚ "ਜਮਾਂ" ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ

ਰਾਮਪੁਰਾ ਪੁਲਿਸ ਥਾਣੇ ਵਿੱਚ "ਜਮਾਂ" ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ

ਪ੍ਰੀਤਮ ਸਿੰਘ ਇੱਕ ਸਥਾਨਕ ਪੱਤਰਕਾਰ ਹੈ ਅਤੇ ਜਿਸ ਉੱਪਰ 21 ਮਾਰਚ 2020 ਨੂੰ ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਕੇਸ ਦਰਜ ਹੈ ਜਿਸ ਦੇ ਤਹਿਤ ਉਸ ਨੇ ਆਪਣਾ ਅਸਲਾ ਪੁਲਿਸ ਨੂੰ ਸਪੁਰਦ ਕੀਤਾ ਹੋਇਆ ਸੀ ਅਤੇ ਉਹੀ ਅਸਲਾ ਰਾਮਪੁਰਾ ਸਿਟੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਕੋਲੋਂ ਬਰਾਮਦ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:
ਬਠਿੰਡਾ ਜ਼ਿਲ੍ਹੇ ਦੇ ਸਿਟੀ ਰਾਮਪੁਰਾ ਫੂਲ ਪੁਲਿਸ ਨੂੰ ਓਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਵੱਲੋਂ ਨਸ਼ਾ ਤਸਕਰ ਨੂੰ ਕਾਬੂ ਕਰਨ 'ਤੇ ਉਸ ਕੋਲ ਸਵਿਫ਼ਟ ਕਾਰ (ਕਾਰ ਨੰਬਰ ) ਵਿੱਚੋਂ ਹੈਰੋਇਨ,ਗੋਲੀਆਂ ਅਤੇ 32 ਬੋਰ ਅਸਲਾ ਬਰਾਮਦ ਕੀਤਾ ਗਿਆ। ਇਹ 32 ਬੋਰ ਦਾ ਅਸਲਾ ਜੋਕਿ ਪਹਿਲਾ ਤੋਂ ਹੀ ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਅਸਲਾ ਮਾਲਿਕ ਵੱਲੋਂ ਜਮਾਂ ਕਰਵਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਸਪੁੱਤਰ ਸੁਖਵਿੰਦਰ ਸਿੰਘ ਉੱਪਰ ਦਰਜ ਪਰਚੇ ਦੀ ਜਾਂਚ ਵਿੱਚ ਉਸ ਦਾ ਅਸਲਾ 32 ਬੋਰ ਅਸਲਾ ਨੰਬਰ .RP 217609 GSF -IN-2016 ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਪੁਲਿਸ ਕੋਲ 'ਜਮਾਂ' ਹੈ।

ਹੁਣ 27 ਮਈ ਨੂੰ ਸਿਟੀ ਰਾਮਪੁਰਾ ਫੂਲ ਪੁਲਿਸ ਵੱਲੋਂ ਨਸ਼ਾ ਤਸਕਰ ਰਿਤਿਕ ਖੰਨਾ ਨੂੰ ਕਾਬੂ ਕਰ ਉਸ ਕੋਲੋਂ ਗੋਲੀਆਂ, ਹੈਰੋਇਨ, 32,000 ਰੁਪਏ ਅਤੇ ਉਹੀ ਅਸਲਾ ਨੰਬਰ 32 ਬੋਰ ਅਸਲਾ ਕਾਰ ਸਮੇਤ ਬਰਾਮਦ ਕੀਤਾ । ਕ੍ਰਾਈਮ ਬਰਾਂਚ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਰਿਤਿਕ ਖੰਨਾ ਤੋਂ ਬਰਾਮਦ ਅਸਲਾ ਪ੍ਰੀਤਮ ਸਿੰਘ ਭਗਤਾ ਭਾਈਕਾ ਦਾ ਹੈ।

ਹੋਰ ਪੜਤਾਲ ਤੇ ਪਤਾ ਲੱਗਾ ਕਿ ਪ੍ਰੀਤਮ ਸਿੰਘ ਇੱਕ ਸਥਾਨਕ ਪੱਤਰਕਾਰ ਹੈ ਅਤੇ ਜਿਸ ਉੱਪਰ 21 ਮਾਰਚ 2020 ਨੂੰ ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਕੇਸ ਦਰਜ ਹੈ ਜਿਸ ਦੇ ਤਹਿਤ ਉਸ ਨੇ ਆਪਣਾ ਅਸਲਾ ਪੁਲਿਸ ਨੂੰ ਸਪੁਰਦ ਕੀਤਾ ਹੋਇਆ ਸੀ ਅਤੇ ਉਹੀ ਅਸਲਾ ਰਾਮਪੁਰਾ ਸਿਟੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਕੋਲੋਂ ਬਰਾਮਦ ਕੀਤਾ ਗਿਆ ਹੈ। ਸਵਾਲ ਇਹ ਹੈ ਕਿ ਪੁਲਿਸ ਕੋਲ ਜਮਾਂ ਅਸਲਾ ਬਾਹਰ ਨਸ਼ਾ ਤਸਕਰਾਂ ਕੋਲ ਕਿਵੇਂ ਪਹੁੰਚ ਸਕਦਾ ਹੈ। ਫ਼ਿਲਹਾਲ ਪੁਲਿਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਿਤਿਕ ਖੰਨਾ ਅਤੇ ਉਸ ਦੇ ਸਾਥੀ ਸਾਹਿਲ ਕੁਮਾਰ ਨੂੰ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਹੈ। ਸਾਹਿਲ ਕੁਮਾਰ ਫ਼ਿਲਹਾਲ ਫ਼ਰਾਰ ਹੈ। ਸੂਤਰਾਂ ਮੁਤਾਬਿਕ ਸਾਹਿਲ ਕੁਮਾਰ ਦੀ ਗਿਰਫਤਾਰੀ ਤੋਂ ਬਾਅਦ ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚ ਸਕਦੀ ਹੈ।
Published by:Anuradha Shukla
First published:

Tags: Bathinda, Drug, Police, Weapons

ਅਗਲੀ ਖਬਰ