ਪੰਜਾਬ ਵਿੱਚ ਫਿਰ ਵਿਗੜੇਗਾ ਮੌਸਮ, ਹਨੇਰੀ ਤੇ ਜਬਰਦਸਤ ਗਰਜ ਚਮਕ ਨਾਲ ਬਾਰਿਸ਼ ਦੀ ਸੰਭਾਵਨਾ

ਖਾਸਕਰ ਦੱਖਣੀ ਪੰਜਾਬ ਵੱਲ, ਰਾਜਸਥਾਨ ਤੇ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਚ ਅੱਜ ਰਾਤ ਮੌਸਮ ਖਤਰਨਾਕ ਬਣਿਆ ਰਹੇਗਾ। ਕੁੱਝ ਥਾਂ ਗੜ੍ਹੇਮਾਰੀ ਨਾਲ ਭਾਰੀ ਛਰਾਟੇ ਵੀ ਦਰਜ਼ ਹੋ ਸਕਦੇ ਹਨ। 2-4 ਥਾਂ ਹਨੇਰੀ ਦੇ ਬੁੱਲੇ 100 kph ਪਾਰ ਜਾਣ ਦੀ ਸੰਭਾਵਨਾ ਹੈ। 

ਪੰਜਾਬ ਵਿੱਚ ਫਿਰ ਵਿਗੜੇਗਾ ਮੌਸਮ, ਹਨੇਰੀ ਤੇ ਜਬਰਦਸਤ ਗਰਜ ਚਮਕ ਨਾਲ ਬਾਰਿਸ਼ ਦੀ ਸੰਭਾਵਨਾ( ਸੰਕੇਤਕ ਤਸਵੀਰ)

ਪੰਜਾਬ ਵਿੱਚ ਫਿਰ ਵਿਗੜੇਗਾ ਮੌਸਮ, ਹਨੇਰੀ ਤੇ ਜਬਰਦਸਤ ਗਰਜ ਚਮਕ ਨਾਲ ਬਾਰਿਸ਼ ਦੀ ਸੰਭਾਵਨਾ( ਸੰਕੇਤਕ ਤਸਵੀਰ)

  • Share this:
    ਅੱਜ ਦੇਰ ਸ਼ਾਮ ਤੇ ਰਾਤੀਂ/ਤੜਕਸਾਰ ਇੱਕ ਵਾਰ ਫਿਰ ਖਿੱਤੇ ਪੰਜਾਬ ਚ ਅਨੇਕਾਂ ਥਾਂਈ ਠੰਢੀ ਹਨੇਰੀ ਤੇ ਜਬਰਦਸਤ ਗਰਜ ਚਮਕ ਨਾਲ ਬਾਰਿਸ਼ ਦੀ ਓੁਮੀਦ ਹੈ। 13-14 ਮਈ ਨੂੰ ਵੀ ਕਿਤੇ-ਕਿਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਚੱਲਣ ਦਾ ਅਨੁਮਾਨ, 14 ਮਈ ਨੂੰ ਕਈ ਜਗ੍ਹਾ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।

    ਖਾਸਕਰ ਦੱਖਣੀ ਪੰਜਾਬ ਵੱਲ, ਰਾਜਸਥਾਨ ਤੇ ਹਰਿਆਣਾ ਦੇ ਪੰਜਾਬੀ ਬੋਲਦੇ ਇਲਾਕਿਆਂ ਚ ਅੱਜ ਰਾਤ ਮੌਸਮ ਖਤਰਨਾਕ ਬਣਿਆ ਰਹੇਗਾ। ਕੁੱਝ ਥਾਂ ਗੜ੍ਹੇਮਾਰੀ ਨਾਲ ਭਾਰੀ ਛਰਾਟੇ ਵੀ ਦਰਜ਼ ਹੋ ਸਕਦੇ ਹਨ। 2-4 ਥਾਂ ਹਨੇਰੀ ਦੇ ਬੁੱਲੇ 100 kph ਪਾਰ ਜਾਣ ਦੀ ਸੰਭਾਵਨਾ ਹੈ।

    ਬੀਤੀ ਰਾਤ ਪੱਟੀ-ਖੇਮਕਰਨ, ਫਿਰੋਜਪੁਰ-ਜ਼ੀਰਾ, ਮੋਗਾ-ਧਰਮਕੋਟ, ਸ਼ਾਹਕੋਟ, ਸਿੱਧਵਾ ਬੇਟ ਜਗਰਾਓੁ, ਲੁਧਿਆਣਾ ਦੱਖਣੀ, ਪਾਇਲ, ਅਹਿਮਦਗੜ, ਅਮਰਗੜ੍ਹ, ਖੰਨਾ, ਅਮਲੋਹ-ਭਾਦਸੋਂ, ਨਾਭਾ - ਪਟਿਆਲਾ ਚ ਤੂਫਾਨੀ ਹਵਾਵਾਂ ਨਾਲ ਤੇਜ਼ ਬਾਰਿਸ਼ ਹੋਈ ਤੇ ਕਈ ਜਗ੍ਹਾ ਰੁੱਖ ਪੁੱਟਣ-ਟੁੱਟਣ ਦੀਆਂ ਘਟਨਾਵਾਂ ਵੀ ਵਾਪਰੀਆਂ। ਤੂਫ਼ਾਨ ਆਉਣ ਤੋਂ ਪਹਿਲਾਂ ਵੀ ਮਾਲਵੇ ਦੇ ਇਹਨਾਂ ਖੇਤਰਾਂ ਚ ਤਕੜੀ ਗਰਜ ਚਮਕ ਨਾਲ ਛਰਾਟੇ ਵੇਖੇ ਗਏ। ਓੁੱਪਰਲੇ ਸਤਰ ਤੇ ਲਗਾਤਾਰ ਠੰਡੀ ਪੱਛਮੀ ਜੈੱਟ ਦੇ ਐਕਟਿਵ ਹੋਣ ਕਾਰਨ ਮਈ ਮਹੀਨੇ ਚ ਸ਼ੁਰੂ ਤੋਂ ਰੁਕ-ਰੁਕ ਹਨੇਰੀ/ਤੂਫ਼ਾਨਾਂ ਦੀ ਆਓੁਣੀ ਜਾਣੀ ਬਣੀ ਹੋਈ ਹੈ।
    First published: